
ਪਤੀ ਨੇ ਕਿਹਾ, ‘ਇਕੋ ਛੱਤ ਹੇਠਾਂ ਰਹੇ ਤਾਂ ਲੱਗਣਗੇ 'ਮੈਚ ਫਿਕਸਿੰਗ' ਦੇ ਇਲਜ਼ਾਮ’
Lok Sabha Elections 2024: ਲੋਕ ਸਭਾ ਚੋਣਾਂ 2024 ਦਾ ਬਿਗਲ ਵਜਾ ਦਿਤਾ ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਸੂਚੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਚੋਣਾਵੀ ਟਕਰਾਅ ਅਤੇ ਬਿਆਨਬਾਜ਼ੀ ਦਾ ਕਾਫੀ ਦੌਰ ਚੱਲ ਰਿਹਾ ਹੈ। ਅਜਿਹੇ ਮਾਹੌਲ ਵਿਚ ਮੱਧ ਪ੍ਰਦੇਸ਼ ਦੇ ਬਾਲਾਘਾਟ ਸੰਸਦ ਹਲਕੇ ਵਿਚ ਇਕ ਵੱਖਰੀ ਕਹਾਣੀ ਦੇਖਣ ਨੂੰ ਮਿਲ ਰਹੀ ਹੈ। ਇਥੋਂ ਚੋਣ ਲੜ ਰਹੇ ਬਸਪਾ ਉਮੀਦਵਾਰ ਕੰਕਰ ਮੁੰਜਰੇ ਨੇ ਕਾਂਗਰਸ ਤੋਂ ਵਿਧਾਇਕ ਪਤਨੀ ਅਨੁਭਾ ਮੁੰਜਰੇ ਨੂੰ ਵੋਟਿੰਗ ਹੋਣ ਤਕ ਵੱਖ ਰਹਿਣ ਲਈ ਕਿਹਾ ਹੈ।
ਬਾਲਾਘਾਟ ਤੋਂ ਵਿਧਾਇਕ ਅਨੁਭਾ ਮੁੰਜਰੇ ਲਈ ਦੁਚਿੱਤੀ ਪੈਦਾ ਹੋ ਗਈ ਹੈ। ਅਸਲ ਵਿਚ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਹਨ, ਜਿਸ ਨੂੰ 2023 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਜਨਤਾ ਨੇ ਚੁਣਿਆ ਸੀ। ਪਰ ਹੁਣ ਉਨ੍ਹਾਂ ਦੇ ਪਤੀ ਕੰਕਰ ਮੁੰਜਰੇ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਬਸਪਾ ਦੀ ਟਿਕਟ 'ਤੇ ਚੋਣ ਲੜਨ ਜਾ ਰਹੇ ਹਨ। ਅਜਿਹੇ 'ਚ ਅਨੁਭਾ ਨੂੰ ਦੁਚਿੱਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਹ ਪਾਰਟੀ ਨੂੰ ਸਮਰਥਨ ਦੇਣ ਜਾਂ ਆਪਣੇ ਪਤੀ ਨੂੰ।
ਪੀਟੀਆਈ ਨੂੰ ਦਿਤੇ ਇਕ ਇੰਟਰਵਿਊ ਵਿਚ ਵਿਧਾਇਕ ਅਨੁਭਾ ਮੁੰਜਰੇ ਨੇ ਦਸਿਆ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ 19 ਅਪ੍ਰੈਲ ਨੂੰ ਵੋਟਿੰਗ ਹੋਣ ਤਕ ਵੱਖ ਰਹਿਣ ਲਈ ਕਿਹਾ ਹੈ। ਉਸ ਨੇ ਦਸਿਆ ਕਿ ਵਿਚਾਰਧਾਰਾਵਾਂ ਦੇ ਵਖਰੇਵੇਂ ਕਾਰਨ ਉਸ ਦੇ ਬਸਪਾ ਉਮੀਦਵਾਰ ਪਤੀ ਨੇ ਉਸ ਨੂੰ ਅਜਿਹਾ ਕਰਨ ਲਈ ਕਿਹਾ ਹੈ। ਉਸ ਦੇ ਪਤੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਕੋ ਛੱਤ ਹੇਠ ਰਹਿੰਦੇ ਹਾਂ ਤਾਂ ਲੋਕ ਕਿਸੇ ਨਾ ਕਿਸੇ ਤਰ੍ਹਾਂ 'ਮੈਚ ਫਿਕਸਿੰਗ' ਦਾ ਇਲਜ਼ਾਮ ਲਗਾਉਣਗੇ।
ਅਨੁਭਾ ਨੇ ਅੱਗੇ ਕਿਹਾ, ਅਸੀਂ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਕੱਠੇ ਸੀ। ਜਦੋਂ ਮੈਂ ਬਾਲਾਘਾਟ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਸੀ ਅਤੇ ਉਹ ਪਰਸਵਾਦਾ ਤੋਂ ਗੋਂਡਵਾਨਾ ਗੰਤੰਤਰ ਪਾਰਟੀ ਦੇ ਉਮੀਦਵਾਰ ਸਨ। ਅਜਿਹੇ 'ਚ ਇਹ ਸਮਝਣਾ ਮੁਸ਼ਕਿਲ ਹੈ ਕਿ ਉਹ ਕਿਉਂ ਵੱਖ ਰਹਿਣਾ ਚਾਹੁੰਦੇ ਹਨ। ਉਸ ਨੇ ਇਹ ਵੀ ਦਸਿਆ ਕਿ ਉਸ ਦੇ ਵਿਆਹ ਨੂੰ 33 ਸਾਲ ਹੋ ਗਏ ਹਨ ਅਤੇ ਉਹ ਅਪਣੇ ਬੇਟੇ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਲੋਕ ਹਨ ਜੋ ਵੱਖੋ-ਵੱਖਰੀਆਂ ਵਿਚਾਰਧਾਰਾਵਾਂ ਹੋਣ ਦੇ ਬਾਵਜੂਦ ਇਕੱਠੇ ਰਹਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਾਲਾਘਾਟ ਤੋਂ ਕਾਂਗਰਸ ਦੇ ਲੋਕ ਸਭਾ ਚੋਣ ਉਮੀਦਵਾਰ ਸਮਰਾਟ ਸਾਰਸਵਤ ਨੂੰ ਪੂਰਾ ਸਮਰਥਨ ਦੇਵੇਗੀ ਪਰ ਉਹ ਆਪਣੇ ਪਤੀ ਬਾਰੇ ਬੁਰਾ ਪ੍ਰਚਾਰ ਨਹੀਂ ਕਰੇਗੀ।
(For more Punjabi news apart from 'Bad parenting fee' at Georgia restaurant, stay tuned to Rozana Spokesman)