Budget 2023: ਬਜਟ ਤੋਂ ਬਾਅਦ ਕੀ ਹੋਇਆ ਮਹਿੰਗਾ ਅਤੇ ਕੀ ਹੋਇਆ ਸਸਤਾ, ਇੱਥੇ ਦੇਖੋ ਪੂਰੀ ਸੂਚੀ
Published : Feb 1, 2023, 2:11 pm IST
Updated : Feb 1, 2023, 4:40 pm IST
SHARE ARTICLE
Union Budegt 2023- What's Cheaper, What's Costlier?
Union Budegt 2023- What's Cheaper, What's Costlier?

ਬਜਟ 'ਚ ਸਿਗਰੇਟ 'ਤੇ ਡਿਊਟੀ 16 ਫੀਸਦੀ ਵਧਾਈ ਗਈ ਹੈ।

 

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਇਲੈਕਟ੍ਰਿਕ ਵਾਹਨਾਂ 'ਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਆਇਨ ਬੈਟਰੀਆਂ 'ਤੇ ਕਸਟਮ ਡਿਊਟੀ ਘਟਾ ਕੇ 13 ਫੀਸਦੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਬਜਟ 'ਚ ਸਿਗਰੇਟ 'ਤੇ ਡਿਊਟੀ 16 ਫੀਸਦੀ ਵਧਾਈ ਗਈ ਹੈ। ਉਹਨਾਂ ਨੇ ਇਹ ਐਲਾਨ ਸੰਸਦ 'ਚ 2023-24 ਦਾ ਆਮ ਬਜਟ ਪੇਸ਼ ਕਰਦੇ ਹੋਏ ਕੀਤਾ, ਜਿਸ ਨਾਲ ਇਲੈਕਟ੍ਰਿਕ ਵਾਹਨ ਸਸਤੇ ਹੋਣਗੇ।

ਇਹ ਵੀ ਪੜ੍ਹੋ: Budget 2023: 7 ਲੱਖ ਤੱਕ ਦੀ ਆਮਦਨ ’ਤੇ ਨਹੀਂ ਦੇਣਾ ਪਵੇਗਾ ਟੈਕਸ, ਜਾਣੋ ਕੀ ਹੈ ਨਵਾਂ ਟੈਕਸ ਸਲੈਬ

ਇਸ ਤੋਂ ਇਲਾਵਾ ਮੋਬਾਈਲ, ਟੈਲੀਵਿਜ਼ਨ, ਚਿਮਨੀ ਨਿਰਮਾਣ ਲਈ ਵੀ ਕਸਟਮ ਡਿਊਟੀ ਵਿਚ ਰਾਹਤ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਮੋਬਾਈਲ ਫ਼ੋਨ ਨਿਰਮਾਣ ਲਈ ਕੁਝ ਵਸਤਾਂ ਦੀ ਦਰਾਮਦ 'ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਭਾਰਤ ਦਾ ਮੋਬਾਈਲ ਫੋਨ ਉਤਪਾਦਨ 2014-15 ਵਿਚ 58 ਮਿਲੀਅਨ ਯੂਨਿਟ ਤੋਂ ਪਿਛਲੇ ਵਿੱਤੀ ਸਾਲ ਵਿਚ ਵਧ ਕੇ 310 ਮਿਲੀਅਨ ਯੂਨਿਟ ਹੋ ਗਿਆ ਹੈ।

ਇਹ ਵੀ ਪੜ੍ਹੋ: Budget 2023: ਗਰੀਬ ਕੈਦੀਆਂ ਨੂੰ ਦਿੱਤੀ ਜਾਵੇਗੀ ਵਿੱਤੀ ਸਹਾਇਤਾ: ਨਿਰਮਲਾ ਸੀਤਾਰਮਨ 

ਸੀਤਾਰਮਨ ਨੇ ਇਹ ਵੀ ਐਲਾਨ ਕੀਤਾ ਕਿ ਟੀਵੀ ਪੈਨਲਾਂ ਦੇ ਓਪਨ ਸੈੱਲ ਪਾਰਟਸ 'ਤੇ ਕਸਟਮ ਡਿਊਟੀ ਘਟਾ ਕੇ 2.5 ਫੀਸਦੀ ਕਰ ਦਿੱਤੀ ਜਾਵੇਗੀ। ਰਸੋਈ ਦੀ ਇਲੈਕਟ੍ਰਿਕ ਚਿਮਨੀ 'ਤੇ ਕਸਟਮ ਡਿਊਟੀ 7.5 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਤਾਂਬੇ ਦੇ ਸਕਰੈਪ 'ਤੇ 2.5 ਫੀਸਦੀ ਕਸਟਮ ਡਿਊਟੀ ਜਾਰੀ ਰੱਖੇਗੀ।

ਇਹ ਵੀ ਪੜ੍ਹੋ: ਮਹਾਂਮਾਰੀ ਦੌਰਾਨ ਵੀ ਕੋਈ ਭੁੱਖਾ ਨਹੀਂ ਰਿਹਾ, 80 ਕਰੋੜ ਗਰੀਬਾਂ ਨੂੰ ਦਿੱਤਾ ਮੁਫਤ ਰਾਸ਼ਨ- ਨਿਰਮਲਾ ਸੀਤਾਰਮਨ  

ਦੂਜੇ ਪਾਸੇ ਸੋਨੇ ਅਤੇ ਚਾਂਦੀ ਦੇ ਉਤਪਾਦਾਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਯੋਗਸ਼ਾਲਾ ਵਿਚ ਬਣਦੇ ਹੀਰਿਆਂ ਨੂੰ ਉਤਸ਼ਾਹਿਤ ਕਰਨ ਲਈ ਕਸਟਮ ਡਿਊਟੀ ਵਿਚ ਛੋਟ ਦਿੱਤੀ ਜਾਵੇਗੀ। ਕੁਝ ਹਿੱਸਿਆਂ 'ਤੇ ਕਸਟਮ ਡਿਊਟੀ ਵਿਚ ਕਟੌਤੀ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰੇਗੀ। ਵਿੱਤ ਮੰਤਰੀ ਨੇ ਕਿਹਾ ਕਿ ਲਿਥੀਅਮ ਆਇਨ ਬੈਟਰੀਆਂ 'ਤੇ ਡਿਊਟੀ ਛੋਟ ਇਕ ਸਾਲ ਹੋਰ ਜਾਰੀ ਰਹੇਗੀ। ਕਸਟਮ ਡਿਊਟੀ 'ਚ ਕਟੌਤੀ ਦਾ ਫਾਇਦਾ ਪੈਟਰੋਲ 'ਚ ਈਥਾਨੌਲ ਬਲੈਂਡਿੰਗ ਪ੍ਰੋਗਰਾਮ ਨੂੰ ਵੀ ਹੁਲਾਰਾ ਦੇਵੇਗਾ।

ਇਹ ਵੀ ਪੜ੍ਹੋ: ਵਿਆਹ ਤੋਂ ਮੁਕਰਨ ਦਾ ਹਰ ਮਾਮਲਾ ਬਲਾਤਕਾਰ ਦਾ ਨਹੀਂ ਹੋ ਸਕਦਾ- ਸੁਪਰੀਮ ਕੋਰਟ

ਕੀ ਹੋਇਆ ਸਸਤਾ?

-ਮੋਬਾਈਲ ਫੋਨਾਂ 'ਚ ਵਰਤੇ ਜਾਣ ਵਾਲੇ ਐਕਸੈਸਰੀਜ਼ ਜਿਵੇਂ ਕਿ ਕੈਮਰੇ ਦੇ ਲੈਂਸ ਅਤੇ ਲਿਥੀਅਮ ਆਇਨ ਬੈਟਰੀ 'ਤੇ ਕਸਟਮ ਡਿਊਟੀ ਘੱਟ ਹੋਵੇਗੀ।

-ਟੈਲੀਵਿਜ਼ਨ ਪੈਨਲ 'ਚ ਵਰਤੇ ਜਾਣ ਵਾਲੇ ਸੈੱਲ ਦੇ ਕੁਝ ਹਿੱਸਿਆਂ 'ਤੇ ਕਸਟਮ ਡਿਊਟੀ ਨਹੀਂ ਲਗਾਈ ਜਾਵੇਗੀ।

-ਲੈਬ 'ਚ ਬਣੇ ਹੀਰੇ ਦੇ ਬੀਜ 'ਤੇ ਕਸਟਮ ਡਿਊਟੀ ਘੱਟ ਹੋਵੇਗੀ, ਜਿਸ ਕਾਰਨ ਇਸ ਦੀ ਕੀਮਤ ਵੀ ਘੱਟ ਹੋਵੇਗੀ।

-ਤਾਂਬੇ ਦੇ ਸਕਰੈਪ 'ਤੇ 2.5% ਦੀ ਕਸਟਮ ਡਿਊਟੀ ਨੂੰ ਬਦਲਿਆ ਨਹੀਂ ਜਾਵੇਗਾ।

-ਡੀਨੇਚਰਡ ਐਥਾਈਲ ਅਲਕੋਹਲ ਤੋਂ ਕਸਟਮ ਡਿਊਟੀ ਹਟਾ ਦਿੱਤੀ ਜਾਵੇਗੀ।
-ਕਰੂਡ ਗਲੀਸਰੀਨ 'ਤੇ ਕਸਟਮ ਡਿਊਟੀ 7.5 ਤੋਂ ਘਟਾ ਕੇ 2.5 ਕਰ ਦਿੱਤੀ ਜਾਵੇਗੀ।

-ਸਮੁੰਦਰੀ ਉਤਪਾਦਾਂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਝੀਂਗਾ ਫੀਡ ਦੀ ਦਰਾਮਦ 'ਤੇ ਕਸਟਮ ਡਿਊਟੀ ਘਟਾਈ ਜਾਵੇਗੀ।

Photo

ਕੀ ਹੋਇਆ ਮਹਿੰਗਾ?

-ਸਿਗਰਟ 'ਤੇ ਕਸਟਮ ਡਿਊਟੀ ਵਧਾ ਕੇ 16 ਫੀਸਦੀ ਕੀਤੀ ਜਾਵੇਗੀ।

-ਸੋਨੇ ਦੀ ਇੱਟ ਨਾਲ ਬਣੇ ਸਮਾਨ 'ਤੇ ਕਸਟਮ ਡਿਊਟੀ ਵਧਾਈ ਜਾਵੇਗੀ।

-ਚਾਂਦੀ ਹੋਵੇਗੀ ਮਹਿੰਗੀ, ਇਸ 'ਤੇ ਕਸਟਮ ਡਿਊਟੀ ਵਧਾਈ ਜਾਵੇਗੀ।

-ਰਸੋਈ ਦੀ ਚਿਮਨੀ 'ਤੇ ਕਸਟਮ ਡਿਊਟੀ 7.5 ਤੋਂ ਵਧਾ ਕੇ 15 ਫੀਸਦੀ ਕੀਤੀ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement