ਕੇਂਦਰੀ ਯੂਨੀਵਰਸਟੀ ਦੀ ਗੱਲ ਪੁਰਾਣੀ ਹੋਈ : ਮੋਦੀ
Published : Oct 14, 2017, 11:01 pm IST
Updated : Oct 14, 2017, 5:31 pm IST
SHARE ARTICLE

ਪਟਨਾ, 14 ਅਕਤੂਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਵਿਕਾਸ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਵਚਨਬੱਧਤਾ ਦੀ ਅੱਜ ਤਾਰੀਫ਼ ਕੀਤੀ। ਰਾਸ਼ਟਰੀ ਜਨਤੰਤਰਿਕ ਗਠਜੋੜ (ਐਨ.ਡੀ.ਏ.) 'ਚ ਜਨਤਾ ਦਲ (ਯੂ) ਦੀ ਵਾਪਸੀ ਤੋਂ ਬਾਅਦ ਪਹਿਲੀ ਵਾਰੀ ਮੋਦੀ ਅਤੇ ਨਿਤੀਸ਼ ਨੇ ਮੰਚ ਸਾਂਝਾ ਕੀਤਾ ਹਾਲਾਂਕਿ ਮੰਚ ਉਤੇ ਅਪਣੇ ਭਾਸ਼ਣ ਦੌਰਾਨ ਨਿਤੀਸ਼ ਵਲੋਂ ਕੀਤੀ ਮੰਗ ਨੂੰ ਮੰਚ 'ਤੇ ਹੀ ਠੁਕਰਾ ਦੇਣ ਕਰ ਕੇ ਨਿਤੀਸ਼ ਦੀ ਸੋਸ਼ਲ ਮੀਡੀਆ 'ਚ ਕਾਫ਼ੀ ਖਿੱਲੀ ਉੱਡੀ।ਪਟਨਾ ਯੂਨੀਵਰਸਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਕਿਹਾ ਕਿ ਇਹ ਬੜੇ ਮਾਣ ਦਾ ਦਿਨ ਹੈ ਕਿ ਪਟਨਾ ਯੂਨੀਵਰਸਟੀ ਦੇ ਸ਼ਤਾਬਦੀ ਸਮਾਰੋਹ 'ਚ ਪ੍ਰਧਾਨ ਮੰਤਰੀ ਮੌਜੂਦ ਹਨ। ਉਨ੍ਹਾਂ ਮੋਦੀ ਨੂੰ ਬੇਨਤੀ ਕੀਤੀ ਕਿ ਪਟਨਾ ਯੂਨੀਵਰਸਟੀ ਨੂੰ ਕੇਂਦਰੀ ਯੂਨੀਵਰਸਟੀ ਦਾ ਦਰਜਾ ਦਿਤਾ ਜਾਵੇ। ਹਾਲਾਂਕਿ ਅਪਣੇ ਸੰਬੋਧਨ 'ਚ ਮੋਦੀ ਨੇ ਕਿਹਾ ਕਿ ਕੇਂਦਰੀ ਦਰਜਾ ਦੇਣ ਵਰਗੇ ਕਦਮ ਬੀਤੇ ਜ਼ਮਾਨੇ ਦੀ ਗੱਲ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ 10 ਯੂਨੀਵਰਸਟੀਆਂ ਅਤੇ 10 ਸਰਕਾਰੀ ਯੂਨੀਵਰਸਟੀਆਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਿਸ਼ਾ 'ਚ ਕਦਮ ਚੁਕਿਆ ਹੈ। ਮੋਦੀ ਨੇ ਕਿਹਾ, ''ਇਥੇ ਚੁੱਕੀ ਗਈ ਮੰਗ ਅਤੇ ਉਸ 'ਤੇ ਕਾਫ਼ੀ ਤਾੜੀਆਂ ਵੱਜਣ 'ਤੇ ਮੈਂ ਕੁੱਝ ਸਪੱਸ਼ਟ ਕਰਨਾ ਚਾਹਾਂਗਾ। ਕੇਂਦਰੀ ਦਰਜਾ ਦੇਣ ਵਰਗੇ ਕਦਮ ਹੁਣ ਬੀਤੇ ਜ਼ਮਾਨੇ ਦੀਆਂ ਚੀਜ਼ਾਂ ਹਨ। ਅਸੀਂ ਅੱਗੇ ਕਦਮ ਚੁੱਕ ਰਹੇ ਹਾਂ।'' ਉਨ੍ਹਾਂ ਅੱਗੇ ਕਿਹਾ, ''ਅਸੀਂ ਪੰਜ ਸਾਲ ਦੇ ਸਮੇਂ 'ਚ 10 ਨਿਜੀ ਯੂਨੀਵਰਸਟੀਆਂ ਅਤੇ ਏਨੀਆਂ ਹੀ 

ਸਰਕਾਰੀ ਯੂਨੀਵਰਸਟੀਆਂ ਨੂੰ 10 ਹਜ਼ਾਰ ਕਰੋੜ ਰੁਪਏ ਦੀ ਮਦਦ ਦੇਵਾਂਗੇ। ਇਨ੍ਹਾਂ ਯੂਨੀਵਰਸਟੀਆਂ ਨੂੰ ਕਰਨਾ ਸਿਰਫ਼ ਇਹ ਹੈ ਕਿ ਉਨ੍ਹਾਂ ਨੂੰ ਵਿਸ਼ਵ ਪੱਧਰੀ ਬਣਨ ਦੀ ਅਪਣੀ ਸਮਰਥਾ ਵਿਖਾਉਣੀ ਹੈ। ਮੈਂ ਪਟਨਾ ਯੂਨੀਵਰਸਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮੌਕੇ ਦਾ ਫ਼ਾਇਦਾ ਚੁੱਕਣ।''ਸਮਾਰੋਹ 'ਚ ਨਿਤੀਸ਼ ਦੇ ਨਾਲ ਸ਼ਿਰਕਤ ਕਰ ਰਹੇ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਬਿਹਾਰ ਸਰਕਾਰ ਇਸ ਅਹਿਦ ਨਾਲ ਮਿਲ ਕੇ ਕੰਮ ਕਰਨਗੇ ਕਿ ਬਿਹਾਰ ਨੂੰ 2022 ਤਕ ਹੋਰ ਅਮੀਰ ਸੂਬਿਆਂ ਦੇ ਬਰਾਬਰ ਲਿਆ ਕੇ ਖੜਾ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਨਿਤੀਸ਼ ਜੀ ਬਿਹਾਰ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਕੇਂਦਰ ਸਰਕਾਰ ਨੇ ਦੇਸ਼ ਦੇ ਵਿਕਾਸ ਦਾ ਅਹਿਦ ਲਿਆ ਹੈ। ਇਕੱਠਿਆਂ ਮਿਲ ਕੇ ਦੋਵੇਂ ਕੰਮ ਕਰਨਗੇ ਤਾਕਿ ਯਕੀਨੀ ਹੋ ਸਕੇ ਕਿ 2022 'ਚ ਜਦੋਂ ਦੇਸ਼ ਦੀ ਆਜ਼ਾਦੀ ਦੇ 75 ਸਾਲ ਮਨਾਏ ਜਾਣ ਤਾਂ ਬਿਹਾਰ ਦੀ ਗਿਣਤੀ ਅਮੀਰ ਸੂਬਿਆਂ 'ਚ ਹੋਵੇ। ਮੋਦੀ ਨੇ ਕਿਹਾ, ''ਬਿਹਾਰ ਨੂੰ ਵਿਦਿਆ ਦੀ ਦੇਵੀ ਸਰਸਵਤੀ ਦਾ ਆਸ਼ੀਰਵਾਦ ਪ੍ਰਾਪਤ ਹੈ ਪਰ ਹੁਣ ਲਕਸ਼ਮੀ ਨੂੰ ਖ਼ੁਸ਼ ਕਰਨ ਅਤੇ ਸੂਬੇ ਨੂੰ ਵਿਕਾਸ ਦੀ ਨਵੀਂ ਉਚਾਈ ਤਕ ਲੈ ਕੇ ਜਾਣ ਦਾ ਸਮਾਂ ਆ ਗਿਆ ਹੈ।'' 

ਮੋਦੀ ਨੇ ਮਜ਼ਾਕੀਆ ਲਹਿਜ਼ੇ 'ਚ ਅਪਣਾ ਭਾਸ਼ਣ ਸ਼ੁਰੂ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਅਪਣੇ ਭਾਸ਼ਣ 'ਚ ਕਿਹਾ ਕਿ ਉਹ ਇਸ ਯੂਨੀਵਰਸਟੀ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ, ''ਅਜਿਹਾ ਲਗਦਾ ਹੈ ਕਿ ਮੇਰੇ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਨੇ ਮੇਰੇ ਕਰਨ ਵਾਲੇ ਕਾਫ਼ੀ ਕੰਮ ਛੱਡ ਦਿਤੇ ਹਨ।''ਇਸ ਸਾਲ ਜੁਲਾਈ 'ਚ ਬਿਹਾਰ ਦੇ ਸੱਤਾਧਾਰੀ ਗਠਜੋੜ 'ਚ ਭਾਜਪਾ ਦੇ ਸ਼ਾਮਲ ਹੋਣ ਮਗਰੋਂ ਇਹ ਪ੍ਰਧਾਨ ਮੰਤਰੀ ਦਾ ਸੂਬੇ 'ਚ ਪਹਿਲਾ ਸਰਕਾਰੀ ਦੌਰਾ ਹੈ। ਨਿਤੀਸ਼ ਦੀ ਅਗਵਾਈ ਵਾਲੇ ਜਨਤਾ ਦਲ (ਯੂ) ਨੇ ਮਹਾਂਗਠਬੰਧਨ, ਜਿਸ 'ਚ ਆਰ.ਜੇ.ਡੀ. ਅਤੇ ਕਾਂਗਰਸ ਵੀ ਸ਼ਾਮਲ ਸਨ, ਤੋਂ ਨਾਤਾ ਤੋੜ ਕੇ ਭਾਜਪਾ ਦੀ ਹਮਾਇਤ ਨਾਲ ਸਰਕਾਰ ਬਣਾਈ ਸੀ। ਅਗੱਸਤ 'ਚ ਮੋਦੀ ਨੇ ਨਿਤੀਸ਼ ਨਾਲ ਬਿਹਾਰ ਦੇ ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਦਾ ਹਵਾਈ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਨੇ 2015 'ਚ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਲਈ 1.25 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਇਸ ਚੋਣ ਮੁਕਾਬਲੇ 'ਚ ਭਾਜਪਾ ਅਤੇ ਜਨਤਾ ਦਲ (ਯੂ) ਆਹਮੋ-ਸਾਹਮਣੇ ਸਨ।  (ਪੀਟੀਆਈ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement