ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ-ਮੁਕਤ ਭਾਰਤ ਲਈ ਹੱਲਾ-ਬੋਲ ਰਾਜਨੀਤੀ ਸ਼ੁਰੂ ਕੀਤੀ
Published : Dec 16, 2017, 10:40 pm IST
Updated : Dec 16, 2017, 5:10 pm IST
SHARE ARTICLE

ਨਵੀਂ ਦਿੱਲੀ, 16 ਦਸੰਬਰ : ਰਾਹੁਲ ਗਾਂਧੀ ਨੇ ਅੱਜ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਦੀ ਵਾਗਡੋਰ ਸੰਭਾਲਣ ਮਗਰੋਂ ਭਾਜਪਾ 'ਤੇ ਅੱਗ ਅਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਅਤੇ ਪ੍ਰਧਾਨ ਮੰਤਰੀ ਵਿਰੁਧ ਦੇਸ਼ ਨੂੰ ਮੱਧਕਾਲ ਵਿਚ ਲਿਜਾਣ ਦਾ ਦੋਸ਼ ਲਾਇਆ। ਨਾਲ ਹੀ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਕਾਰਕੁਨਾਂ ਨੂੰ ਗੁੱਸੇ ਦੀ ਰਾਜਨੀਤੀ ਨਾਲ ਲੜ ਕੇ ਉਸ ਨੂੰ ਭਾਂਜ ਦੇਣ ਦੀ ਅਪੀਲ ਕੀਤੀ। ਪਾਰਟੀ ਮੁੱਖ ਦਫ਼ਤਰ ਵਿਚ ਹੋਏ ਸਮਾਗਮ ਵਿਚ ਭਾਸ਼ਨ ਦਿੰਦਿਆਂ ਰਾਹੁਲ ਨੇ ਕਿਹਾ, 'ਅੱਜ ਭਾਜਪਾ ਦੇ ਲੋਕ ਪੂਰੇ ਦੇਸ਼ ਵਿਚ ਅੱਗ ਅਤੇ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਰੋਕਣ ਲਈ ਦੇਸ਼ ਵਿਚ ਇਕ ਹੀ ਸ਼ਕਤੀ ਹੈ ਤੇ ਉਹ ਹਨ ਕਾਂਗਰਸ ਦੇ ਨੇਤਾ ਅਤੇ ਕਾਰਕੁਨ। ਉਨ੍ਹਾਂ ਕਿਹਾ ਕਿ ਅੱਜ ਬਹੁਤ ਸਾਰੇ ਲੋਕਾਂ ਦਾ ਰਾਜਨੀਤੀ ਤੋਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਹੜੀ ਰਾਜਨੀਤੀ ਵੇਖ ਰਹੇ ਹਾਂ, ਉਹ ਹਮਦਰਦੀ ਅਤੇ ਸੇਵਾ ਤੋਂ ਸਖਣੀ ਹੈ। ਰਾਜਨੀਤੀ ਲੋਕਾਂ ਦੀ ਸੇਵਾ ਲਈ ਹੁੰਦੀ ਹੈ ਪਰ ਅੱਜ ਇਸ ਦੀ ਵਰਤੋਂ ਲੋਕਾਂ ਨੂੰ ਕੁਚਲਣ ਲਈ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਤਰੱਕੀ ਲਈ ਨਹੀਂ। ਰਾਹੁਲ ਨੇ ਕਿਹਾ ਕਿ ਭਾਜਪਾ ਅਪਣੇ ਲਈ ਹੀ ਲੜ ਰਹੀ ਹੈ ਜਦਕਿ ਕਾਂਗਰਸ ਦੇਸ਼ ਦੇ ਹਰ ਵਾਸੀ ਲਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੋੜਨ ਤੇ ਕਾਂਗਰਸ ਜੋੜਨ ਦਾ ਕੰਮ ਕਰਦੀ ਹੈ। ਰਾਹੁਲ ਨੇ ਕਿਹਾ ਕਿ ਉਹ ਨਫ਼ਤਰ ਅਤੇ ਫ਼ਿਰਕਾਪ੍ਰਸਤੀ ਫੈਲਾਉਂਦੇ ਹਨ, ਉਹ ਅੱਗ ਲਾਉਂਦੇ ਹਨ ਜਦਕਿ ਅਸੀਂ ਬੁਝਾਉਂਦੇ ਹਾਂ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਨਫ਼ਰਤ ਨਾਲ ਪਿਆਰ ਨਾਲ ਲੜਨਗੇ। 


ਰਾਹੁਲ ਨੇ ਕਿਹਾ, 'ਜਦ ਮੈਂ 13 ਸਾਲ ਪਹਿਲਾਂ ਰਾਜਨੀਤੀ ਵਿਚ ਆਇਆ ਸੀ ਤਾਂ ਮੈਂ ਉਸ ਜਾਗਰੂਕਤਾ ਦਾ ਅੰਗ ਬਣਨਾ ਚਾਹੁੰਦਾ ਸੀ ਜਿਹੜੀ ਭਾਰਤ ਵਿਚ ਬਦਲਾਅ ਲਿਆ ਸਕੇ ਅਤੇ ਜਿਹੜੀ ਲੋਕਾਂ ਨੂੰ ਇੱਜ਼ਤ ਦੇ ਸਕੇ। ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ, 'ਕਾਂਗਰਸ ਭਾਰਤ ਨੂੰ 21ਵੀਂ ਸ਼ਤਾਬਦੀ ਵਿਚ ਲੈ ਗਈ ਜਦਕਿ ਪ੍ਰਧਾਨ ਮੰਤਰੀ ਸਾਨੂੰ ਪਿੱਛੇ ਲੈ ਕੇ ਜਾ ਰਹੇ ਹਨ, ਮੱਧਕਾਲ ਵਿਚ ਲੈ ਕੇ ਜਾ ਰਹੇ ਹਨ ਜਿਥੇ ਲੋਕਾਂ ਨੂੰ ਉਨ੍ਹਾਂ ਦੇ ਖਾਣ-ਪੀਣ ਦੇ ਫ਼ਰਕ ਕਾਰਨ ਮਾਰ ਦਿਤਾ ਜਾਂਦਾ ਸੀ।'         ਮੁੱਖ ਸਮਾਗਮ ਰਾਜਧਾਨੀ ਦੇ ਅਕਬਰ ਰੋਡ 'ਤੇ ਪੈਂਦੇ ਘਾਹ ਦੇ ਮੈਦਾਨ ਵਿਚ ਕੀਤਾ ਗਿਆ। ਇਸ ਮੌਕੇ ਮੰਚ 'ਤੇ ਰਾਮਚੰਦਰਨ ਤੋਂ ਇਲਾਵਾ ਪਾਰਟੀ ਦੇ ਸੀਈਏ ਦੇ ਮੈਂਬਰ ਭੁਵਨੇਸ਼ਵਰ ਕਾਲਿਤਾ, ਮਧੂਸੂਦਨ ਮਿਸਤਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ, ਮੋਤੀ ਲਾਲ ਵੋਹਰਾ, ਜਨਾਰਧਨ ਦਿਵੇਦੀ ਮੌਜੂਦ ਸਨ। ਰਾਹੁਲ ਦੇ ਅਹੁਦਾ ਸੰਭਾਲਣ ਮੌਕੇ ਪਾਰਟੀ ਦੇ ਲਗਭਗ ਸਾਰੇ ਵੱਡੇ ਨੇਤਾ, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ ਪ੍ਰਧਾਨ, ਕਈ ਸਾਬਕਾ ਮੁੱਖ ਮੰਤਰੀ, ਸਾਬਕਾ ਕੇਂਦਰੀ ਮੰਤਰੀ, ਪਾਰਟੀ ਦੇ ਜਨਰਲ ਸਕੱਤਰ ਮੌਜੂਦ ਸਨ। ਰਾਹੁਲ ਨੂੰ 11 ਦਸੰਬਰ ਨੂੰ ਨਿਰਵਿਰੋਧ ਜੇਤੂ ਐਲਾਨਿਆ ਗਿਆ ਸੀ। ਮੁੱਖ ਦਫ਼ਤਰ ਦੇ ਬਾਹਰ ਪਾਰਟੀ ਕਾਰਕੁਨ ਢੋਲ ਵਜਾ ਕੇ ਨੱਚ ਰਹੇ ਸਨ। ਕਈ ਕਾਰਕੁਨਾਂ ਨੇ ਪਟਾਕੇ ਚਲਾਏ ਅਤੇ ਮਠਿਆਈ ਵੰਡੀ। ਦੇਸ਼ ਭਰ ਤੋਂ ਪਾਰਟੀ ਕਾਰਕੁਨ ਇਥੇ ਪਹੁੰਚੇ ਹੋਏ ਸਨ। ਇਹ ਪਹਿਲੀ ਵਾਰ ਹੈ ਕਿ ਸਮਾਗਮ ਵਿਚ ਪ੍ਰਮਾਣ ਪੱਤਰ ਦਿਤਾ ਜਾ ਰਿਹਾਹੈ। (ਏਜੰਸੀ)

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement