ਸਾਧਵੀ ਪ੍ਰਗਿਆ ਅਤੇ ਪੁਰੋਹਿਤ ਸਮੇਤ 6 ਵਿਰੁਧ ਚੱਲੇਗਾ ਮੁਕੱਦਮਾ
Published : Dec 28, 2017, 4:57 pm IST
Updated : Dec 28, 2017, 11:27 am IST
SHARE ARTICLE

ਮੁੰਬਈ: ਸਾਧਵੀ ਪ੍ਰਗਿਆ ਠਾਕੁਰ, ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਛੇ ਹੋਰ ਮੁਲਜ਼ਮਾਂ ਉਤੇ ਸਾਲ 2008 ਦੇ ਮਾਲੇਗਾਉਂ ਬੰਬ ਧਮਾਕੇ ਦੇ ਮਾਮਲੇ 'ਚ ਅਤਿਵਾਦ ਨਿਰੋਧੀ ਕਾਨੂੰਨ ਹੇਠ ਮੁਕੱਦਮਾ ਚੱਲੇਗਾ ਕਿਉਂਕਿ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਦੋਸ਼ਮੁਕਤ ਕਰਨ ਲਈ ਉਨ੍ਹਾਂ ਦੀਆਂ ਅਪੀਲਾਂ ਖ਼ਾਰਜ ਕਰ ਦਿਤੀਆਂ ਹਨ।

ਅਦਾਲਤ ਨੇ ਹਾਲਾਂਕਿ ਸਾਰੇ ਮੁਲਜ਼ਮਾਂ ਵਿਰੁਧ ਸਖ਼ਤ ਮਹਾਰਾਸ਼ਟਰ ਸੰਗਠਤ ਅਪਰਾਧ ਕਾਨੂੰਨ (ਮਕੋਕਾ) ਹੇਠ ਲਾਏ ਦੋਸ਼ਾਂ ਨੂੰ ਖ਼ਤਮ ਕਰ ਦਿਤਾ ਹੈ। ਅਦਾਲਤ ਨੇ ਤਿੰਨ ਮੁਲਜ਼ਮਾਂ ਸ਼ਿਆਮ ਸਾਹੂ, ਸ਼ਿਵਨਾਰਾਇਣ ਕਲਸਾਂਗਰਾ ਅਤੇ ਪ੍ਰਵੀਨ ਟਕਾਲਕੀ ਨੂੰ ਮਾਮਲੇ 'ਚ ਦੋਸ਼ਮੁਕਤ ਕਰ ਦਿਤਾ।



ਸਾਧਵੀ ਅਤੇ ਪੁਰੋਹਿਤ ਤੋਂ ਇਲਾਵਾ ਜਿਨ੍ਹਾਂ ਮੁਲਜ਼ਮਾਂ ਨੂੰ ਹੁਣ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ 'ਚ ਸੁਧਾਕਰ ਦਿਵੇਦੀ, ਸੇਵਾਮੁਕਤ ਮੇਜਰ ਰਮੇਸ਼ ਉਪਾਧਿਆਏ, ਸਮੀਰ ਕੁਲਕਰਨੀ, ਸੁਧਾਕਰ ਚਤੁਰਵੇਦੀ ਅਤੇ ਅਜੈ ਰਹੀਰਕਰ ਸ਼ਾਮਲ ਹਨ।

ਅਦਾਲਤ ਨੇ ਰਸਮੀ ਤੌਰ 'ਤੇ ਦੋਸ਼ ਤੈਅ ਕਰਨ ਲਈ ਸਾਰੇ ਮੁਲਜ਼ਮਾਂ ਨੂੰ 15 ਜਨਵਰੀ ਨੂੰ ਉਸ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਨਾਸਿਕ ਜ਼ਿਲ੍ਹੇ ਦੇ ਮਾਲੇਗਾਉਂ 'ਚ ਭਿਕੂ ਚੌਕ ਨੇੜੇ 29 ਸਤੰਬਰ 2008 ਨੂੰ ਹੋਏ ਬੰਬ ਧਮਾਕੇ 'ਚ ਛੇ ਜਣਿਆਂ ਦੀ ਮੌਤ ਹੋ ਗਈ ਸੀ ਅਤੇ ਕਈ ਜਣੇ ਜ਼ਖ਼ਮੀ ਹੋ ਗਏ ਸਨ।

SHARE ARTICLE
Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement