
ਨਵੀਂ ਦਿੱਲੀ, 25
ਸਤੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਾਰੇ ਘਰਾਂ ਤਕ ਬਿਜਲੀ ਪਹੁੰਚਾਉਣ ਲਈ
ਸਹਿਜ ਬਿਜਲੀ ਹਰ ਘਰ ਯੋਜਨਾ (ਸੌਭਾਗਿਆ) ਦੀ ਅੱਜ ਸ਼ੁਰੂਆਤ ਕੀਤੀ। ਇਸ ਤਹਿਤ ਦਸੰਬਰ 2018
ਤਕ ਸਾਰੇ ਘਰਾਂ ਨੂੰ ਬਿਜਲੀ ਮੁਹਈਆ ਕਰਵਾਉਣ ਦਾ ਟੀਚਾ ਰਖਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਓ.ਐਨ.ਜੀ.ਸੀ. ਦੇ ਨਵੇਂ ਕਾਰਪੋਰੇਟ ਦਫ਼ਤਰ ਭਵਨ ਦੀਨ ਦਿਆਲ ਊਰਜਾ ਭਵਨ ਨੂੰ ਦੇਸ਼ ਨੂੰ ਸਮਰਪਿਤ ਕਰਨ ਦੇ ਇਕ ਪ੍ਰੋਗਰਾਮ 'ਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਰਾਸ਼ਟਰੀ ਸਵੇਮ ਸੇਵਕ ਸੰਘ ਦੇ ਵਿਚਾਰਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਮੌਕੇ ਸ਼ੁਰੂ ਕੀਤੀ ਗਈ ਸੌਭਾਗਿਆ ਯੋਜਨਾ ਤਹਿਤ ਗ਼ਰੀਬ ਪ੍ਰਵਾਰਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦਿਤੇ ਜਾਣਗੇ। ਇਸ ਯੋਜਨਾ ਉਤੇ ਕੁਲ 16,320 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਸ ਦੀ ਜ਼ਿਆਦਾਤਰ ਰਕਮ ਕੇਂਦਰ ਸਰਕਾਰ ਮੁਹਈਆ ਕਰਵਾਏਗੀ।
ਸਰਕਾਰ ਦੇਸ਼ ਦੇ ਸਾਰੇ ਪਿੰਡਾਂ ਨੂੰ ਬਿਜਲੀ ਮੁਹਈਆ ਕਰਵਾਉਣ
ਲਈ ਜ਼ੋਰ-ਸ਼ੋਰ ਨਾਲ ਕੰਮ ਕਰ ਰਹੀ ਹੈ। ਨਾਲ ਹੀ ਮਾਰਚ 2019 ਤਕ ਸੱਤ ਦਿਨ 24 ਘੰਟੇ ਤਕ
ਬਿਜਲੀ ਦਾ ਟੀਚਾ ਹਾਸਲ ਕਰਨਾ ਚਾਹੁੰਦੀ ਹੈ। (ਪੀਟੀਆਈ)