ਸ਼ੀਆ ਵਕਫ਼ ਬੋਰਡ ਨੇ ਬਾਬਰੀ ਮਸਜਿਦ 'ਤੇ ਅਪਣਾ ਦਾਅਵਾ ਠੋਕਿਆ
Published : Aug 8, 2017, 5:15 pm IST
Updated : Aug 8, 2017, 11:45 am IST
SHARE ARTICLE

ਨਵੀਂ ਦਿੱਲੀ, 8 ਅਗੱਸਤ : ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਵਿਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ਼ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਯੁਧਿਆ ਵਿਖੇ ਵਿਵਾਦਤ ਜ਼ਮੀਨ ਤੋਂ ਕੁੱਝ ਦੂਰ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚ ਮਸਜਿਦ ਦੀ ਉਸਾਰੀ ਕੀਤੀ ਜਾ ਸਕਦੀ ਹੈ।

ਨਵੀਂ ਦਿੱਲੀ, 8 ਅਗੱਸਤ : ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਵਿਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉੱਤਰ ਪ੍ਰਦੇਸ਼ ਸ਼ੀਆ ਸੈਂਟਰਲ ਵਕਫ਼ ਬੋਰਡ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਅਯੁਧਿਆ ਵਿਖੇ ਵਿਵਾਦਤ ਜ਼ਮੀਨ ਤੋਂ ਕੁੱਝ ਦੂਰ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚ ਮਸਜਿਦ ਦੀ ਉਸਾਰੀ ਕੀਤੀ ਜਾ ਸਕਦੀ ਹੈ।
ਬੋਰਡ ਨੇ ਸੁਪਰੀਮ ਕੋਰਟ ਵਿਚ ਦਾਖ਼ਲ ਹਲਫ਼ਨਾਮੇ ਵਿਚ ਇ ਵੀ ਕਿਹਾ ਕਿ ਬਾਬਰੀ ਮਸਜਿਦ ਵਾਲੀ ਜ਼ਮੀਨ ਉਸ ਦੀ ਸੰਪਤੀ ਸੀ ਅਤੇ ਸਿਰਫ਼ ਉਹ ਇਸ ਵਿਵਾਦ ਦੇ ਸੁਖਾਵੇਂ ਹੱਲ ਲਈ ਗੱਲਬਾਤ ਦਾ ਹੱਕਦਾਰ ਹੈ। ਸ਼ੀਆ ਵਕਫ਼ ਬੋਰਡ ਦਾ 30 ਸਫ਼ਿਆਂ ਇਹ ਹਲਫ਼ਨਾਮਾ ਕਾਫ਼ੀ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਸੁਪਰੀਮ ਕੋਰਟ ਵਲੋਂ ਮਾਮਲੇ ਦੇ ਤੇਜ਼ ਸੁਣਵਾਈ ਲਈ ਕਲ ਹੀ ਜੱਜਾਂ ਦਾ ਬੈਂਚ ਗਠਤ ਕੀਤਾ ਗਿਆ ਸੀ।
ਵਕਫ਼ ਬੋਰਡ ਨੇ ਸੁਪਰੀਮ ਕੋਰਟ ਨੂੰ ਇਸ ਗੁੰਝਲਦਾਰ ਮੁੱਦੇ ਦਾ ਸਰਬ ਪ੍ਰਵਾਨਤ ਹੱਲ ਤਲਾਸ਼ ਕਰਨ ਲਈ ਇਕ ਕਮੇਟੀ ਗਠਤ ਕਰਨ ਵਾਸਤੇ ਕੁੱਝ ਸਮਾਂ ਦੇਣ ਦੀ ਗੁਜ਼ਾਰਸ਼ ਕੀਤੀ ਹੈ। ਇਸ ਮਾਮਲੇ ਵਿਚ ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਰੁਖ਼ ਦੀ ਨੁਕਤਾਚੀਨੀ ਕਰਦਿਆਂ ਕਿਹਾ, ''ਬਾਬਰੀ ਮਸਜਿਦ ਸ਼ੀਆ ਵਕਫ਼ ਬੋਰਡ ਦੀ ਸੰਪਤੀ ਹੈ, ਇਸ ਲਈ ਸ਼ੀਆ ਸੈਂਟਰਲ ਵਕਫ਼ ਬੋਰਡ ਉੱਤਰ ਪ੍ਰਦੇਸ਼ ਹੀ ਇਸ ਮਸਲੇ ਵਿਚ ਗੱਲਬਾਤ ਕਰਨ ਅਤੇ ਹੱਲ ਲੱਭਣ ਦਾ ਹੱਕਦਾਰ ਹੈ।''
ਹਲਫ਼ਨਾਮੇ ਮੁਤਾਬਕ, ''ਸ਼ੀਆ ਬੋਰਡ ਦਾ ਇਹ ਵੀ ਮੰਨਣਾ ਹੈ ਕਿ ਵਿਵਾਦ ਖ਼ਤਮ ਕਰਨ ਲਈ ਮਸਜਿਦ ਦੀ ਉਸਾਰੀ ਰਾਮ ਜਨਮ ਭੂਮੀ ਤੋਂ ਉਚਿਤ ਦੂਰੀ 'ਤੇ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚ ਕੀਤੀ ਜਾ ਸਕਦੀ ਹੈ।'' ਇਥੇ ਦਸਣਾ ਬਣਦਾ ਹੈ ਕਿ ਸ਼ੀਆ ਵਕਫ਼ ਬੋਰਡ ਅਦਾਲਤ ਵਿਚ ਵਿਚਾਰ ਅਧੀਨ ਮਾਮਲਿਆਂ 'ਚ ਇਕ ਧਿਰ ਹੈ। (ਏਜੰਸੀ)

SHARE ARTICLE
Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement