
ਬਲਿਆ (ਉੱਤਰ ਪ੍ਰਦੇਸ਼), 24 ਫ਼ਰਵਰੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਹਿੰਦੂ ਦੇਵੀ ਦੇਵਤਾਵਾਂ ਵਿਰੁਧ ਸੋਸ਼ਲ ਨੈੱਟਵਰਕਿੰਗ ਸਾਇਟ ਉਤੇ ਕਥਿਤ ਇਤਰਾਜ਼ਯੋਗ ਟਿਪਣੀ ਪੋਸਟ ਕਰਨ ਦੇ ਮਾਮਲੇ 'ਚ ਭੀਮਪੁਰਾ ਥਾਣੇ 'ਚ ਚਾਰ ਵਿਅਕਤੀਆਂ ਵਿਰੁਧ ਨਾਮਜ਼ਦ ਮੁਕੱਦਮਾ ਦਰਜ ਹੋਇਆ ਹੈ। ਭੀਮਪੁਰਾ ਥਾਣਾ ਇੰਚਾਰਜ ਜਗਦੀਸ਼ ਪ੍ਰਸਾਦ ਨੇ ਅੱਜ ਕਿਹਾ ਕਿ ਬਾਰਾਡੀਹ ਲਵਾਈ
ਪੱਟੀ, ਸਤਵਾਹ ਪਿੰਡ ਦੇ ਸਾਹਿਲ, ਇੰਦਲ ਕੁਮਾਰ, ਅਨਿਲ ਅਤੇ ਸੰਨੀ ਕੁਮਾਰ ਨੇ ਪਿਛਲੇ ਦਿਨੀਂ ਫ਼ੇਸਬੁਕ ਅਤੇ ਵਟਸਐਪ ਉਤੇ ਇਕ ਵੀਡੀਉ ਪੋਸਟ ਕੀਤਾ ਸੀ। ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਅਤੇ ਹਿੰਦੂ ਦੇਵੀ-ਦੇਵਤਾਵਾਂ ਵਿਰੁਧ ਕਥਿਤ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਗਈਆਂ। ਚਾਰਾਂ ਵਿਰੁਧ ਧਾਰਾ 295ਏ ਅਤੇ 66ਏ ਤਹਿਤ ਮੁਕੱਦਮਾ ਕਲ ਦਰਜ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। (ਪੀਟੀਆਈ)