
ਉਹਨਾਂ ਕਿਹਾ ਕਿ ਬਜਟ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੀਆਂ ਦੋਹਰੇ ਸਮੱਸਿਆਵਾਂ ’ਤੇ ਕੋਈ ਰਾਹਤ ਨਹੀਂ ਦਿੱਤੀ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ 1.75 ਲੱਖ ਕਰੋੜ ਰੁਪਏ ਤੋਂ ਵੱਧ ਦਾ ਇਨਕਮ ਟੈਕਸ ਅਦਾ ਕਰਨ ਦੇ ਬਾਵਜੂਦ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਕੇਂਦਰੀ ਬਜਟ 2023-24 ਵਿਚ ਸਿਰਫ਼ 325 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਕੇਂਦਰ 'ਤੇ ਰਾਸ਼ਟਰੀ ਰਾਜਧਾਨੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਉਹਨਾਂ ਕਿਹਾ ਕਿ ਬਜਟ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੀਆਂ ਦੋਹਰੇ ਸਮੱਸਿਆਵਾਂ ’ਤੇ ਕੋਈ ਰਾਹਤ ਨਹੀਂ ਦਿੱਤੀ।
ਇਹ ਵੀ ਪੜ੍ਹੋ: ਬਜਟ ਪਾਰਟੀ ਨਾਲੋਂ ਜ਼ਿਆਦਾ ਦੇਸ਼ ਲਈ ਹੁੰਦਾ ਤਾਂ ਬਿਹਤਰ ਸੀ- ਮਾਇਆਵਤੀ
ਲਗਾਤਾਰ ਕੀਤੇ ਗਏ ਟਵੀਟਸ 'ਚ ਕੇਜਰੀਵਾਲ ਨੇ ਕਿਹਾ, ''ਦਿੱਲੀ ਦੇ ਲੋਕਾਂ ਨਾਲ ਇਕ ਵਾਰ ਫਿਰ ਮਤਰੇਈ ਮਾਂ ਵਾਲਾ ਸਲੂਕ। ਦਿੱਲੀ ਦੇ ਲੋਕਾਂ ਨੇ ਪਿਛਲੇ ਸਾਲ 1.75 ਲੱਖ ਕਰੋੜ ਤੋਂ ਜ਼ਿਆਦਾ ਦਾ ਇਨਕਮ ਟੈਕਸ ਅਦਾ ਕੀਤਾ ਹੈ। ਉਸ ਵਿਚੋਂ ਸਿਰਫ਼ 325 ਕਰੋੜ ਰੁਪਏ ਦਿੱਲੀ ਦੇ ਵਿਕਾਸ ਲਈ ਦਿੱਤੇ ਗਏ ਸਨ। ਇਹ ਦਿੱਲੀ ਦੇ ਲੋਕਾਂ ਨਾਲ ਬੇਇਨਸਾਫੀ ਹੈ”।
ਇਹ ਵੀ ਪੜ੍ਹੋ: Budget 2023: ਬਜਟ ਤੋਂ ਬਾਅਦ ਕੀ ਹੋਇਆ ਮਹਿੰਗਾ ਅਤੇ ਕੀ ਹੋਇਆ ਸਸਤਾ, ਇੱਥੇ ਦੇਖੋ ਪੂਰੀ ਸੂਚੀ
ਉਹਨਾਂ ਕਿਹਾ ਕਿ ਇਸ ਬਜਟ ਵਿਚ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਹੈ। ਇਸ ਦੇ ਉਲਟ ਇਸ ਬਜਟ ਨਾਲ ਮਹਿੰਗਾਈ ਵਧੇਗੀ। ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ। ਸਿੱਖਿਆ ਬਜਟ ਨੂੰ 2.64 ਫੀਸਦੀ ਤੋਂ ਘਟਾ ਕੇ 2.5 ਫੀਸਦੀ ਕਰਨਾ ਮੰਦਭਾਗਾ ਹੈ। ਸਿਹਤ ਬਜਟ ਨੂੰ 2.2 ਫੀਸਦੀ ਤੋਂ ਘਟਾ ਕੇ 1.98 ਫੀਸਦੀ ਕਰਨਾ ਨੁਕਸਾਨਦੇਹ ਹੈ”।