
ਦੇਹਰਾਦੂਨ : ਦੇਸ਼ ਵਿੱਚ ਧਰਮ ਅਤੇ ਜਾਤ-ਪਾਤ ਦੇ ਨਾਮ 'ਤੇ ਲੜਾਈ ਝਗੜਾ ਕੋਈ ਨਵੀਂ ਗੱਲ ਨਹੀ ਹੈ। ਛੋਟੇ-ਮੋਟੇ ਧਾਰਮਿਕ ਮੁੱਦੇ ਅਤੇ ਪਰੰਪਰਾਵਾਂ ਦੇ ਨਾਮ 'ਤੇ ਲੋਕ ਜਾਨ ਲੈਣ ਤੱਕ ਉਤਾਰੂ ਹੋ ਜਾਂਦੇ ਹਨ। ਪਰ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਇੱਕ ਮੁਸਲਮਾਨ ਪਰਿਵਾਰ ਨੇ ਅਜਿਹੀ ਨਜੀਰ ਪੇਸ਼ ਕੀਤੀ ਹੈ ਜਿਸ ਨੂੰ ਸਮਾਜ ਵਿੱਚ ਹਮੇਸ਼ਾ ਇੱਕ ਉਦਾਹਰਣ ਦੇ ਤੌਰ ਉੱਤੇ ਯਾਦ ਕੀਤਾ ਜਾਵੇਗਾ।
ਇਸ ਪਰਿਵਾਰ ਨੇ ਨਹੀਂ ਸਿਰਫ ਇੱਕ ਹਿੰਦੂ ਯਤੀਮ ਬੱਚੇ ਨੂੰ ਪਾਲ ਪੋਸ ਕੇ ਵੱਡਾ ਕੀਤਾ ਸਗੋਂ ਉਸਦਾ ਵਿਆਹ ਵੀ ਹਿੰਦੂ ਰੀਤੀ-ਰਿਵਾਜ ਦੇ ਨਾਮ 'ਤੇ ਹੀ ਕਰਵਾਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮੋਨੂਦਦੀਨ ਨੇ ਰਾਕੇਸ਼ ਰਸਤੋਗੀ ਨੂੰ ਗੋਦ ਲਿਆ ਸੀ। ਉਸ ਸਮੇਂ ਰਾਕੇਸ਼ ਦੀ ਉਮਰ 12 ਸਾਲ ਸੀ। ਪਰ ਮੋਨੂਦਦੀਨ ਨੇ ਕਦੇ ਰਾਕੇਸ਼ ਦੇ ਧਰਮ ਨੂੰ ਲੈ ਕੇ ਕੋਈ ਸਵਾਲ ਨਹੀਂ ਚੁੱਕਿਆ। ਹੁਣ ਉਨ੍ਹਾਂ ਨੇ ਰਾਕੇਸ਼ ਦਾ ਵਿਆਹ ਵੱਡੇ ਹੀ ਜੋਰਸ਼ੋਰ ਨਾਲ ਕੀਤਾ ਹੈ। ਮੋਨੂਦਦੀਨ ਦੀ ਪਤਨੀ ਕੌਸਰ ਨੇ ਵੀ ਆਪਣੀ ਨਵੀਂ ਨਵੇਲੀ ਦੁਲਹਨ ਦਾ ਸਵਾਗਤ ਹਿੰਦੂ ਰੀਤੀ-ਰਿਵਾਜ ਨਾਲ ਹੀ ਕੀਤਾ।
ਰਾਕੇਸ਼ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਮੈਂ ਹੋਲੀ, ਦਿਵਾਲੀ ਅਤੇ ਸਾਰੇ ਤਿਉਹਾਰ ਇਸ ਘਰ ਵਿੱਚ ਮਨਾਉਂਦਾ ਹਾਂ। ਸਾਰੇ ਮੈਨੂੰ ਪਿਆਰ ਅਤੇ ਮਦਦ ਕਰਦੇ ਹਨ। ਰਾਕੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਇਸ ਗੱਲ ਦਾ ਮਹਿਸੂਸ ਨਹੀਂ ਹੋਇਆ ਕਿ ਉਹ ਮੁਸਲਮਾਨ ਪਰਿਵਾਰ ਵਿੱਚ ਹੈ। ਕਿਸੇ ਨੇ ਵੀ ਮੇਰੀ ਪੂਜਾ ਪੱਧਤੀ ਉੱਤੇ ਸਵਾਲ ਨਹੀਂ ਚੁੱਕੇ।