
ਸਾਧਵੀ ਬਲਾਤਕਾਰ ਮਾਮਲੇ ਵਿਚ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਗਏ ਸੌਦਾ ਸਾਧ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ। ਉਨ੍ਹਾਂ ਦਾ ਜਨਮ 15 ਅਗਸਤ 1967 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ਦੇ ਗੁਰੂਸਰ ਮੋਡੀਆ ਪਿੰਡ ਵਿਚ ਰਹਿਣ ਵਾਲੇ ਜੱਟ ਸਿੱਖ ਮੱਘਰ ਸਿੰਘ ਬਰਾਡ਼ ਦੇ ਘਰ ਹੋਇਆ ਸੀ। ਗੁਰਮੀਤ ਦੇ ਜਨਮ ਤੋਂ ਪਹਿਲਾਂ ਮੱਘਰ ਸਿੰਘ ਦੀ ਪਤਨੀ ਨਸੀਬ ਕੌਰ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ ਜਿਸ ਦੀ ਮੌਤ ਹੋ ਗਈ ਸੀ। ਉਦੋਂ ਨਸੀਬ ਕੌਰ ਨੇ ਗੁਰੂਸਰ ਮੋਡੀਆ ਪਿੰਡ ਵਿਚ ਪ੍ਰਵੀਣੀਦਾਸ ਦੇ ਡੇਰੇ 'ਤੇ ਜਾ ਕੇ ਮੰਨਤ ਮੰਗੀ ਸੀ।
ਸੰਤਾ ਨੇ ਕਿਹਾ ਸੀ 'ਛੱਡ ਦੇਵੇਗਾ ਘਰ'
ਗੁਰਮੀਤ ਦੇ ਜਨਮ ਸਮੇਂ ਪ੍ਰਵੀਣੀਦਾਸ ਦੇ ਬਚਨ ਸਨ ਕਿ ਉਹ 23 ਸਾਲ ਤਕ ਹੀ ਘਰ 'ਚ ਰਹੇਗਾ ਅਤੇ ਉਸ ਤੋਂ ਬਾਅਦ ਪਰਿਵਾਰ ਛੱਡ ਕੇ ਚਲਾ ਜਾਵੇਗਾ। ਇਸੇ ਕਰਕੇ ਗੁਰਮੀਤ ਦੇ ਮਾਤਾ-ਪਿਤਾ ਨੇ ਉਸ ਦਾ ਵਿਆਹ 18 ਸਾਲ ਦੀ ਉਮਰ ਵਿਚ ਹੀ ਕਰ ਦਿੱਤਾ।
ਇਸ ਤਰ੍ਹਾਂ ਮਿਲੀ ਗੱਦੀ
ਗੁਰਮੀਤ ਦੇ ਪਰਿਵਾਰ ਦੇ ਮੈਂਬਰ ਸ਼ਾਹ ਮਸਤਾਨਾ ਦੇ ਪੈਰੋਕਾਰ ਸੰਤ ਸ਼ਾਹ ਸਤਨਾਮ ਸਿੰਘ ਨੂੰ ਮੰਨਦੇ ਸਨ ਅਤੇ ਉਨ੍ਹਾਂ ਦੇ ਡੇਰੇ 'ਤੇ ਆਉਂਦੇ-ਜਾਂਦੇ ਸਨ। ਉਸ ਸਮੇਂ ਗੁਰਮੀਤ ਦੀ ਉਮਰ 5 ਸਾਲ ਸੀ। ਬਾਅਦ ਵਿਚ ਗੁਰਮੀਤ ਵੀ ਡੇਰੇ 'ਤੇ ਚਲਾ ਗਿਆ। ਸ਼ਾਹ ਸਤਨਾਮ ਸਿੰਘ ਨੇ ਹੀ 7 ਸਾਲ ਦੀ ਉਮਰ ਵਿਚ ਡੇਰਾ ਮੁਖੀ ਨੂੰ ਗੁਰਮੀਤ ਰਾਮ ਰਹੀਮ ਨਾਮ ਦਿੱਤਾ ਸੀ। ਬਾਅਦ ਵਿਚ ਸ਼ਾਹ ਸਤਨਾਮ ਸਿੰਘ ਨੇ ਗੁਰਮੀਤ ਨੂੰ ਡੇਰੇ ਦੀ ਗੱਦੀ ਸੌਂਪਣ ਦਾ ਫੈਸਲਾ ਲਿਆ ਅਤੇ 23 ਸਤੰਬਰ 1990 ਨੂੰ ਦੇਸ਼ਭਰ ਤੋਂ ਪੈਰੋਕਾਰਾਂ ਦਾ ਸਤਿਸੰਗ ਬੁਲਾ ਕੇ ਗੁਰਮੀਤ ਰਾਮ ਰਹੀਮ ਨੂੰ ਆਪਣਾ ਉਤਰਾਅਧਿਕਾਰੀ ਐਲਾਨ ਦਿੱਤਾ। ਜਦੋਂ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੀ ਗੱਦੀ ਮਿਲੀ ਉਸ ਸਮੇਂ ਉਨ੍ਹਾਂ ਦੀ ਉਮਰ 23 ਸਾਲ ਸੀ।
ਪਰਿਵਾਰ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਹਾਮ ਰਹੀਮ ਦੀਆਂ 3 ਬੇਟੀਆਂ ਅਤੇ ਇਕ ਬੇਟਾ ਹੈ। ਇਨ੍ਹਾਂ ਵਿਚੋਂ ਇਕ ਬੇਟੀ ਗੋਦ ਲਈ ਗਈ ਹੈ। ਗੁਰਮੀਤ ਰਾਮ ਰਹੀਮ ਦੇ ਬੇਟੇ ਦਾ ਵਿਆਹ ਬਠਿੰਡਾ ਦੇ ਸਾਬਕਾ ਐੱਮ. ਐੱਲ. ਏ. ਹਰਮਿੰਦਰ ਸਿੰਘ ਜੱਸੀ ਦੀ ਬੇਟੀ ਨਾਲ ਹੋਇਆ ਹੈ। ਡੇਰਾ ਮੁਖੀ ਦੇ ਸਾਰੇ ਬੱਚਿਆਂ ਦੀ ਪਡ਼੍ਹਾਈ ਡੇਰੇ ਦੇ ਸਕੂਲ ਵਿਚ ਹੀ ਹੋਈ ਹੈ। ਡੇਰਾ ਮੁਖੀ ਦੀਆਂ ਦੋ ਬੋਟੀਆਂ ਦਾ ਵਿਆਹ ਵੀ ਹੋ ਚੁੱਕਾ ਹੈ।
2017 ਸੌਦਾ ਸਾਧ ਲਈ ਮੰਦਾ
ਇਸ ਸਾਲ 25 ਅਗਸਤ ਨੂੰ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸੌਦਾ ਸਾਧ ਨੂੰ ਰੇਪ ਦੇ ਇਲਜ਼ਾਮ ਵਿੱਚ ਦੋਸ਼ੀ ਪਾਇਆ ਅਤੇ 20 ਸਾਲ ਦੀ ਸਜ਼ਾ ਸੁਣਾ ਦਿੱਤੀ। 2002 ਦੇ ਰੇਪ ਵਾਲੇ ਮਾਮਲੇ 'ਚ ਦੋਸ਼ੀ ਪਾਏ ਜਾਣ ਦੇ ਬਾਅਦ ਸੌਦਾ ਸਾਧ ਦੇ ਸਮਰਥਕਾਂ ਨੇ ਹਰਿਆਣਾ ਅਤੇ ਪੰਜਾਬ ਵਿੱਚ ਜੰਮਕੇ ਹਫਡ਼ਾ-ਦਫਡ਼ੀ ਮਚਾ ਦਿੱਤੀ ਸੀ। ਹਾਲਾਂਕਿ ਕਾਫ਼ੀ ਮਸ਼ਕਤ ਦੇ ਬਾਅਦ ਇਸ ਉੱਤੇ ਕਾਬੂ ਪਾ ਲਿਆ ਗਿਆ, ਪਰ ਭਾਰੀ ਭੀਡ਼ ਨੇ ਕਈ ਜਗ੍ਹਾਵਾਂ ਤੇ ਹਿੰਸਾ ਫੈਲਾ ਕੇ ਪੂਰੇ ਉੱਤਰ ਭਾਰਤ ਵਿੱਚ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਸ ਹਿੰਸੇ ਦੇ ਬਾਅਦ ਹਰਿਆਣਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਉੱਤੇ ਸਵਾਲ ਖਡ਼ੇ ਹੋਏ।ਆਖ਼ਿਰਕਾਰ, ਕਰੀਬ 40 ਦਿਨ ਬਾਅਦ ਸੌਦਾ ਸਾਧ ਦੀ ਗੋਦ ਲਈ ਹੋਈ ਧੀ ਹਨੀਪ੍ਰੀਤ ਨੂੰ ਵੀ ਹਿੰਸਾ ਫੈਲਾਉਣ ਦੇ ਇਲਜ਼ਾਮ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਸੌਦਾ ਸਾਧ ਬਾਬਾ ਬਣਕੇ ਕਈ ਸਾਲਾਂ ਤੋਂ ਆਪਣੇ ਚੇਲਿਆਂ ਨੂੰ ਮੂਰਖ ਬਣਾਉਣ ਦਾ ਕੰਮ ਕਰਦਾ ਰਿਹਾ ਅਤੇ ਇਸ ਵਿੱਚ ਉਸਨੇ ਅਥਾਹ ਜਾਇਦਾਦ ਵੀ ਇਕੱਠੀ ਕਰ ਲਈ। ਪਿਛਲੇ ਦੋ ਸਾਲ ਵਿੱਚ ਸੌਦਾ ਸਾਧ ਨੇ ਕਰੀਬ 5 ਫਿਲਮਾਂ ਵੀ ਬਣਾਈਆਂ। ਸੌਦਾ ਸਾਧ ਦਾਅਵਾ ਕਰਦਾ ਸੀ ਕਿ ਇਨ੍ਹਾਂ ਫਿਲਮਾਂ ਲਈ ਉਹ ਆਪਣੇ ਆਪ ਹੀ ਐਕਟਰ,ਡਾਇਰੈਕਟਰ, ਪ੍ਰੋਡਿਊਸਰ ਆਦਿ ਦੀ ਭੂਮਿਕਾ ਨਿਭਾਈ, ਇੱਥੇ ਤੱਕ ਕਿ ਇਨ੍ਹਾਂ ਫਿਲਮਾਂ ਲਈ ਗੀਤ ਵੀ ਸਾਧ ਨੇ ਹੀ ਗਾਏ।
ਦੋਸ਼ੀ ਪਾਏ ਜਾਣ ਦੇ ਬਾਅਦ ਸਾਧ ਦੀ ਕਰੋਡ਼ਾਂ ਦੀ ਜਾਇਦਾਦ ਉੱਤੇ ਵੀ ਗਾਜ ਡਿੱਗੀ, ਜਿਸਨੂੰ ਸਰਕਾਰ ਨੇ ਜਬਤ ਕਰ ਲਿਆ। ਸੋਸ਼ਲ ਮੀਡੀਆ ਉੱਤੇ ਵੀ ਟਵਿਟਰ ਨੇ ਸਾਧ ਦੇ ਕਰੀਬ ਚਾਰ ਵੈਰੀਫਾਇਡ ਅਕਾਊਟ ਨੂੰ ਡਿਲੀਟ ਕਰ ਦਿੱਤਾ। ਇਸ ਸਾਲ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਜ਼ਾ ਸੁਣਾ ਕੇ ਆਖ਼ਿਰਕਾਰ ਸਾਧ ਦਾ ਖੇਡ ਖਤਮ ਕਰ ਦਿੱਤਾ।
ਸੁੱਚਾ ਸਿੰਘ ਲੰਗਾਹ
ਸੌਦਾ ਸਾਧ ਤੋਂ ਬਾਅਦ ਹੋਰ ਕਈ ਅਜਿਹੇ ਚਿਹਰੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਇੱਕ ਨਾਂ ਸੁੱਚਾ ਸਿੰਘ ਲੰਗਾਹ ਦਾ ਹੈ। ਜਦੋਂ ਗੁਰਦਾਸਪੁਰ ਪੁਲਿਸ ਨੇ ਇਕ ਵਿਧਵਾ ਔਰਤ ਦੀ ਸ਼ਿਕਾਇਤ 'ਤੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰ ਲਿਆ। ਔਰਤ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਪਿੰਡ ਸੋਹਲ ਨਿਵਾਸੀ ਤਾਇਨਾਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉਸ ਨਾਲ ਸਾਲ 2009 ਤੋਂ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕਰਦੇ ਆ ਰਹੇ ਸਨ। ਇਸ ਸ਼ਿਕਾਇਤ ਦੇ ਆਧਾਰ 'ਤੇ ਸਿਟੀ ਪੁਲਿਸ ਸਟੇਸ਼ਨ ਵਿਚ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਐੱਫ.ਆਈ.ਆਰ ਨੰਬਰ 168 ਮਿਤੀ 28 ਸਤੰਬਰ 2017 ਅਨੁਸਾਰ ਕੇਸ ਦਰਜ ਕੀਤੀ ਗਈ ਸੀ।
ਪੁਲਿਸ ਨੇ ਔਰਤ ਦੇ ਬਿਆਨਾਂ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਔਰਤ ਦਾ ਪਤੀ ਪੁਲਿਸ ਕਰਮਚਾਰੀ ਸੀ ਅਤੇ ਸਾਲ 2009 ਵਿਚ ਉਸ ਦਾ ਬਿਮਾਰੀ ਕਾਰਨ ਦਿਹਾਂਤ ਹੋਇਆ ਸੀ। ਸਰਕਾਰ ਨੇ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਕਤ ਔਰਤ ਨੂੰ ਤਰਸ ਦੇ ਆਧਾਰ 'ਤੇ ਪੁਲਿਸ ਵਿਚ ਨੌਕਰੀ ਦੇ ਦਿੱਤੀ ਅਤੇ ਉਦੋਂ ਤੋਂ ਉਕਤ ਔਰਤ ਵਿਜੀਲੈਂਸ ਦਫ਼ਤਰ ਪਠਾਨਕੋਟ ਵਿਚ ਤਾਇਨਾਤ ਹੈ। ਔਰਤ ਦੋ ਦਿਨ (28-29) ਦੀ ਛੁੱਟੀ 'ਤੇ ਹੈ ਅਤੇ ਇਸ ਦੋ ਦਿਨਾਂ ਵਿਚ ਇਹ ਸਾਰੀ ਘਟਨਾ ਵਾਪਰੀ।
ਜਦੋਂ ਸਾਲ 2009 ਵਿਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਉਹ ਆਪਣੀ ਨੌਕਰੀ ਸੰਬੰਧੀ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਮਿਲੀ ਸੀ। ਉਸ ਨੇ ਮੇਰੀ ਮਜਬੂਰੀ ਦਾ ਲਾਭ ਉਠਾ ਕੇ ਮੇਰਾ ਸ਼ੋਸ਼ਣ ਕੀਤਾ ਅਤੇ ਮਈ 2017 ਤੱਕ ਉਹ ਲਗਾਤਾਰ ਬਲਾਤਕਾਰ ਕਰਦਾ ਰਿਹਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸੁੱਚਾ ਸਿੰਘ ਲੰਗਾਹ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਚੰਡੀਗਡ਼੍ਹ ਲਿਜਾਂਦਾ ਸੀ ਅਤੇ ਕਦੀ ਕਲਾਨੌਰ ਅਤੇ ਹੋਰ ਸਥਾਨਾਂ 'ਤੇ ਬੁਲਾਉਂਦਾ ਸੀ ਜਿੱਥੇ ਉਸ ਨਾਲ ਬਲਾਤਕਾਰ ਕਰਦਾ ਸੀ। ਇਸ ਬਲਾਤਕਾਰੀ ਮਾਮਲੇ 'ਚ ਉਹ ਸਜ਼ਾ ਕੱਟ ਰਹੇ ਹਨ।
ਚਰਨਜੀਤ ਸਿੰਘ ਚੱਢਾ
ਸਿੱਖਾਂ ਦੀ ਪ੍ਰਸਿੱਧ ਸੰਸਥਾ ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੀ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵੀਡਿਉ ਵਾਇਰਲ ਹੋਣ 'ਤੇ ਹਡ਼ਕੰਪ ਮਚ ਗਿਆ ਹੈ। ਇਸ ਸਬੰਧੀ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਮੰਗ ਕੀਤੀ ਹੈ ਕਿ ਚੱਢਾ ਵੱਲੋਂ ਆਪਣੇ ਹੀ ਦਫਤਰ 'ਚ ਇਕ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ 'ਤੇ ਐਕਸ਼ਨ ਲੈਂਦਿਆਂ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਵੇ। ਮੁਲਜਮ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਕਾਰਵਾਈ ਕਰਦੇ ਹੋਏ ਸਿੱਖ ਪੰਥ ਤੋਂ ਮੁਅੱਤਲ ਕੀਤਾ ਜਾਵੇ।
ਇਸ ਸਬੰਧੀ ਮੰਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚੀਫ ਖ਼ਾਲਸਾ ਦੀਵਾਨ ਦੇ ਮੁਖੀ ਦੀ ਵਾਇਰਲ ਹੋਈ ਅਸ਼ਲੀਲ ਹਰਕਤਾਂ ਕਰਨ ਵਾਲੀ ਵੀਡੀਓ ਅਤੇ ਇਕ ਸ਼ਿਕਾਇਤ ਪੱਤਰ ਈ-ਮੇਲ ਅਤੇ ਵਟਸਐਪ ਦੇ ਮਾਧਿਅਮ ਭੇਜੇ ਹਨ। ਇਸ ਸਬੰਧੀ ਇਕ ਹੋਰ ਲਿਖਤੀ ਸ਼ਿਕਾਇਤ ਚਰਨਜੀਤ ਸਿੰਘ ਚੱਢਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮੰਨਾ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਭੇਜ ਦਿੱਤੀ ਹੈ।
ਚੀਫ ਖਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਅਸ਼ਲੀਲ ਵੀਡੀਓ ਨੂੰ ਜਾਅਲੀ ਅਤੇ ਪੂਰੀ ਟੈਂਪਰ ਕੀਤੀ ਗਈ ਵੀਡੀਓ ਦੱਸਿਆ ਹੈ। ਵਾਇਰਲ ਕੀਤੀ ਗਈ ਵੀਡੀਓ ਵਿਚ ਕਿਸੇ ਦੇ ਚਿਹਰੇ ਦੀ ਜਗ੍ਹਾ ਉਸ ਦਾ ਚਿਹਰਾ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਸ ਸਬੰਧ ਵਿਚ ਕਰੀਬ 4 ਮਹੀਨੇ ਪਹਿਲਾਂ ਤੋਂ ਉਨ੍ਹਾਂ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਸੀ। ਇਸ ਸਬੰਧ ਵਿਚ ਜਲੰਧਰ ਸਥਿਤ ਉਸ ਦੇ ਦਫਤਰ ਵਿਚ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ 'ਤੇ ਉਹ ਜਲੰਧਰ ਦੇ ਮਾਡਲ ਟਾਊਨ ਥਾਣੇ ਵਿਚ 4 ਲੋਕਾਂ ਖਿਲਾਫ 20-9-2017 ਨੂੰ ਮੁਕੱਦਮਾ ਨੰਬਰ 120/2017 ਦਰਜ ਵੀ ਕਰਵਾ ਚੁੱਕੇ ਹਨ, ਜਿਸ ਵਿਚ ਪੁਲਸ 4 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ। ਇਸ ਵਿਚ ਕੁਝ ਹੋਰ ਵੀ ਬਲੈਕਮੇਲਰ ਗ੍ਰਿਫਤਾਰ ਹੋ ਸਕਦੇ ਹਨ। ਇਸ ਲਈ ਉਨ੍ਹਾਂ ਦਾ ਅਕਸ ਖਰਾਬ ਕਰਨ ਲਈ ਕੁਝ ਲੋਕ ਝੂਠੀ ਅਤੇ ਟੈਂਪਰ ਕੀਤੀ ਗਈ ਅਸ਼ਲੀਲ ਵੀਡੀਓ ਵਾਇਰਲ ਕਰ ਰਹੇ ਹਨ।
ਸਵਰਨ ਸਲਾਰੀਆ
ਗੁਰਦਾਸਪੁਰ 'ਚ ਭਾਜਪਾ ਸਾਬਕਾ ਉਮੀਦਵਾਰ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆਇਆ। ਜਦੋਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਪ ਕੇਸ ਦੇ ਮਾਮਲੇ 'ਚ ਪੀਡ਼ਿਤ ਮਹਿਲਾ ਨੇ ਸੁਪਰੀਮ ਕੋਰਟ 'ਚ ਇਨਸਾਫ ਦੀ ਗੁਹਾਰ ਲਗਾਈ ਹੈ।
ਪੀਡ਼ਿਤ ਨੇ ਦੋਸ਼ ਲਗਾਇਆ ਹੈ ਕਿ ਸਲਾਰੀਆ ਉਸ ਨਾਲ 1982 ਤੋਂ 2014 ਤਕ ਰਹਿ ਰਿਹਾ ਸੀ ਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ ਪਰ 2014 'ਚ ਵਿਆਹ ਤੋਂ ਮਨਾ ਕੀਤਾ। ਉਸ ਨੇ ਇਹ ਵੀ ਦੱਸਿਆ ਸਿ ਕਿ ਸਲਾਰੀਆ ਨੇ ਉਸ ਨੂੰ ਮੁੰਬਈ 'ਚ ਪੀ. ਜੀ. ਵੀ ਲੈ ਕੇ ਦਿੱਤਾ ਸੀ ਤੇ ਉਸ ਤੋਂ ਬਾਅਦ ਫਲੈਟ ਖਰੀਦ ਕੇ ਦਿੱਤਾ। ਇਸ ਦੇ ਨਾਲ ਹੀ ਹੁਣ ਉਸ ਨੇ ਸਲਾਰੀਆ ਕੋਲੋਂ ਖੁਦ ਦੀ ਜਾਨ ਨੂੰ ਖਤਰਾ ਦੱਸਿਆ ਹੈ। ਉਕਤ ਮਹਿਲਾ ਦਾ ਕਹਿਣਾ ਹੈ ਕਿ ਸਲਾਰੀਆ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਉਹ ਜੋ ਕਰਨਾ ਚਾਹੁੰਦੀ ਹੈ, ਕਰ ਸਕਦੀ ਹੈ। ਇਸ ਲਈ ਪੀਡ਼ਿਤ ਮਹਿਲਾ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਆਧਿਆਤਮਕ ਵਿਸ਼ਵ ਵਿਦਿਆਲਿਆ ਮਾਮਲਾ
ਨਵੀਂ ਦਿੱਲੀ ਰੋਹਿਣੀ ਇਲਾਕੇ ਵਿਚ 'ਆਧਿਆਤਮਕ ਵਿਸ਼ਵ ਵਿਦਿਆਲਿਆ' 'ਚ ਪੁਲਿਸ ਨੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਤੀਸਰੇ ਦਿਨ ਦੀ ਛਾਪੇਮਾਰੀ ਤੋਂ ਬਾਅਦ ਪੁਲਸ ਨੇ 100 ਤੋਂ ਵਧ ਬੰਧਕ ਮਹਿਲਾਵਾਂ ਨੂੰ ਆਜ਼ਾਦ ਕਰਵਾਇਆ। ਇਸ ਆਸ਼ਰਮ 'ਚ ਅਜੇ ਵੀ 100 ਤੋਂ ਵਧ ਮਹਿਲਾਵਾਂ ਹਨ ਜਿਨ੍ਹਾਂ ਨੇ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ ਜਦਕਿ ਵੀਰੇਂਦਰ ਦੇਵ ਦਿਕਸ਼ਿਤ ਅਜੇ ਤੱਕ ਫਰਾਰ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਇਥੇ ਔਰਤਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੁੰਦਾ ਹੈ। ਇਥੇ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ।