ਖ਼ਬਰਾਂ |

ਤਾਜ਼ਾ |

Congress crowdfunding campaign: ਚੋਟੀ ਦੇ ਦਾਨੀਆਂ ’ਚ ਸ਼ੁਮਾਰ ਰਾਜਾ ਵੜਿੰਗ ਅਤੇ ਨਵਜੋਤ ਸਿੱਧੂ
Published : Jan 1, 2024, 11:35 am IST
Updated : Jan 1, 2024, 12:14 pm IST
SHARE ARTICLE
Congress crowdfunding campaign: Raja Warring Navjot Singh Sidhu in top donors' list
Congress crowdfunding campaign: Raja Warring Navjot Singh Sidhu in top donors' list

ਦੋਵਾਂ ਨੇ 1.38-1.38 ਲੱਖ ਦਾ ਯੋਗਦਾਨ ਪਾਇਆ

Congress crowdfunding campaign: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੂਬੇ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪਣੀ ਪਾਰਟੀ ਦੀ ਕਰਾਊਡਫੰਡਿੰਗ ਮੁਹਿੰਮ ਲਈ ਪੈਸਾ ਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਰਾਜਾ ਵੜਿੰਗ ਅਤੇ ਨਵਜੋਤ ਸਿੱਧੂ ਦੋਵਾਂ ਨੇ ਕਾਂਗਰਸ ਦੀ ਮੁਹਿੰਮ ਵਿਚ 1.38 ਲੱਖ-1.38 ਲੱਖ ਦਾ ਯੋਗਦਾਨ ਪਾਇਆ। ਰਾਜਾ ਵੜਿੰਗ ਨੇ ਅਪਣੇ ਯੋਗਦਾਨ ਬਾਰੇ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਜਦੋਂਕਿ ਸਾਬਕਾ ਪ੍ਰਧਾਨ ਨੇ ਦਾਨ ਦੀ ਰਸੀਦ ਅਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਦੋ ਹਫ਼ਤੇ ਪਹਿਲਾਂ ਪਾਰਟੀ ਲਈ ਫੰਡ ਇਕੱਠਾ ਕਰਨ ਲਈ ਦੇਸ਼ ਵਿਆਪੀ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 9 ਵਜੇ ਤਕ ਕਾਂਗਰਸ ਦੀ ਕੁਲ ਕੁਲੈਕਸ਼ਨ 29.39 ਕਰੋੜ ਰਹੀ, ਜਦਕਿ 18.21 ਲੱਖ ਦੇ ਚੰਦੇ ਨਾਲ ਪੰਜਾਬ 14ਵੇਂ ਨੰਬਰ 'ਤੇ ਹੈ। ਸੱਭ ਤੋਂ ਵੱਧ ਦਾਨ ਦੇਣ ਵਾਲੇ ਸੂਬਿਆਂ ਵਿਚ ਤੇਲੰਗਾਨਾ, ਮਹਾਰਾਸ਼ਟਰ ਅਤੇ ਹਰਿਆਣਾ ਸ਼ਾਮਲ ਹਨ।

(For more Punjabi news apart from Raja Warring Navjot Singh Sidhu in top donors' list, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement