ਮੋਦੀ ਰਾਜ ਦੇ ਪਹਿਲੇ ਦੋ ਸਾਲਾਂ ਵਿਚ 26,600 ਵਿਦਿਆਰਥੀਆਂ ਨੇ ਦਿਤੀ ਜਾਨ
Published : Mar 15, 2018, 12:02 am IST
Updated : Mar 14, 2018, 6:32 pm IST
SHARE ARTICLE

ਨਵੀਂ ਦਿੱਲੀ, 14 ਮਾਰਚ : ਸਰਕਾਰ ਨੇ ਅੱਜ ਦਸਿਆ ਕਿ ਸਾਲ 2014 ਅਤੇ 2016 ਦਰਮਿਆਨ ਦੇਸ਼ ਭਰ ਵਿਚ 26,600 ਵਿਦਿਆਰਥੀਆਂ ਨੇ ਆਤਮਹਤਿਆ ਕੀਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਰਾਜ ਸਭਾ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦਸਿਆ ਕਿ ਸਾਲ 2016 ਵਿਚ 9474 ਵਿਦਿਆਰਥੀਆਂ ਨੇ, ਸਾਲ 2015 ਵਿਚ 8934 ਅਤੇ ਸਾਲ 2014 ਵਿਚ 8068 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ। 


ਸਾਲ 2016 ਵਿਚ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੇ ਸੱਭ ਤੋਂ ਵੱਧ ਮਾਮਲੇ 1350 ਸਾਹਮਣੇ ਆਏ। ਇਹ ਗਿਣਤੀ ਮਹਾਰਾਸ਼ਟਰ ਦੀ ਹੈ ਜਦਕਿ ਪਛਮੀ ਬੰਗਾਲ ਵਿਚ ਅਜਿਹੇ 1147 ਮਾਮਲੇ, ਤਾਮਿਲਨਾਡੂ ਵਿਚ 981 ਅਤੇ ਮੱਧ ਪ੍ਰਦੇਸ਼ ਵਿਚ 838 ਮਾਮਲੇ ਸਾਹਮਣੇ ਆਏ। ਸਾਲ 2015 ਵਿਚ ਖ਼ੁਦਕੁਸ਼ੀ ਦੇ ਮਹਾਰਾਸ਼ਟਰ ਵਿਚ 1230 ਮਾਮਲੇ, ਤਾਮਿਲਨਾਡੂ ਵਿਚ 955 ਮਾਮਲੇ, ਛੱਤੀਸਗੜ੍ਹ ਵਿਚ 730 ਮਾਮਲੇ ਅਤੇ ਪਛਮੀ ਬੰਗਾਲ ਵਿਚ 676 ਮਾਮਲੇ ਸਾਹਮਣੇ ਆਏ। ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ 2014 ਵਿਚ ਬਣੀ ਸੀ।                (ਏਜੰਸੀ)

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement