Advertisement
  ਖ਼ਬਰਾਂ   ਰਾਸ਼ਟਰੀ  ਪੰਚਕੂਲਾ ਹਿੰਸਾ : ਵਿਪਾਸਨਾ ਖਿਲਾਫ ਵਾਰੰਟ ਜਾਰੀ, ਹੋਈ ਅੰਡਰਗਰਾਊਂਡ

ਪੰਚਕੂਲਾ ਹਿੰਸਾ : ਵਿਪਾਸਨਾ ਖਿਲਾਫ ਵਾਰੰਟ ਜਾਰੀ, ਹੋਈ ਅੰਡਰਗਰਾਊਂਡ

Published Jan 9, 2018, 11:25 am IST
Updated Jan 9, 2018, 5:55 am IST

ਚੰਡੀਗੜ੍ਹ — 25 ਅਗਸਤ ਨੂੰ ਪੰਚਕੂਲਾ 'ਚ ਰਾਮ ਰਹੀਮ ਦੇ ਸਮਰਥਕਾਂ ਵਲੋਂ ਅੱਗ ਲਗਾਉਣ ਅਤੇ ਹਿੰਸਾ ਭੜਕਾਉਣ ਦੇ ਮਾਮਲੇ 'ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਦੀ ਗ੍ਰਿਫਤਾਰੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੋਣ ਦੀ ਖਬਰ ਤੋਂ ਪਹਿਲਾਂ ਹੀ ਵਿਪਾਸਨਾ ਅੰਡਰਗਰਾਊਂਡ ਦੱਸੀ ਜਾ ਰਹੀ ਹੈ।

ਪੰਚਕੂਲਾ ਦੀ ਐੱਸ.ਆਈ.ਟੀ. ਟੀਮ ਵਲੋਂ ਦੋ ਵਾਰ ਡੇਰੇ 'ਚ ਰੇਡ ਕੀਤੀ ਗਈ, ਪਰ ਉਹ ਨਹੀਂ ਮਿਲੀ। ਪੁਲਸ ਨੇ ਵਿਪਾਸਨਾ ਨੂੰ ਕਈ ਵਾਰ ਪੁੱਛਗਿੱਛ ਲਈ ਨੋਟਿਸ ਦੇ ਕੇ ਵੀ ਬੁਲਾਇਆ, ਜਿਸ ਤੋਂ ਬਾਅਦ ਉਹ ਸਿਰਫ ਇਕ ਵਾਰ ਹੀ ਪੁਲਸ ਦੇ ਸਾਹਮਣੇ ਪੇਸ਼ ਹੋਈ। ਉਸ ਤੋਂ ਬਾਅਦ ਕਈ ਵਾਰ ਨੋਟਿਸ ਭੇਜਣ 'ਤੇ ਵੀ ਵਿਪਾਸਨਾ ਨਹੀਂ ਆਈ। ਇਸ ਕਾਰਨ ਪੁਲਸ ਨੇ ਜ਼ਿਲਾ ਅਦਾਲਤ ਤੋਂ ਵਿਪਾਸਨਾ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਲੈ ਲਿਆ ਹੈ।Advertisement
Advertisement

 

Advertisement