ਇੰਜੀਨੀਅਰਿੰਗ ਵਿਦਿਆਰਥੀਆਂ ਦਾ ਭਵਿੱਖ ਹਨੇਰੇ ‘ਚ, 410 ਤੋਂ ਵੱਧ ਕਾਲਜਾਂ ਨੂੰ ਬੰਦ ਕਰਨ ਦੀ ਮਨਜ਼ੂਰੀ
Published : Sep 3, 2017, 1:27 pm IST
Updated : Sep 3, 2017, 7:57 am IST
SHARE ARTICLE

ਨਵੀਂ ਦਿੱਲੀ : ਏ.ਆਈ.ਸੀ.ਟੀ.ਈ ਦੀ ਵੈੱਬਸਾਈਟ ਅਨੁਸਾਰ ਸਾਲ 2014-15 ਤੋਂ 2017-18 ਦੇ ਵਿਚਕਾਰ ਦੇਸ਼ ‘ਚ 410 ਤੋਂ ਜ਼ਿਆਦਾ ਕਾਲਜਾਂ ਨੂੰ ਬੰਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਦੇ ਕਈ ਸੂਬਿਆਂ ‘ਚ ਕਾਲਜਾਂ ਨੂੰ ਬੰਦ ਕਰਨਾ ਪਵੇਗਾ ਜਾਂ ਫਿਰ ਇੰਜੀਨੀਅਰਿੰਗ ਕਾਲਜਾਂ ਨੂੰ ਆਰਟਸ ਕਾਲਜਾਂ ‘ਚ ਬਦਲਨਾ ਹੋਵੇਗਾ। 

‘ਆਲ ਇੰਡੀਆ ਕਾਉਂਸਿਲ ਫਾਰ ਤਕਨੀਕੀ ਸਿੱਖਿਆ’ ਦੇਸ਼ ਦੇ 800 ਇੰਜੀਨੀਅਰਿੰਗ ਕਾਲਜਾਂ ਨੂੰ ਬੰਦ ਕਰਨ ਲਈ ਯੋਜਨਾ ਬਣਾ ਰਹੀ ਹੈ। ਇਸ ਦੇ ਪਿੱਛੇ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਾਲਜਾਂ ‘ਚ ਸੀਟਾਂ ਦੇ ਦਾਅਵੇਦਾਰ ਨਹੀਂ ਹੁੰਦੇ ਤੇ ਨਾ ਹੀ ਇਨ੍ਹਾਂ ਕਾਲਜਾਂ ਦੀ ਪੜਾਈ ਦੀ ਗੁਣਵੱਤਾ ਠੀਕ ਹੈ। ਏ.ਆਈ.ਸੀ.ਟੀ.ਈ ਦੇ ਚੇਅਰਮੈਨ ਅਨਿਲ ਦੱਤਾਤ੍ਰੇ ਸਹਸਤ੍ਰਬੁਧੇ ਨੇ ਦੱਸਿਆ ਹੈ ਕਿ, "ਕਾਲਜਾਂ ਦੀਆਂ ਕਾਫ਼ੀ ਸੀਟਾਂ ਖਾਲੀ ਜਾ ਰਹੀਆਂ ਹਨ, ਇਹੀ ਕਾਰਨ ਹੈ ਕਿ ਇਨਾਂ ਨੂੰ ਬੰਦ ਕੀਤਾ ਜਾ ਸਕਦਾ ਹੈ। ਦੇਸ਼ ‘ਚ ਕਰੀਬ 150 ਕਾਲਜ ਅਜਿਹੇ ਹਨ, ਜੋ ਹਰ ਸਾਲ ਬੰਦ ਹੋ ਜਾਂਦੇ ਹਨ।” 

ਏ.ਆਈ.ਸੀ.ਟੀ.ਈ ਦੇ ਨਿਯਮ ਕਹਿੰਦੇ ਹਨ ਕਿ ਜਿਨ੍ਹਾਂ ਕਾਲਜਾਂ ਦੇ ਨੇੜੇ ਸਹੀ ਬੁਨਿਆਦੀ ਢਾਂਚਾ ਮੌਜੂਦ ਨਹੀਂ ਜਾਂ ਫਿਰ ਜਿਨ੍ਹਾਂ ਕਾਲਜਾਂ ‘ਚ ਲਗਾਤਾਰ ਪੰਜ ਸਾਲਾਂ ਤੋਂ 30 ਫ਼ੀਸਦੀ ਤੋਂ ਘੱਟ ਦਾਖਲਾ ਹੋਇਆ ਹੈ, ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ।


SHARE ARTICLE
Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement