ਮਾਲਿਆ ਨੇ ਕੀਤੀ ਭਾਰਤੀ ਜੇਲ੍ਹਾਂ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਨਾਲ
Published : Dec 7, 2017, 8:41 am IST
Updated : Apr 10, 2020, 1:31 pm IST
SHARE ARTICLE
ਮਾਲਿਆ ਨੇ ਕੀਤੀ ਭਾਰਤੀ ਜੇਲ੍ਹਾਂ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਨਾਲ
ਮਾਲਿਆ ਨੇ ਕੀਤੀ ਭਾਰਤੀ ਜੇਲ੍ਹਾਂ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਨਾਲ

ਮਾਲਿਆ ਨੇ ਕੀਤੀ ਭਾਰਤੀ ਜੇਲ੍ਹਾਂ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਨਾਲ

 

ਲੰਡਨ ਦੀ ਵੇਸਟਮਿਸਟਰ ਮੇਜਿਸਟ੍ਰੇਟ ਕੋਰਟ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਸਪੁਰਦਗੀ ਸੁਣਵਾਈ ‘ਚ ਭਾਰਤ ਦੀ ਜੇਲ੍ਹ ਪ੍ਰਣਾਲੀ ਦੀ ਤੁਲਨਾ ਰੂਸ ਦੀਆਂ ਜੇਲ੍ਹਾਂ ਦੀ ਹਾਲਤ ਨਾਲ ਹੋਈ ਹੈ। 61 ਸਾਲਾਂ ਮਾਲਿਆ ਨੇ ਬਚਾਅ ਦਲ ਨੇ ਭਾਰਤੀ ਸਰਕਾਰ ਦੇ ਵੱਲੋਂ ਕਰਾਊਨ ਪ੍ਰੋਸਿਕਊਸ਼ਨ ਸਰਵਿਸ ਵੱਲੋਂ ਧੋਖਾਧੜੀ ਦੇ ਮਾਮਲੇ ‘ਚ ਤਿਆਰ ਕੀਤੇ ਗਏ ਮਾਮਲੇ ਦੇ ਜਵਾਬ ‘ਚ ਸ਼ੁਰੂਆਤੀ ਦਲੀਲਾਂ ਦੇ ਤਹਿਤ ਇਸ ਮੁੱਦੇ ਨੂੰ ਚੁੱਕਿਆ।

 

ਬਚਾਅ ਪੱਖ ਨੇ ਜੱਜ ਏਮਸ ਆਬਰੁਥਨਾਟ ਨੂੰ ਕਿਹਾ ਕਿ ਭਾਰਤ ‘ਚ ਜੇਲ੍ਹਾਂ ‘ਚ ਸੁਰੱਖਿਅਤ ਹਾਲਤ ‘ਤੇ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ਦੇ ਸਹੀ ਅਨੁਪਾਲਨ ਦੀ ਕੋਈ ਪ੍ਰਨਾਲੀ ਨਹੀਂ ਹੈ। ਮਾਲਿਆ ਦੇ ਬੈਰਿਸਟਰ ਕਲੇਅਰ ਨੇ ਅਦਾਲਤ ‘ਚ ਕਿਹਾ,” ਸਰਕਾਰ ਅਦਾਲਤ ਦੇ ਆਦੇਸ਼ਾ ਦੀ ਅਣਗਹਿਲੀ ਨੂੰ ਦੂਰ ਕਰਨ ਦੇ ਉਪਾਅ ਨੂੰ ਲੈ ਅਸਮਰਥ ਰਹੀ ਹੈ। ਜੱਜ ਨੇ ਪੁੱਛਿਆ ਕਿ ਰੂਸ ‘ਚ ਜੇਲ੍ਹਾਂ ਦੀ ਖਰਾਬ ਹਾਲਤ ਦੀ ਤੁਲਨਾ ਕਿਸ ਤਰ੍ਹਾਂ ਹੋ ਸਕਦੀ ਹੈ ਜਿੱਥੇ ਸਪੁਰਦਗੀ ਦੇ ਕੇਸ ਜੇਲ੍ਹ ਦੇ ਅਸੁਰੱਖਿਅਤ ਹਾਲਾਤਾਂ ‘ਤੇ ਨਿਰਭਰ ਕਰਦੇ ਹਨ।

 

ਪਹਿਲਾਂ ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਉਸ ਮੰਗ ਨੂੰ ਖ਼ਾਰਜ ਕਰ ਦਿੱਤਾ ਸੀ। ਮਾਲਿਆ ਨੇ ਕਿਹਾ ਕਿ ਮੈਂ ਫੈਸਲੇ ਲੈਣ ਵਾਲਾ ਨਹੀਂ ਹਾਂ। ਮੈਂ ਕਾਰਵਾਈ ਦਾ ਪਾਲਨ ਕਰ ਰਿਹਾ ਹਾਂ। 61 ਸਾਲਾ ਮਾਲਿਆ ਮਾਰਚ 2016 ਵਿਚ ਭਾਰਤ ਛੱਡ ਕੇ ਬ੍ਰਿਟੇਨ ਵਿਚ ਰਹਿ ਰਿਹਾ ਹੈ। ਮਾਲਿਆ ’ਤੇ ਭਾਰਤ ਵਿਚ ਵੱਖ-ਵੱਖ ਬੈਂਕਾਂ ਦੇ 9000 ਕਰੋੜ ਰੁਪਏ ਲੋਨ ਦਾ ਬਕਾਇਆ ਹੈ।

 

ਸਾਬਕਾ ਰਾਜ ਸਭਾ ਸੰਸਦ ਮੈਂਬਰ ਮਾਲਿਆ ਆਪਣੀ ਪਹਿਲਾਂ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਕਈ ਵਾਰ ਮੀਡੀਆ ਨੂੰ ਕਹਿ ਚੁੱਕਾ ਹੈ ਕਿ ਉਨ੍ਹਾਂ ਨੇ ਭਾਰਤ ’ਚ ਕੁਝ ਵੀ ਗਲਤ ਨਹੀਂ ਕੀਤਾ। ਉਸ ਖਿਲਾਫ ਲਗਾਏ ਗਏ ਇਲਜ਼ਾਮ ਮਨਘੜਤ ਹਨ। ਇਸ ਸੁਣਵਾਈ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਮਾਲਿਆ ਨੂੰ ਕਾਨੂੰਨੀ ਤੌਰ ’ਤੇ ਭਾਰਤ ਭੇਜਿਆ ਜਾ ਸਕਦਾ ਹੈ ਜਾਂ ਨਹੀਂ।

 

ਅਦਾਲਤ ‘ਚ ਪਹਿਲਾਂ ਦਲੀਲ ਦਿੱਤੀ ਗਈ ਸੀ ਕਿ ਉਸ ਖ਼ਿਲਾਫ ਪੁਖ਼ਤਾ ਸਬੂਤ ਹਨ ਤੇ ਇਸ ਲਈ ਉਸ ਦੀ ਸਪੁਰਦਗੀ ਜ਼ਰੂਰੀ ਹੈ। ਭਾਰਤੀ ਬੈਂਕਾਂ ਨਾਲ ਠੱਗੀ ਮਾਰਨ ਦੇ ਮਾਮਲੇ ‘ਚ ਵੀ ਅਜਿਹੀ ਹੀ ਦਲੀਲ ਦਿੱਤੀ ਗਈ ਹੈ। ਦਰਅਸਲ ਵਿਜੈ ਮਾਲਿਆ ਨੂੰ ਭਾਰਤ ਲਿਆਉਣਾ ਇੰਨਾ ਸੌਖਾ ਨਹੀਂ ਹੈ। ਇਸ ਦਾ ਕਾਰਨ ਭਾਰਤ ਤੇ ਬਰਤਾਨੀਆ ਵਿਚਾਲੇ ਹਵਾਲਗੀ ਸੰਧੀ ਦੀ ਗੁੰਝਲਦਾਰ ਪ੍ਰਕਿਰਿਆ ਹੈ। ਬਰਤਾਨੀਆਂ ਸਰਕਾਰ ਮੁਤਾਬਿਕ ਉਨ੍ਹਾਂ ਦੀ ਬਹੁਕੌਮੀ ਦੁਵੱਲੀਆਂ ਸੰਧੀਆਂ ਕਰਕੇ ਦੁਨੀਆ ਦੇ ਤਕਰੀਬਨ 100 ਦੇਸ਼ਾਂ ਨਾਲ ਹਵਾਲਗੀ ਸੰਧੀ ਹੈ।

 

 

 

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement