ਰਾਜ ਸਭਾ 'ਚ ਅਮਿਤ ਸ਼ਾਹ ਦਾ ਪਹਿਲਾ ਭਾਸ਼ਨ
Published : Feb 6, 2018, 2:32 am IST
Updated : Feb 5, 2018, 9:02 pm IST
SHARE ARTICLE

ਪਕੌੜੇ ਬਣਾਉਣਾ ਬੇਰੁਜ਼ਗਾਰੀ ਨਾਲੋਂ ਚੰਗਾ : ਸ਼ਾਹ

ਨਵੀਂ ਦਿੱਲੀ, 5 ਫ਼ਰਵਰੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜ ਸਭਾ 'ਚ ਮੋਦੀ ਸਰਕਾਰ ਦੀਆਂ ਸਾਢੇ ਤਿੰਨ ਸਾਲ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ 'ਪਕੌੜਾ ਮਾਮਲੇ' ਤੋਂ ਲੈ ਕੇ 'ਗੱਬਰ ਸਿੰਘ ਟੈਕਸ' ਤਕ, ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ਦੇ ਉਨ੍ਹਾਂ ਸਾਰੇ ਹਮਲਿਆਂ ਦਾ ਸਿਲਸਿਲੇਵਾਰ ਜਵਾਬ ਦਿਤਾ ਜਿਨ੍ਹਾਂ ਦਾ ਜਨਤਕ ਤੌਰ 'ਤੇ ਲਗਾਤਾਰ ਮਖੌਲ ਉਡਾਇਆ ਜਾ ਰਿਹਾ ਹੈ।ਦੂਜੇ ਪਾਸੇ ਰੁਜ਼ਗਾਰ ਸਰਹੱਦਾਂ ਅਤੇ ਔਰਤਾਂ ਦੀ ਸੁਰੱਖਿਆ, ਸਮਾਜਕ ਸ਼ਾਂਤੀ, ਕੂਟਨੀਤੀ ਸਮੇਤ ਸਾਰੇ ਮੋਰਚਿਆਂ ਉਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਉਸ ਨੂੰ ਨਵਾਂ ਭਾਰਤ ਨਹੀਂ ਚਾਹੀਦਾ ਅਤੇ ਉਹ ਚਾਹੁੰਦੀ ਹੈ ਕਿ ਪੁਰਾਣਾ ਭਾਰਤ ਹੀ ਵਾਪਸ ਕਰ ਦਿਤਾ ਜਾਵੇ ਜਿਥੇ ਸਮਾਜਕ ਅਤੇ ਫ਼ਿਰਕੂ ਮਿੱਤਰਤਾ ਹੋਵੇ।ਅਮਿਤ ਸ਼ਾਹ ਨੇ ਸੰਸਦ ਦੇ ਉਪਰਲੇ ਸਦਨ ਰਾਜ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧਨਵਾਦ ਮਤਾ ਪੇਸ਼ ਕਰਦਿਆਂ ਕਾਲਾ ਧਨ ਖ਼ਤਮ ਕਰਨ ਲਈ ਐਸ.ਆਈ.ਟੀ. ਦੇ ਗਠਨ ਬਾਬਤ ਸਰਕਾਰ ਦੇ ਪਹਿਲੇ ਫ਼ੈਸਲੇ ਤੋਂ ਲੈ ਕੇ ਸਰਜੀਕਲ ਸਟਰਾਈਕ, ਜੀ.ਐਸ.ਟੀ. ਅਤੇ ਨੋਟਬੰਦੀ ਵਰਗੇ ਹਿੰਮਤ ਵਾਲੇ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਉਜਵਲਾ ਯੋਜਨਾ, ਸਵੱਛ ਭਾਰਤ ਮੁਹਿੰਮ ਅਤੇ ਪੀ.ਐਮ. ਸਿਹਤ ਯੋਜਨਾ ਸਮੇਤ ਜਨਤਕ ਦੀਆਂ ਕਈ ਯੋਜਨਾਵਾਂ ਨੂੰ ਦੇਸ਼ 'ਚ ਕ੍ਰਾਂਤੀਕਾਰੀ ਤਬਦੀਲੀ ਦਸਿਆ। ਲਗਭਗ ਸਵਾ ਘੰਟੇ ਦੇ ਰਾਜ ਸਭਾ 'ਚ ਅਪਣੇ ਪਹਿਲੇ ਭਾਸ਼ਣ 'ਚ ਸ਼ਾਹ ਨੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਮਖੌਲ ਉਡਾਉਣ ਵਾਲੀ ਕਾਂਗਰਸ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਦੇ ਕੰਮ ਕਰਨ ਦਾ ਢੰਗ, ਯੋਜਨਾਵਾਂ ਦਾ ਨਤੀਜਾ ਅਤੇ ਸਮਾਜਕ ਬਦਲਾਅ ਦੇ ਦਾਅਵਿਆਂ ਮਕਬੂਲੀਅਤ ਦੀ ਪਰਖ ਜਨਤਾ ਦੀ ਅਦਾਲਤ 'ਚ ਹੁੰਦੀ ਹੈ।ਸ਼ਾਹ ਨੇ ਵਿਰੋਧੀ ਧਿਰ ਵਲੋਂ ਰੁਜ਼ਗਾਰ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਦੇ ਪਕੌੜੇ ਵੇਚਣ ਵਾਲੀ ਦਲੀਲ ਦਾ ਮਜ਼ਾਕ ਉਡਾਉਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ, ''ਪਕੌੜੇ ਬਣਾਉਣਾ ਸ਼ਰਮ ਦੀ ਗੱਲ ਨਹੀਂ ਹੈ ਬਲਕਿ ਉਨ੍ਹਾਂ ਦੀ ਤੁਲਨਾ ਭਿਖਾਰੀ ਨਾਲ ਕਰਨ ਸ਼ਰਮ ਦੀ ਗੱਲ ਹੈ।'' ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਪਕੌੜੇ ਵੇਚਣ ਵਾਲੇ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾ ਸਕਦਾ। ਵਿਰੋਧੀ ਪਾਰਟੀਆਂ ਨੇ ਇਸ ਬਿਆਨ ਦਾ ਮਖੌਲ ਉਡਾਇਆ ਸੀ।


ਜੀ.ਐਸ.ਟੀ. ਨੂੰ 'ਗੱਬਰ ਸਿੰਘ ਟੈਕਸ' ਦੱਸੇ ਜਾਣ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ 'ਚ ਸਾਰੇ ਸੂਬਿਆਂ ਦੀ ਸਹਿਮਤੀ ਨਾਲ ਲਾਏ ਇਸ ਟੈਕਸ ਨੂੰ ਡਕੈਤੀ ਕਹਿਣਾ ਕਿਥੋਂ ਤਕ ਸਹੀ ਹੈ? ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਨਾਲ ਨਾ ਸਿਰਫ਼ ਦੇਸ਼ ਦਾ ਅਰਥਚਾਰਾ ਬਿਹਤਰ ਹੋਵੇਗਾ ਬਲਕਿ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਵੀ ਮਜ਼ਬੂਤ ਹੋਣਗੇ।ਅਮਿਤ ਸ਼ਾਹ ਨੇ ਗ਼ਰੀਬਾਂ ਦੇ ਹਿਤ 'ਚ ਅਮੀਰਾਂ ਵਲੋਂ ਗੈਸ ਸਬਸਿਡੀ ਛੱਡਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਦਾ ਮੁਕਾਬਲਾ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਵਲੋਂ ਭਾਰਤ-ਪਾਕਿਸਤਾਨ ਜੰਗ ਵੇਲੇ ਦੇਸ਼ਵਾਸੀਆਂ ਨੂੰ ਇਕ ਹਫ਼ਤੇ ਤਕ ਇਕ ਦਿਨ ਚੀਨੀ ਨਾ ਖਾਣ ਦੇ ਸੱਦੇ ਨਾਲ ਕੀਤੀ।  (ਪੀ.ਟੀ.ਆਈ.)
ਉਨ੍ਹਾਂ ਕਿਹਾ, ''ਵੋਟਬੈਂਕ ਦੀ ਸਿਆਸਤ ਕਰ ਕੇ ਦੇਸ਼ ਅੰਦਰ ਕਿਸੇ ਨੂੰ ਕੁੱਝ ਛੱਡਣ ਲਈ ਕਹਿਣਾ ਮੁਸ਼ਕਲ ਹੋ ਗਿਆ ਸੀ। ਇਤਿਹਾਸ 'ਚ ਵੇਖੀਏ ਤਾਂ ਅਜਿਹੀ ਆਖ਼ਰੀ ਘਟਨਾ ਲਾਲ ਬਹਾਦੁਰ ਸ਼ਾਸਤਰੀ ਦੀ ਸੀ।''ਦੂਜੇ ਪਾਸੇ ਸਰਕਾਰ ਦੇ ਹਰ ਮੋਰਚੇ ਉਤੇ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਵਿਰੋਧੀ ਧਿਰ ਦੇ ਆਗੂ ਗ਼ਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਸ ਸਰਕਾਰ ਨੇ ਸਮਾਜ ਨੂੰ ਵੱਖੋ ਵੱਖ ਹਿੱਸਿਆਂ 'ਚ ਵੰਡ ਦਿਤਾ ਹੈ। ਉਨ੍ਹਾਂ ਕਿਹਾ, ''ਸਰਕਾਰ ਨੇ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਵੰਡ ਦਿਤਾ ਅਤੇ ਫਿਰ ਸ਼ਿਆ ਸੁੰਨੀ 'ਚ ਵੰਡ ਕਰ ਦਿਤੀ ਅਤੇ ਹੁਣ ਪ੍ਰਵਾਰਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।''ਸਰਕਾਰ ਦੇ 'ਨਿਊ ਇੰਡੀਆ' ਦੇ ਨਾਹਰੇ 'ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਇਸ ਨਵੇਂ ਭਾਰਤ ਬਦਲੇ ਸਾਨੂੰ ਪੁਰਾਣਾ ਭਾਰਤ ਹੀ ਵਾਪਸ ਕਰ ਦਿਤਾ ਜਾਵੇ ਜਿਥੇ ਹਿੰਦੂ ਅਤੇ ਮੁਸਲਮਾਨ ਇਕ ਦੂਜੇ ਲਈ ਖ਼ੂਨ ਦੇਣ ਅਤੇ ਜਿਥੇ ਲੋਕਾਂ 'ਚ ਡਰ ਨਾ ਹੋਵੇ। ਉਨ੍ਹਾਂ ਕਿਹਾ ਸਿਆਸਤਦਾਨਾਂ ਨੂੰ ਫ਼ੌਨ ਟੈਪਿੰਗ ਦਾ ਵੀ ਡਰ ਹੈ। ਉਨ੍ਹਾਂ ਛੋਟੀਆਂ ਛੋਟੀਆਂ ਕੁੜੀਆਂ ਨਾਲ ਬਲਾਤਕਾਰ ਦੀਆਂ ਕਈ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁਕਿਆ।ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ 'ਗੇਮ ਚੇਂਜਰ' ਨਹੀਂ ਬਲਕਿ 'ਨੇਮ ਚੇਂਜਰ' ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੁਰਾਣੀਆਂ ਯੋਜਨਾਵਾਂ ਦਾ ਨਾਂ ਬਦਲ ਕੇ ਅਪਣੀਆਂ ਨਵੀਆਂ ਯੋਜਨਾਵਾਂ ਦੱਸਣ 'ਚ ਮਾਹਰ ਹੈ। ਉਨ੍ਹਾਂ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਭਾਜਪਾ ਜੇ ਸੱਤਾ 'ਚ ਨਾ ਰਹੀ ਅਤੇ ਦੁਨੀਆਂ 'ਚ ਕਿਤੇ ਵੀ ਰੀ-ਪੈਕੇਜਿੰਗਗ ਦਾ ਟੈਂਡਰ ਨਿਕਲੇਗਾ ਤਾਂ ਯਕੀਨੀ ਤੌਰ 'ਤੇ ਭਾਜਪਾ ਨੂੰ ਹੀ ਮਿਲੇਗਾ।  (ਪੀਟੀਆਈ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement