ਲੋਕ ਸਭਾ ਵਿਚ ਬਿਨਾਂ ਚਰਚਾ ਬਜਟ ਪਾਸ
Published : Mar 14, 2018, 11:46 pm IST
Updated : Mar 14, 2018, 6:16 pm IST
SHARE ARTICLE

ਨਵੀਂ ਦਿੱਲੀ, 14 ਮਾਰਚ : ਲੋਕ ਸਭਾ ਵਿਚ ਵਿੱਤ ਬਿਲ 2018 ਅਤੇ ਇਕ ਅਪ੍ਰੈਲ ਤੋਂ ਸ਼ੁਰੂ ਅਗਲੇ ਵਿੱਤੀ ਵਰ੍ਹੇ ਲਈ ਕੁਲ 89.25 ਲੱਖ ਕਰੋੜ ਰੁਪਏ ਦੀਆਂ ਯੋਜਨਾਵਾਂ ਨੂੰ ਅੱਜ ਬਿਨਾਂ ਚਰਚਾ ਪਾਸ ਕਰ ਦਿਤਾ ਗਿਆ। ਵਿਰੋਧੀ ਪਾਰਟੀਆਂ ਦੀ ਨਾਹਰੇਬਾਜ਼ੀ ਵਿਚਕਾਰ ਸਦਨ ਨੇ ਸਰਕਾਰ ਵਲੋਂ ਪੇਸ਼ ਸਬੰਧਤ ਤਜਵੀਜ਼ਾਂ ਨੂੰ 25 ਮਿੰਟ ਵਿਚ ਪਾਸ ਕਰ ਦਿਤਾ। ਵਿੱਤ ਮੰਤਰੀ ਅਰੁਣ ਜੇਤਲੀ ਨੇ 2018-19 ਲਈ ਕਰ ਦੇਣਦਾਰੀ ਤਜਵੀਜ਼ਾਂ ਵਾਲੇ ਬਿਲ ਵਿਚ 21 ਸੋਧਾਂ ਪੇਸ਼ ਕੀਤੀਆਂ ਸਨ ਜਿਨ੍ਹਾਂ ਨੂੰ ਧੁਨੀ ਮਤ ਨਾਲ ਪਾਸ ਕਰ ਦਿਤਾ ਗਿਆ। ਇੰਜ ਮੋਦੀ ਸਰਕਾਰ ਦੇ ਪੰਜਵੇਂ ਅਤੇ ਅੰਤਮ ਬਜਟ ਦੀ ਕਵਾਇਦ ਲੋਕ ਸਭਾ ਵਿਚ ਪੂਰੀ ਹੋ ਗਈ ਹੈ। ਹਾਲੀਆ ਸਾਲਾਂ ਵਿਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਲੋਕ ਸਭਾ ਨੇ ਇਕ ਵੀ ਮੰਤਰਾਲੇ ਦੀ ਅਨੁਦਾਨ ਮੰਗ ਬਾਰੇ ਚਰਚਾ ਨਹੀਂ ਕੀਤੀ ਜਾਂ ਮਤਦਾਨ ਨਹੀਂ ਕੀਤਾ। 2013-14 ਅਤੇ 2003-04 ਵਿਚ ਵੀ ਬਜਟ


 ਬਿਨਾਂ ਚਰਚਾ ਪਾਸ ਕਰ ਦਿਤਾ ਗਿਆ ਸੀ।   ਸੰਸਦ ਵਿਚ ਅੱਜ ਲਗਾਤਾਰ ਅਠਵੇਂ ਦਿਨ ਵੀ ਵੱਖ-ਵੱਖ ਮੁੱਦਿਆਂ 'ਤੇ ਰੌਲਾ-ਰੱਪਾ ਪੈਣ ਕਾਰਨ ਲੋਕ ਸਭਾ ਅਤੇ ਰਾਜ ਸਭਾ ਵਿਚ ਰੇੜਕਾ ਕਾਇਮ ਰਿਹਾ। ਹੰਗਾਮੇ ਵਿਚ ਹੀ ਲੋਕ ਸਭਾ ਵਿੱਤ ਬਿਲ ਅਤੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਅਨੁਦਾਨ ਮੰਗਾਂ ਨੂੰ ਪਾਸ ਕਰ ਦਿਤਾ ਗਿਆ। ਬਿਲ ਪਾਸ ਕੀਤੇ ਜਾਣ ਦੇ ਵਿਰੋਧ ਵਿਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਵਾਕਟਾਆਊਟ ਕਰ ਦਿਤਾ। ਇਸ ਤੋਂ ਪਹਿਲਾਂ ਸਵੇਰੇ ਕਾਰਵਾਈ ਸ਼ੁਰੂ ਹੋਣ 'ਤੇ ਹੰਗਾਮਾ ਸ਼ੁਰੂ ਹੋ ਗਿਆ ਅਤੇ ਕਾਰਵਾਈ 12 ਵਜੇ ਤਕ ਰੋਕ ਦਿਤੀ ਗਈ। ਰਾਜ ਸਭਾ ਵਿਚ ਵੀ ਕਾਰਵਾਈ ਦੋ ਵਜੇ ਤਕ ਰੋਕ ਦਿਤੀ ਗਈ।

SHARE ARTICLE
Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement