ਪਟਨਾ, 11 ਜੂਨ : ਆਈ.ਆਈ.ਟੀ. ਦੀ ਦਾਖ਼ਲਾ ਪ੍ਰੀਖਿਆ ਲਈ ਤਿਆਰੀ ਕਰਵਾਉਣ ਵਾਲੇ ਮੰਨੇ-ਪ੍ਰਮੰਨੇ ਸੁਪਰ-30 ਦੇ ਸਾਰੇ 30 ਵਿਦਿਆਰਥੀਆਂ ਨੇ ਇਸ ਸਾਲ ਸਾਂਝੀ ਦਾਖ਼ਲਾ ਪ੍ਰੀਖਿਆ (ਜੇਈਈ) ਵਿਚ ਸਫ਼ਲਤਾ ਦਰਜ ਕੀਤੀ। ਅੱਜ ਨਤੀਜੇ ਆਉਣ ਮਗਰੋਂ ਸੁਪਰ-30 ਦੇ ਬਾਨੀ ਗਣਿਤ ਦੇ ਅਧਿਆਪਕ ਆਨੰਦ ਕੁਮਾਰ ਨੇ ਕਿਹਾ ਕਿ ਹੁਣ ਇਸ ਸੰਸਥਾ ਦਾ ਆਕਾਰ ਹੋਰ ਵੱਡਾ ਕੀਤਾ ਜਾਵੇਗਾ।

ਆਨੰਦ ਕੁਮਾਰ ਨੇ ਕਿਹਾ, ''ਇਹ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਉਨ੍ਹਾਂ ਨੇ ਆਈ.ਆਈ.ਟੀ. ਦੀ ਦਾਖ਼ਲਾ ਪ੍ਰੀਖਿਆ ਵਿਚ ਸਫ਼ਲਤਾ ਹਾਸਲ ਕੀਤੀ। ਹੁਣ ਸਮਾਂ ਆ ਗਿਆ ਹੈ ਕਿ ਸੁਪਰ-30 ਦੇ ਆਕਾਰ ਨੂੰ ਹੋਰ ਵੱਡਾ ਕੀਤਾ ਜਾਵੇ।'' ਉਨ੍ਹਾਂ ਦਸਿਆ ਕਿ ਸਫ਼ਲ ਵਿਦਿਆਰਥੀਆਂ ਵਿਚੋਂ ਜ਼ਿਆਦਾਤਰ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਨ ਵਾਲੇ ਮਾਪਿਆਂ ਜਾਂ ਬੇਹੱਦ ਛੋਟੇ ਕਿਸਾਨਾਂ ਦੇ ਬੱਚੇ ਹਨ।
ਇਥੇ ਦਸਣਾ ਬਣਦਾ ਹੈ ਕਿ ਸੁਪਰ-30 ਵਲੋਂ ਹਰ ਸਾਲ 30 ਵਿਦਿਆਰਥੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਮੁਫ਼ਤ ਕੋਚਿੰਗ ਤੋਂ ਇਲਾਵਾ ਰਹਿਣ-ਖਾਣ ਦੀ ਸਹੂਲਤ ਦਿਤੀ ਜਾਂਦੀ ਹੈ। ਆਈ.ਆਈ.ਟੀ. ਦੀ ਤਿਆਰੀ ਵਿਚ ਆਨੰਦ ਦਾ ਪੂਰਾ ਪਰਵਾਰ ਸਾਥ ਦਿੰਦਾ ਹੈ ਅਤੇ ਉਨ੍ਹਾਂ ਦੀ ਮਾਂ ਸਾਰਿਆਂ ਲਈ ਖਾਣਾ ਤਿਆਰ ਕਰਦੀ ਹੈ। ਅਪਣੇ ਇਸ ਵਿਲੱਖਣ ਕਾਰਜ ਲਈ ਆਨੰਦ ਕੁਮਾਰ ਵਿਦੇਸ਼ਾਂ ਵਿਚ ਵੀ ਨਾਮਣਾ ਖੱਟ ਚੁੱਕੇ ਹਨ। (ਏਜੰਸੀ)