ਨਵੇਂ ਸਾਲ ਤੋਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਹੋਣਗੇ ਈ-ਚਲਾਨ
Published : Dec 24, 2017, 12:34 pm IST
Updated : Dec 24, 2017, 7:04 am IST
SHARE ARTICLE

ਟ੍ਰੈਫਿਕ ਨਿਯਮ ਤੋੜਨ 'ਤੇ ਹੁਣ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਸ ਲਾਈਨ 'ਚ ਚਲਾਨ ਦਾ ਭੁਗਤਾਨ ਕਰਨ ਤੋਂ ਛੇਤੀ ਹੀ ਟ੍ਰੈਫਿਕ ਪੁਲਸ ਛੁਟਕਾਰਾ ਦਿਵਾਉਣ ਵਾਲੀ ਹੈ। ਵਾਹਨ ਚਾਲਕ ਹੁਣ ਮੌਕੇ 'ਤੇ ਹੀ ਆਪਣੇ ਚਲਾਨ ਦਾ ਭੁਗਤਾਨ ਏ. ਟੀ. ਐੱਮ. ਜਾਂ ਡੈਬਿਟ ਕਾਰਡ ਰਾਹੀਂ ਕਰ ਸਕਣਗੇ। ਚੰਡੀਗੜ੍ਹ ਟ੍ਰੈਫਿਕ ਪੁਲਸ ਨਵੇਂ ਸਾਲ ਤੋਂ ਸ਼ਹਿਰ 'ਚ ਈ-ਚਲਾਨਿੰਗ ਸਿਸਟਮ ਲਾਗੂ ਕਰਨ ਜਾ ਰਹੀ ਹੈ। ਟ੍ਰੈਫਿਕ ਪੁਲਸ ਕਰਮਚਾਰੀਆਂ ਦੇ ਹੱਥ ਚਲਾਨ ਬੁੱਕ ਦੀ ਥਾਂ ਈ-ਚਲਾਨਿੰਗ ਮਸ਼ੀਨਾਂ ਨਜ਼ਰ ਆਉਣਗੀਆਂ। ਮਸ਼ੀਨ 'ਚ ਆਪਣਾ ਕਾਰਡ ਸਵੈਪ ਕਰਕੇ ਮੌਕੇ 'ਤੇ ਹੀ ਚਲਾਨ ਦਾ ਭੁਗਤਾਨ ਕੀਤਾ ਜਾ ਸਕੇਗਾ। ਇਸ ਨਾਲ ਵਾਹਨ ਚਾਲਕਾਂ ਨੂੰ ਚਲਾਨ ਦੇ ਭੁਗਤਾਨ ਲਈ ਟ੍ਰੈਫਿਕ ਪੁਲਸ ਲਾਈਨ 'ਚ ਧੱਕੇ ਨਹੀਂ ਖਾਣੇ ਪੈਣਗੇ। ਈ-ਚਲਾਨਿੰਗ ਸਿਸਟਮ ਲਾਗੂ ਕਰਨ ਲਈ ਟ੍ਰੈਫਿਕ ਪੁਲਸ ਕਰਮਚਾਰੀ ਜ਼ੋਰਾਂ ਨਾਲ ਲੱਗੇ ਹੋਏ ਹਨ। ਈ-ਚਲਾਨਿੰਗ ਮਸ਼ੀਨ ਨੂੰ ਇੰਟਰਨੈੱਟ ਨਾਲ ਜੋੜਿਆ ਜਾਏਗਾ।

ਇਨ੍ਹਾਂ ਨੂੰ ਚਲਾਨ ਭੁਗਤਣਾ ਹੋਵੇਗਾ ਮੈਨੂਅਲੀ
ਟ੍ਰੈਫਿਕ ਪੁਲਸ ਨੇ ਸੜਕ ਹਾਦਸੇ ਰੋਕਣ ਲਈ ਸ਼ਰਾਬ ਪੀ ਕੇ ਡਰਾਈਵਿੰਗ ਕਰਨ, ਰੈੱਡ ਲਾਈਟ ਜੰਪ ਕਰਨ, ਬਿਨਾਂ ਹੈਲਮੇਟ, ਓਵਰ ਸਪੀਡ, ਡਰਾਈਵਿੰਗ ਕਰਦੇ ਹੋਏ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਦਾ ਟ੍ਰੈਫਿਕ ਪੁਲਸ ਤਿੰਨ ਮਹੀਨਿਆਂ ਲਈ ਲਾਇਸੈਂਸ ਰੱਦ ਕਰਵਾਉਂਦੀ ਹੈ, ਇਸ ਲਈ ਇਨ੍ਹਾਂ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਚਲਾਨ ਸਿਰਫ ਮੈਨੂਅਲ ਤਰੀਕੇ ਨਾਲ ਜਿਵੇਂ ਟ੍ਰੈਫਿਕ ਪੁਲਸ ਲਾਈਨ 'ਚ ਜਾ ਕੇ ਭੁਗਤਣੇ ਹੋਣਗੇ।


ਕਰੋੜਾਂ ਰੁਪਏ ਦੇ ਚਲਾਨ ਕੱਟੇ ਜਾਂਦੇ ਹਨ ਹਰ ਸਾਲ
ਟ੍ਰੈਫਿਕ ਪੁਲਸ ਨੇ 2017 'ਚ ਡੇਢ ਕਰੋੜ ਚਲਾਨ ਕੱਟ ਕੇ 7 ਕਰੋੜ ਦੇ ਕਰੀਬ ਜੁਰਮਾਨਾ ਵਸੂਲਿਆ ਹੈ। 2016 'ਚ 2 ਲੱਖ 47 ਹਜ਼ਾਰ 508 ਚਲਾਨ ਕੱਟ ਕੇ 8 ਕਰੋੜ 47 ਲੱਖ 16 ਹਜ਼ਾਰ 305 ਰੁਪਏ ਜੁਰਮਾਨਾ ਵਸੂਲਿਆ ਸੀ। ਇਸ ਤੋਂ ਇਲਾਵਾ 2015 'ਚ ਟ੍ਰੈਫਿਕ ਪੁਲਸ ਨੇ 2 ਕਰੋੜ 91 ਹਜ਼ਾਰ 412 ਚਲਾਨ ਕੱਟ ਕੇ 10 ਕਰੋੜ 84 ਲੱਖ ਰੁਪਏ ਕਮਾਏ ਸਨ। 2014 'ਚ ਟ੍ਰੈਫਿਕ ਪੁਲਸ ਨੇ 11 ਕਰੋੜ 75 ਲੱਖ ਰੁਪਏ ਜੁਰਮਾਨਾ ਵਸੂਲਿਆ ਸੀ।

ਇਹ ਹੋਣਗੇ ਲਾਭ
ਈ-ਚਲਾਨਿੰਗ ਸਿਸਟਮ ਸ਼ੁਰੂ ਹੋਣ ਨਾਲ ਚਲਾਨ ਭੁਗਤਾਨ ਲਈ ਟ੍ਰੈਫਿਕ ਪੁਲਸ ਲਾਈਨ 'ਚ ਨਹੀਂ ਜਾਣਾ ਪਵੇਗਾ। ਵਾਹਨ ਚਾਲਕ ਮੌਕੇ 'ਤੇ ਏ. ਟੀ. ਐੱਮ. ਜਾਂ ਡੈਬਿਟ ਕਾਰਡ ਰਾਹੀਂ ਚਲਾਨ ਭੁਗਤ ਸਕੇਗਾ। ਚਲਾਨ ਦਾ ਭੁਗਤਾਨ ਕਰਨ 'ਤੇ ਮੌਕੇ 'ਤੇ ਹੀ ਆਪਣੇ ਜ਼ਬਤ ਕਾਗਜ਼ ਵਾਹਨ ਚਾਲਕ ਹਾਸਲ ਕਰ ਸਕੇਗਾ।

ਦਿੱਤੀ ਜਾ ਰਹੀ ਹੈ ਟ੍ਰੇਨਿੰਗ
ਈ-ਚਲਾਨਿੰਗ ਸਿਸਟਮ ਲਾਗੂ ਕਰਨ ਲਈ ਟ੍ਰੈਫਿਕ ਪੁਲਸ 120 ਮਸ਼ੀਨਾਂ ਖਰੀਦ ਰਹੀ ਹੈ, ਜੋ ਕਿ ਹੈੱਡ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤਕ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਟ੍ਰੈਫਿਕ ਪੁਲਸ ਵਿਭਾਗ ਈ-ਚਲਾਨਿੰਗ ਸਿਸਟਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦੇਣ 'ਚ ਲੱਗਾ ਹੋਇਆ ਹੈ। ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕ ਦਾ ਪੁਲਸ ਕਰਮਚਾਰੀ ਲਾਇਸੈਂਸ ਜਾਂ ਗੱਡੀ ਦੀ ਆਰ. ਸੀ. ਮਸ਼ੀਨ 'ਚ ਪਾਉਣਗੇ ਤਾਂ ਵਾਹਨ ਚਾਲਕ ਦਾ ਸਾਰਾ ਰਿਕਾਰਡ ਮਸ਼ੀਨ 'ਚ ਆ ਜਾਏਗਾ। 


ਮਸ਼ੀਨ 'ਚ ਪਤਾ ਲੱਗੇਗਾ ਕਿ ਵਾਹਨ ਚਾਲਕ ਦਾ ਇਸ ਤੋਂ ਪਹਿਲਾਂ ਕਿਥੇ-ਕਿਥੇ ਚਲਾਨ ਹੋਇਆ ਹੈ। ਮਸ਼ੀਨ 'ਚ ਭਾਰਤ ਦੇ ਕਿਸੇ ਵੀ ਸੂਬੇ 'ਚ ਹੋਏ ਚਲਾਨ ਦਾ ਰਿਕਾਰਡ ਆ ਜਾਏਗਾ।  ਇਸ ਤੋਂ ਇਲਾਵਾ ਚਲਾਨ ਕਰਦੇ ਹੋਏ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਵਾਹਨ ਚਾਲਕ ਦੀ ਡਿਟੇਲ ਭਰਨ ਦੀ ਲੋੜ ਨਹੀਂ ਹੈ, ਲਾਇਸੈਂਸ ਤੇ ਆਰ. ਸੀ. 'ਚ ਲੱਗੀ ਚਿੱਪ ਨਾਲ ਸਾਰਾ ਰਿਕਾਰਡ ਕੁਝ ਸਕਿੰਟਾਂ 'ਚ ਪਤਾ ਲੱਗ ਜਾਏਗਾ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement