
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਾਲ 2012 ਵਿੱਚ ਚੱਲਦੀ ਬਸ ਵਿੱਚ ਬਲਾਤਕਾਰ ਦੇ ਬਾਅਦ ਜੀਵਨ ਦੀ ਜੰਗ ਹਾਰ ਜਾਣ ਵਾਲੀ ਨਿਰਭਿਆ ਦੇ ਘਰ ਤੋਂ ਚੰਗੀ ਖਬਰ ਆਈ ਹੈ। ਨਿਰਭਿਆ ਦਾ ਭਰਾ ਹੁਣ ਇੰਡੀਗੋ ਹਵਾਈ ਜਹਾਜ ਵਿੱਚ ਪਾਇਲਟ ਬਣ ਗਿਆ ਹੈ। ਨਿਰਭਿਆ ਦੇ ਪਿਤਾ ਨੇ ਬੇਟੇ ਦੀ ਇਸ ਕਾਮਯਾਬੀ ਲਈ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ।
ਮੀਡੀਆ ਨਾਲ ਗੱਲਬਾਤ 'ਚ ਨਿਰਭਿਆ ਦੇ ਪਿਤਾ ਨੇ ਕਿਹਾ, ਰਾਹੁਲ ਗਾਂਧੀ ਦੀ ਮਦਦ ਨਾਲ ਮੇਰਾ ਪੁੱਤਰ ਪਾਇਲਟ ਬਣ ਗਿਆ ਹੈ। ਸਾਡੇ ਬਸ ਦਾ ਤਾਂ ਸੀ ਨਹੀਂ ਪਰ ਰਾਹੁਲ ਗਾਂਧੀ ਨੇ ਮੇਰੇ ਬੇਟੇ ਨੂੰ ਸਲਾਹ ਦੇਣ ਤੋਂ ਲੈ ਕੇ ਹੌਸਲਾ ਵਧਾਉਣ ਤੱਕ ਵਿੱਚ ਮਦਦ ਕੀਤੀ।
ਦੱਸ ਦਈਏ ਕਿ 16 ਦਸੰਬਰ, 2012 ਨੂੰ ਦਿੱਲੀ ਦੇ ਬਸੰਤ ਵਿਹਾਰ ਵਿੱਚ 23 ਸਾਲ ਦਾ ਫਿਜ਼ੀਓਥੈਰੇਪਿਸਟ ਨਿਰਭਿਆ ਦੇ ਨਾਲ ਬਲਾਤਕਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵੱਡਾ ਪਬਲਿਕ ਰੋਹ
ਵਿਖਾਈ ਦਿੱਤਾ ਸੀ।
ਨਿਰਭਿਆ ਬਲਾਤਕਾਰ ਵਿੱਚ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਵਿਚੋਂ ਇੱਕ ਦੋਸ਼ੀ ਦੀ ਮੌਤ ਪੁਲਿਸ ਕਸਟਡੀ ਵਿੱਚ ਹੋ ਗਈ ਸੀ। ਸਾਰੇ ਦੋਸ਼ੀਆਂ ਨੂੰ ਰੇਪ ਅਤੇ ਹੱਤਿਆ ਦਾ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ ਨੂੰ ਮੌਤ ਦੰਡ ਦੀ ਸਜਾ ਦਿੱਤੀ ਗਈ। ਇਹਨਾਂ ਵਿਚੋਂ ਇੱਕ ਦੋਸ਼ੀ ਨਬਾਲਿਗ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ ਸੀ।
ਜਦੋਂ ਨਿਰਭਿਆ ਦੀ ਮੌਤ ਹੋਈ ਸੀ ਉਸ ਸਮੇਂ ਉਸਦਾ ਭਰਾ 12ਵੀਂ ਕਲਾਸ ਵਿੱਚ ਪੜ ਰਿਹਾ ਸੀ। ਸ਼ੁਰੂ ਵਿੱਚ ਉਹ ਫੌਜ ਵਿੱਚ ਜਾਣਾ ਚਾਹੁੰਦਾ ਸੀ ਪਰ ਇਸ ਦਰਦਨਾਕ ਘਟਨਾ ਨੇ ਉਸਨੂੰ ਝੰਜੋੜ ਕੇ ਰੱਖ ਦਿੱਤਾ ਸੀ। ਨਿਰਭਿਆ ਦੇ ਪਿਤਾ ਨੇ ਕਿਹਾ, ਇਸ ਨਿਰਾਸ਼ਾ ਦੀ ਘੜੀ ਵਿੱਚ ਰਾਹੁਲ ਗਾਧੀ ਨੇ ਮੇਰੇ ਬੇਟੇ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਨੇ ਮੇਰੇ ਬੇਟੇ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੀ ਪੜਾਈ ਪੂਰੀ ਕਰਨ ਦੇ ਬਾਅਦ ਪਾਇਲਟ ਬਣਨ ਲਈ ਟ੍ਰੇਨਿੰਗ ਕੋਰਸ ਕਰਨ ਨੂੰ ਕਿਹਾ।
2013 ਵਿੱਚ ਸੀਬੀਐਸਈ ਦੀ ਪ੍ਰੀਖਿਆ ਪਾਸ ਕਰਨ ਦੇ ਬਾਅਦ ਨਿਰਭਿਆ ਦੇ ਭਰਾ ਨੂੰ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਇਬਰੇਲੀ ਦੀ ਇੰਦਰਾ ਗਾਂਧੀ ਰਾਸ਼ਟਰੀ ਉਡ਼ਾਨ ਅਕਾਦਮੀ ਵਿੱਚ ਐਡਮਿਸ਼ਨ ਮਿਲ ਗਿਆ। ਹਾਲਾਂਕਿ, ਰਾਇਬਰੇਲੀ ਜਾਂਦੇ ਸਮੇਂ ਨਿਰਭੈਆ ਦੇ ਭਰਾ ਨੇ ਸੋਚਿਆ ਸੀ ਕਿ ਉਹ ਫੌਜ ਵਿੱਚ ਭਰਤੀ ਹੋਣ ਲਈ ਵੀ ਤਿਆਰੀ ਕਰਨਗੇ ਪਰ ਇੰਸਟੀਚਿਊਟ ਵਿੱਚ ਦਾਖਿਲਾ ਲੈਣ ਦੇ ਬਾਅਦ ਇਹ ਸੰਭਵ ਨਹੀਂ ਹੋ ਸਕਿਆ।
ਨਿਰਭਿਆ ਦਾ ਸਭ ਤੋਂ ਛੋਟਾ ਭਰਾ ਪੂਣੇ ਤੋਂ ਇੰਜੀਨਿਅਰਿੰਗ ਦੀ ਪੜਾਈ ਕਰ ਰਿਹਾ ਹੈ। ਨਿਰਭਿਆ ਦੇ ਪਿਤਾ ਦਿੱਲੀ ਏਅਰਪੋਰਟ ਉੱਤੇ ਕਰਮਚਾਰੀ ਹਨ।