
ਗੁਰਦਾਸਪੁਰ : ਬਟਾਲਾ ਦੇ ਨੇੜਲੇ ਪਿੰਡ ਰਾਏ ਚੱਕ ਦਾ ਫੌਜੀ ਜਵਾਨ ਪਲਵਿੰਦਰ ਸਿੰਘ ਸ਼੍ਰੀਨਗਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦਤ ਦਾ ਜਾਮ ਪੀ ਗਿਆ। ਪਲਵਿੰਦਰ ਸਿੰਘ 10 ਸਿੱਖ ਬਟਾਲੀਅਨ ਵਿਚ ਜੰਮੂ-ਕਸ਼ਮੀਰ ਵਿਚ ਤਾਇਨਾਤ ਸੀ। ਪਲਵਿੰਦਰ ਸਿੰਘ ਸ਼੍ਰੀਨਗਰ ਤੋਂ 50 ਕਿਲੋਮੀਟਰ ਦੂਰ ਖੰਨੇਵਾਲ ਦੇ ਨੇੜੇ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਗਰਦਨ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ।
ਪਲਵਿੰਦਰ ਸਿੰਘ ਦੀ ਸ਼ਹਾਦਤ ਦੀ ਖਬਰ ਪਿੰਡ ਪਹੁੰਚਣ 'ਤੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪਲਵਿੰਦਰ ਸਿੰਘ 9 ਸਾਲ ਦੀ ਬੇਟੀ ਅਤੇ 6 ਸਾਲ ਦਾ ਬੇਟਾ ਹੈ।