ਜੇ ਪਕੌੜੇ ਵੇਚਣਾ ਰੁਜ਼ਗਾਰ ਹੈ ਤਾਂ ਭੀਖ ਮੰਗਣ ਨੂੰ ਵੀ ਰੁਜ਼ਗਾਰ ਮੰਨਿਆ ਜਾਵੇ
Published : Jan 29, 2018, 11:59 am IST
Updated : Jan 29, 2018, 6:29 am IST
SHARE ARTICLE

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕਰਦਿਆਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਦੀ ਗੱਲ ਕਿ ਪਕੌੜੇ ਵੇਚਣਾ ਵੀ ਰੁਜ਼ਗਾਰ ਹੈ, ਨੂੰ ਮੰਨ ਲਿਆ ਜਾਵੇ ਤਾਂ ਭੀਖ ਮੰਗਣਾ ਵੀ ਇਕ ਰੁਜ਼ਗਾਰ ਹੈ। ਸੋ ਉਨ੍ਹਾਂ ਗ਼ਰੀਬਾਂ ਅਤੇ ਅਪਾਹਜ ਵਿਅਕਤੀਆਂ ਨੂੰ 'ਰੁਜ਼ਗਾਰ 'ਤੇ ਲੱਗੇ ਲੋਕ' ਮੰਨਿਆ ਜਾਵੇ ਜਿਹੜੇ ਭੀਖ ਮੰਗਣ ਲਈ ਮਜਬੂਰ ਹਨ।

ਜ਼ਿਕਰੇਯੋਗ ਹੈ ਕਿ ਦੇਸ਼ ਵਿਚ ਰੁਜ਼ਗਾਰ ਪੈਦਾਵਾਰ ਬਾਰੇ ਪਿਛਲੇ ਦਿਨਾਂ ਤੋਂ ਬਹਿਸ ਚੱਲ ਰਹੀ ਹੈ। ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨੇ ਟੈਲੀਵਿਜ਼ਨ ਇੰਡਟਰਵਿਊ ਵਿਚ ਕਿਹਾ ਸੀ ਕਿ ਜੇ ਪਕੌੜੇ ਵੇਚਣ ਵਾਲਾ ਵਿਅਕਤੀ ਸ਼ਾਮ ਨੂੰ 200 ਰੁਪਏ ਕਮਾ ਲੈਂਦਾ ਹੈ ਤਾਂ ਇਸ ਨੂੰ ਰੁਜ਼ਗਾਰ ਮੰਨਿਆ ਜਾਵੇਗਾ। ਪ੍ਰਧਾਨ ਮੰਤਰੀ ਦੀ ਇਸ ਟਿਪਣੀ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਖ਼ਤ ਪ੍ਰਤੀਕਰਮ ਦਿਤਾ ਸੀ। ਉਨ੍ਹਾਂ ਦੀ ਇਸ ਟਿਪਣੀ ਨੇ ਦੇਸ਼ ਵਿਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਬਾਰੇ ਟਵਿਟਰ ਸਮੇਤ ਸੋਸ਼ਲ ਮੀਡੀਆ ਵਿਚ ਤਿੱਖੀ ਬਹਿਸ ਛੇੜ ਦਿਤੀ। 



ਪੀ ਚਿੰਦਬਰਮ ਨੇ ਇਸ ਬਹਿਸ ਵਿਚ ਸ਼ਾਮਲ ਹੁੰਦਿਆਂ ਪ੍ਰਧਾਨ ਮੰਤਰੀ ਨੂੰ ਚੋਭ ਲਾਈ ਅਤੇ ਕਿਹਾ, 'ਮੋਦੀ ਜੀ ਕਹਿੰਦੇ ਹਨ ਕਿ ਪਕੌੜੇ ਵੇਚਣਾ ਵੀ ਰੁਜ਼ਗਾਰ ਹੈ। ਜੇ ਇਹ ਤਰਕ ਮੰਨ ਲਿਆ ਜਾਵੇ ਤਾਂ ਭੀਖ ਮੰਗਣਾ ਵੀ ਇਕ ਰੁਜ਼ਗਾਰ ਹੈ। ਫਿਰ ਭੀਖ ਮੰਗਣ ਲਈ ਮਜਬੂਰ ਗ਼ਰੀਬਾਂ ਅਤੇ ਅਪਾਹਜਾਂ ਨੂੰ ਵੀ 'ਰੁਜ਼ਗਾਰ 'ਤੇ ਲੱਗੇ ਲੋਕ ਮੰਨਿਆ ਜਾਵੇ।' ਉਨ੍ਹਾਂ ਟਵਿਟਰ 'ਤੇ ਕਈ ਟਿਪਣੀਆਂ ਕੀਤੀਆਂ। ਉਨ੍ਹਾਂ ਕਿਹਾ, 'ਇਕ ਹੋਰ ਮੰਤਰੀ ਦਾ ਕਹਿਣਾ ਹੈ ਕਿ ਮਨਰੇਗਾ ਕਾਮਿਆਂ ਨੂੰ ਵੀ ਰੁਜ਼ਗਾਰ 'ਤੇ ਲੱਗੇ ਲੋਕ ਸਮਝਿਆ ਜਾਵੇ। 



ਸੋ ਉਨ੍ਹਾਂ ਕੋਲ 100 ਦਿਨਾਂ ਲਈ ਰੁਜ਼ਗਾਰ ਹੁੰਦਾ ਹੈ ਤੇ 265 ਦਿਨ ਉਹ ਬੇਰੁਜ਼ਗਾਰ ਹੁੰਦੇ ਹਨ।' ਚਿਦੰਬਰਮ ਨੇ ਕਿਹਾ ਕਿ ਸਵੈ-ਰੁਜ਼ਗਾਰ ਨੌਕਰੀ ਪੈਦਾਵਾਰ ਤੋਂ ਵਖਰੀ ਚੀਜ਼ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਲਈ 43000 ਰੁਪਏ ਦਾ ਔਸਤਨ ਕਰਜ਼ਾ ਰੁਜ਼ਗਾਰ ਪੈਦਾ ਕਰਨ ਲਈ ਕਾਫ਼ੀ ਨਹੀਂ। ਪ੍ਰਧਾਨ ਮੰਤਰੀ ਮੋਦੀ ਦੁਆਰਾ 2015 ਵਿਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਗ਼ੈਰ-ਕਾਰਪੋਰੇਟ, ਗ਼ੈਰ ਖੇਤੀ/ਲਘੂ ਉਦਮ ਵਾਸਤੇ 10 ਲੱਖ ਰੁਪਏ ਦਾ ਕਰਜ਼ਾ ਦਿੰਦੀ ਹੈ। ਕਾਂਗਰਸ ਦੀ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, 'ਚੰਗਾ ਹੁੰਦਾ ਜੇ ਪਕੌੜੇ ਵੇਚਣ ਦੇ ਕੰਮ ਦਾ ਮੋਦੀ ਦੇ ਦਾਵੋਸ ਵਾਲੇ ਭਾਸ਼ਨ ਵਿਚ ਵੀ ਜ਼ਿਕਰ ਹੁੰਦਾ।

SHARE ARTICLE
Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement