ਨਿਊਯਾਰਕ ਅਤੇ ਲੰਡਨ ਤੋਂ ਵੀ ਅੱਗੇ ਨਿਕਲਿਆ ਮੁੰਬਈ, ਇਸ ਮਾਮਲੇ 'ਚ ਬਣਿਆ ‘ਵਿਦੇਸ਼ੀਆਂ’ ਦੀ ਪਹਿਲੀ ਪਸੰਦ
Published : Feb 26, 2018, 4:39 pm IST
Updated : Feb 26, 2018, 11:09 am IST
SHARE ARTICLE

ਮੁੰਬਈ : ਮਹਾਰਾਸ਼ਟਰ ਦੀ ਮੁੰਬਈ ਇਕ ਅਜਿਹਾ ਸ਼ਹਿਰ ਹੈ ਜਿੱਥੇ ਹਰ ਕੋਈ ਵੱਡੇ ਵੱਡੇ ਸੁਪਨੇ ਲੈ ਕੇ ਆਉਂਦਾ ਹੈ। ਮੁੰਬਈ ਵਿਚ ਜਿੱਥੇ ਦੇਸ਼ ਦੇ ਕੋਨੇ - ਕੋਨੇ ਤੋਂ ਲੋਕ ਪੈਸੇ ਕਮਾਉਣ ਆਉਂਦੇ ਹਨ। ਉਥੇ ਹੀ ਕਰੋੜਾਂ ਲੋਕਾਂ ਨੂੰ ਰੋਜਗਾਰ ਦੇਣ ਵਾਲਾ ਮੁੰਬਈ ਹੁਣ ਮੋਟੀ ਤਨਖ਼ਾਹ ਲਈ ਵਿਦੇਸ਼ੀਆਂ ਦੀ ਪਹਿਲੀ ਪਸੰਦ ਮੁੰਬਈ ਬਣ ਗਿਆ ਹੈ। ਇਕ ਸਰਵੇ ਦੇ ਅਨੁਸਾਰ ਮੁੰਬਈ ਵਿਦੇਸ਼ੀਆਂ ਨੂੰ ਮਿਲਣ ਵਾਲੀ ਤਨਖ਼ਾਹ ਦੇ ਮਾਮਲੇ ਵਿਚ ਟਾਪ 'ਤੇ ਹੈ। ਸਰਵੇ ਮੁਤਾਬਕ ਮੁੰਬਈ ਵਿਚ ਕੰਮ ਕਰਨ ਲਈ ਆਉਣ ਵਾਲੇ ਵਿਦੇਸ਼ੀਆਂ ਨੂੰ ਮੋਟੀ ਤਨਖ਼ਾਹ ਮਿਲਦੀ ਹੈ। 



ਭਾਰਤ ਦੀ ਆਰਥਕ ਅਤੇ ਮਨੋਰੰਜਨ ਰਾਜਧਾਨੀ ਮੁੰਬਈ ਵਿਚ ਕੰਮ ਕਰਨ ਵਾਲੇ ਵਿਦੇਸ਼ੀਆਂ ਦੀ ਔਸਤਨ ਤਨਖ਼ਾਹ 1.40 ਕਰੋੜ ਰੁਪਏ ਸਾਲਾਨਾ ਤੋਂ ਜ਼ਿਆਦਾ ਹੈ। ਤਨਖ਼ਾਹ ਦੀ ਇਹ ਰਕਮ ਸੰਸਾਰਿਕ ਔਸਤ ਦੀ ਦੁੱਗਣੀ ਹੈ। ਸਰਵੇ ਦੇ ਅਨੁਸਾਰ ਮੋਟੀ ਤਨਖ਼ਾਹ ਦੇਣ ਵਿਚ ਏਸ਼ੀਆਈ ਸ਼ਹਿਰ ਸ਼ੰਘਾਈ, ਜਕਾਰਤਾ, ਹਾਂਗਕਾਂਗ ਟਾਪ ਟੈੱਨ ਵਿਚ ਸ਼ਾਮਿਲ ਹਨ। ਇਸ ਰਿਪੋਰਟ ਦੇ ਮੁਤਾਬਕ ਏਸ਼ੀਆ ਵਿਚ ਕੰਮ ਕਰਨ ਵਾਲੇ ਵਿਦੇਸ਼ੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਵਿਚ ਮੁੰਬਈ ਸ਼ਾਮਿਲ ਹੈ। 



ਰਿਪੋਰਟ ਦੇ ਮੁਤਾਬਕ 1.8 ਕਰੋੜ ਤੋਂ ਜ਼ਿਆਦਾ ਜਨਸੰਖਿਆ ਵਾਲੇ ਸ਼ਹਿਰ ਮੁੰਬਈ ਵਿਚ ਰੋਜਗਾਰ ਦੇ ਮੌਕੇ ਅਮਰੀਕਾ ਅਤੇ ਯੂ.ਕੇ. ਦੇ ਕਈ ਸ਼ਹਿਰਾਂ ਜਿਵੇਂ ਲੰਦਨ, ਸੰਨ ਫਰੈਂਸਿਸਕੋ, ਨਿਊਯਾਰਕ ਤੋਂ ਘੱਟ ਹੈ। ਐਚਐਸਬੀਸੀ ਐਕਸਪੈਟ ਦੇ ਹੈੱਡ ਡੀਨ ਬਲੈਕਬਰਨ ਨੇ ਕਿਹਾ, ‘ਅਮਰੀਕਾ ਅਤੇ ਬ੍ਰਿਟੇਨ ਦੇ ਫਾਇਨੈਂਸ਼ਲ ਅਤੇ ਟੇਕ ਹਬ ਜਾੱਬ ਦੀ ਤਲਾਸ਼ ਵਿਚ ਦੂਜੇ ਦੇਸ਼ ਜਾਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਹਨ। ਇਹੀ ਵਜ੍ਹਾ ਹੈ ਕਿ ਸਰਵੇ ਵਿਚ ਰੋਜਗਾਰ ਦੇ ਮੌਕੇ ਵਾਲੇ ਟਾਪ 5 ਸ਼ਹਿਰਾਂ ਵਿਚ ਸ਼ਾਮਿਲ ਤਾਂ ਹੋ ਗਿਆ ਪਰ ਇੱਥੇ ਤਨਖ਼ਾਹ ਦਾ ਔਸਤ ਗ‍ਲੋਬਲ ਔਸਤ ਤੋਂ ਘੱਟ ਹੀ ਹੈ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement