ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਪੰਜ ਸੇਵਾਦਾਰ ਕਰੰਟ ਦੀ ਲਪੇਟ 'ਚ, ਦੋ ਦੀ ਮੌਤ
Published : Jan 30, 2018, 12:40 pm IST
Updated : Jan 30, 2018, 7:10 am IST
SHARE ARTICLE

ਅੰਬਾਲਾ: ਗੁਰਦੁਆਰਾ ਗੁਰੂ ਰਵਿਦਾਸ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਹੋਏ ਪੰਜ ਸੇਵਾਦਾਰ ਕਰੰਟ ਦੀ ਲਪੇਟ 'ਚ ਆ ਗਏ। ਇਹਨਾਂ ਵਿਚੋਂ ਕੁਲਵੰਤ (40) ਅਤੇ ਜਗਤਾਰ ਸਿੰਘ (40) ਨੇ ਦਮ ਤੋੜ ਦਿੱਤਾ, ਜਦਕਿ ਗੰਭੀਰ ਰੂਪ ਨਾਲ ਝੁਲਸੇ ਅਵਤਾਰ ਸਿੰਘ ਅਤੇ ਰਾਜਕੁਮਾਰ ਉਰਫ ਲਾਲਾ ਨੂੰ ਜਿਲ੍ਹਾ ਨਾਗਰਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਇਕ ਹੋਰ ਸੇਵਾਦਾਰ ਨੂੰ ਪਿੰਡ ਵਿਚ ਹੀ ਇਲਾਜ ਦਿੱਤਾ ਗਿਆ।



ਰਵਿਦਾਸ ਜੈਯੰਤੀ ਦੀਆਂ ਤਿਆਰੀਆਂ ਵਿਚ ਪਟਿਆਲਾ ਜਿਲ੍ਹੇ ਦੇ ਕਸਬੇ ਸ਼ੰਭੂ ਦੇ ਪਿੰਡ ਰਾਮਨਗਰ ਸੈਨੀਆਂ ਦੇ ਗੁਰਦੁਆਰੇ ਵਿਚ ਰਵਿਦਾਸ ਜੈਯੰਤੀ ਸਮਾਰੋਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਸੇਵਾਦਾਰ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸਨ। ਜਿਵੇਂ ਹੀ ਸੇਵਾਦਾਰਾਂ ਨੇ ਨਿਸ਼ਾਨ ਸਾਹਿਬ ਨੂੰ ਸਪੋਰਟ ਦੇਣ ਵਾਲੀ ਤਾਰ ਨੂੰ ਖੋਲਿਆ ਤਾਂ ਹਵਾ ਦੇ ਕਾਰਨ ਤਾਰ ਕੋੋਲੋਂ ਲੰਘ ਰਹੀ 11 ਹਜਾਰ ਕਿਲੋਵਾਟ ਦੀ ਹਾਈਟੇਂਸ਼ਨ ਲਾਈਨ ਨੂੰ ਛੂ ਗਈ। ਕਰੰਟ ਦੀ ਲਪੇਟ ਵਿਚ ਆਉਣ ਨਾਲ ਕਰਤਾਰ, ਜਗਤਾਰ, ਅਵਤਾਰ ਅਤੇ ਰਾਜਕੁਮਾਰ ਗੰਭੀਰ ਰੂਪ ਨਾਲ ਝੁਲਸ ਗਏ, ਜਦੋਂ ਕਿ ਇਕ ਹੋਰ ਸੇਵਾਦਾਰ ਵੀ ਮਾਮੂਲੀ ਰੂਪ ਨਾਲ ਜਖ਼ਮੀ ਹੋ ਗਿਆ।



ਦੁਪਹਿਰ ਕਰੀਬ ਸਵਾ ਇਕ ਵਜੇ ਹੋਈ ਇਸ ਘਟਨਾ ਵਿਚ ਗੰਭੀਰ ਰੂਪ ਨਾਲ ਝੁਲਸੇ ਚਾਰਾਂ ਸੇਵਾਦਾਰਾਂ ਨੂੰ ਜਿਲ੍ਹਾ ਨਾਗਰਿਕ ਹਸਪਤਾਲ ਦੇ ਟਰਾਮਾ ਸੈਂਟਰ ਪਹੁੰਚਾਇਆ ਗਿਆ, ਜਿੱਥੇ ਕੁਲਵੰਤ ਅਤੇ ਜਗਤਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਥੇ ਹੀ ਲਿਹਾਰਸਾ ਨਿਵਾਸੀ ਅਵਤਾਰ ਅਤੇ ਰਾਮਨਗਰ ਸੈਨਿਆ ਨਿਵਾਸੀ ਰਾਜਕੁਮਾਰ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੇ ਕਾਰਨਾਂ ਨੂੰ ਜਾਨਣ ਲਈ ਸ਼ੰਭੂ ਥਾਣਾ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ।

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement