Editorial: ਕਾਂਗਰਸੀ ਅਤੇ ‘ਆਪ’ ਲੀਡਰਾਂ ਦੀ ਭਾਜਪਾ ਵਲ ਦੌੜ ਜਾਰੀ!

By : NIMRAT

Published : Mar 28, 2024, 6:37 am IST
Updated : Mar 28, 2024, 7:25 am IST
SHARE ARTICLE
The race of Congress and AAP leaders to the BJP continues Editorial
The race of Congress and AAP leaders to the BJP continues Editorial

Editorial: ਅੱਜ ਇਨ੍ਹਾਂ ਲੀਡਰਾਂ ਨੂੰ ਕਿਸਾਨੀ ਸੰਘਰਸ਼ ਦੇ ਚਲਦੇ ਵੀ ਭਾਜਪਾ ਵਿਚ ਹੀ ਪੰਜਾਬ ਦਾ ਭਵਿੱਖ ਕਿਉਂ ਨਜ਼ਰ ਆ ਰਿਹਾ ਹੈ, ਇਸ ਨੂੰ ਸਮਝਣਾ ਪਵੇਗਾ।

The race of Congress and AAP leaders to the BJP continues Editorial: ਰਵਨੀਤ ਬਿੱਟੂ ਨੇ ਕਾਂਗਰਸੀਆਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿਤਾ ਜਦੋਂ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜ ਲਿਆ। ਅੰਦਾਜ਼ੇ ਹਨ ਕਿ ਆਉਣ ਵਾਲੇ ਸਮੇਂ ਵਿਚ ਇਸ ਨੂੰ ਆਪ੍ਰੇਸ਼ਨ ਕਮਲ ਨਹੀਂ ਆਖਿਆ ਜਾਵੇਗਾ ਬਲਕਿ ਇਹ ਪੰਜਾਬ ਕਾਂਗਰਸ ਵਲੋਂ ਕਮਲ ਤੇ ਪੰਜਾ ਹਾਵੀ ਕਰਨ ਦੀ ਚਾਲ ਹੈ। ਅੱਜ ਭਾਜਪਾ ਵਿਚ ‘ਭਾਜਪਾਈ’ ਘੱਟ ਅਤੇ ਕਾਂਗਰਸੀ ਜ਼ਿਆਦਾ ਹਨ। ਇਨ੍ਹਾਂ ਦੇ ਪਿੱਛੇ ਪਿੱਛੇ ਰਿੰਕੂ ਵੀ ਆ ਗਏ ਹਨ ਜੋ ਪਹਿਲਾਂ ਕਾਂਗਰਸ ਅਤੇ ਫਿਰ ‘ਆਪ’ ਅਤੇ ਹੁਣ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਜਲੰਧਰ ਤੋਂ ਇਕ ਵਿਧਾਇਕ ਨੂੰ ਵੀ ਨਾਲ ਲੈ ਗਏ ਹਨ। ਇਸ ਮੌਕੇ ਪੰਜਾਬ ਦੇ ਸਿਆਸਤਦਾਨਾਂ ਵਿਚ ਭਾਜਪਾ ਵਲ ਜਾਣ ਦੀ ਲੱਗੀ ਦੌੜ ਵੱਡੇ ਸਵਾਲ ਖੜੇ ਕਰਦੀ ਹੈ।

ਇਕ ਪਾਸੇ ਅਕਾਲੀ ਦਲ ਬਾਦਲ ਨੇ ਪੰਜਾਬ ਦੇ ਹਿਤਾਂ ਦਾ ਹਵਾਲਾ ਦਿੰਦੇ ਹੋਏ ਭਾਜਪਾ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਦਿਤਾ ਹੈ ਤੇ ਦੂਜੇ ਪਾਸੇ ਰਵਨੀਤ ਬਿੱਟੂ ਭਾਜਪਾ ਵਿਚ ਜਾਣ ਦਾ ਕਾਰਨ ਹੀ ਪੰਜਾਬ ਦੇ ਭਲੇ ਵਾਲੀ ਗੱਲ ਦਸਦੇ ਹਨ। ਰਵਨੀਤ ਬਿੱਟੂ ਦੇ ਭਾਜਪਾ ਵਿਚ ਜਾਂਦਿਆਂ ਹੀ ਭਾਜਪਾ ਦੀ ਤਾਕਤ ਵੱਧ ਗਈ ਤੇ ਹੁਣ ਉਨ੍ਹਾਂ ਨੂੰ ਅਕਾਲੀ ਦਲ ਦੀ ਭਾਈਵਾਲੀ ਦੀ ਜ਼ਰੂਰਤ ਨਹੀਂ ਰਹੀ। ਰਵਨੀਤ ਬਿੱਟੂ ਅਪਣੇ ਨਾਲ ਕਾਂਗਰਸ ਦੀਆਂ ਭਾਵ ਪੰਜਾਬ ਦੀਆਂ ਮਜ਼ਬੂਤ ਜੜ੍ਹਾਂ ਵੀ ਲੈ ਗਏ ਹਨ ਤੇ ਉਨ੍ਹਾਂ ਬਾਰੇ ਇਹ ਨਹੀਂ ਆਖਿਆ ਜਾ ਸਕਦਾ ਕਿ ਉਹ ਈਡੀ ਦੀ ਜਾਂ ਹੋਰ ਕਿਸੇ ਜਾਂਚ ਤੋਂ ਬਚਣ ਵਾਸਤੇ ਭਾਜਪਾ ਦੀ ਸ਼ਰਨ ਵਿਚ ਗਏ ਹਨ। ਉਨ੍ਹਾਂ ਦੇ ਜਾਣ ਪਿੱਛੇ ਦਾ ਕਾਰਨ ਕਾਂਗਰਸ ਦੀ, ਅਪਣੀ ਹਾਈਕਮਾਂਡ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਉਨ੍ਹਾਂ ਨੇ ਕਾਂਗਰਸ ਦੇ ਬੜੇ ਔਖੇ ਸਮਿਆਂ ਵਿਚ ਵੀ ਪਾਰਟੀ ਦਾ ਸਾਥ ਛੱਡਣ ਦੀ ਬਜਾਏ ਪਾਰਟੀ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ। ਅੱਜ ਇਨ੍ਹਾਂ ਲੀਡਰਾਂ ਨੂੰ ਕਿਸਾਨੀ ਸੰਘਰਸ਼ ਦੇ ਚਲਦੇ ਵੀ ਭਾਜਪਾ ਵਿਚ ਹੀ ਪੰਜਾਬ ਦਾ ਭਵਿੱਖ ਕਿਉਂ ਨਜ਼ਰ ਆ ਰਿਹਾ ਹੈ, ਇਸ ਨੂੰ ਸਮਝਣਾ ਪਵੇਗਾ।

ਪਰ ਇਕ ਗੱਲ ਤਹਿ ਹੈ ਕਿ ਪੰਜਾਬ ਸੂਬੇ ਨੂੰ ਅੱਗੇ ਵਧਣ ਲਈ ਕੇਂਦਰ ਦੀ ਲੋੜ ਪੈਂਦੀ ਹੈ ਅਤੇ ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਜਦੋਂ-ਜਦੋਂ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਦਾ ਤਾਲਮੇਲ ਬਣਿਆ ਹੁੰਦਾ ਸੀ, ਉਸ ਸਮੇਂ ਦਿੱਲੀ ਵਾਲਿਆਂ ਨਾਲ ਜੱਫੀ ਪਾ ਕੇ ਬੈਠੇ ਪੰਜਾਬ ਦੇ ਨੇਤਾਵਾਂ ਕੋਲ ਏਨੀ ਸੂਝ ਅਤੇ ਤੜਪ ਨਹੀਂ ਸੀ ਹੁੰਦੀ ਕਿ ਕੇਵਲ ਨਿਜੀ ਹਿਤਾਂ ਦੀ ਗੱਲ ਕਰਨ ਦੀ ਬਜਾਏ ਪੰਜਾਬ ਦੀ ਗੱਲ ਵੀ ਕਰ ਲਿਆ ਕਰਨ।

ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸੀ ਤੇ ਕੇਂਦਰ ਵਿਚ ਵੀ ਕਾਂਗਰਸ ਹੀ ਕਾਬਜ਼ ਸੀ ਤਾਂ ਉਨ੍ਹਾਂ ਪੰਜਾਬ ਨੂੰ ਅੱਵਲ ਦਰਜੇ ਦਾ ਸੂਬਾ ਬਣਾਉਣ ਦੇ ਨਾਲ-ਨਾਲ ਪੰਜਾਬ ਦੇ ਪਾਣੀ ਦੀ ਲੜਾਈ ਵਾਸਤੇ ਅਪਣੀ ਪਾਰਟੀ ਵਿਰੁਧ ਖੜੇ ਹੋਣ ਦਾ ਸਾਹਸ ਕਰ ਕੇ ਵੀ ਵਿਖਾ ਦਿਤਾ ਸੀ। ਪਰ ਜਦ ਭਾਜਪਾ ਤੇ ਅਕਾਲੀ ਦਲ ਦੀਆਂ ਕੇਂਦਰ ਤੇ ਸੂਬੇ ਵਿਚ ਸਰਕਾਰਾਂ ਸਨ ਤਾਂ ਸਿਵਾਏ ਰਾਸ਼ਟਰੀ ਸੜਕ ਜਾਲ ਦੇ, ਪੰਜਾਬ ਵਿਚ ਕੋਈ ਵੱਡਾ ਨਿਵੇਸ਼ ਨਹੀਂ ਸੀ ਹੋ ਸਕਿਆ। ਨਾ ਪਾਣੀਆਂ ਦਾ ਮਸਲਾ ਹੱਲ ਹੋਇਆ, ਨਾ ਰਾਜਧਾਨੀ ਦਾ ਤੇ ਨਾ ਪੰਜਾਬ ਵਿਚ ਉਦਯੋਗ ਹੀ ਆਇਆ। ਜਿਹੜੀ ਵੀ ਸਰਕਾਰ ਕੇਂਦਰ ਵਿਚ ਆਉਂਦੀ ਹੈ ਤੇ ਜਦ ਤਕ ਉਸ ਸਾਹਮਣੇ ਤਾਕਤਵਰ ਸੂਬਾ ਪਧਰੀ ਲੀਡਰਸ਼ਿਪ ਪੰਜਾਬ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਚੁੱਕਣ ਲਈ ਨਹੀਂ ਖੜੀ ਹੁੰਦੀ, ਤਦ ਤਕ ਪੰਜਾਬ ਦੇ ਵਿਕਾਸ ਵਲ ਕਿਸੇ ਦਾ ਧਿਆਨ ਨਹੀਂ ਜਾਂਦਾ, ਵਿਕਾਸ ਮੁਮਕਿਨ ਨਹੀਂ ਹੈ।

ਅੱਜ ਭਾਵੇਂ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਅਪਣੀ ਨਵੀਂ ਦਿਖ ਬਣਾਏ ਜਾਂ ਰਵਨੀਤ ਬਿੱਟੂ ਭਾਜਪਾ ਵਿਚ ਅਪਣੀ ਥਾਂ ਬਣਾਉਣ ਪਰ ਜਦ ਤਕ ਪੰਜਾਬ ਦੇ ਮਸਲੇ ਹੱਲ ਕਰਨ ਬਾਰੇ ਕੇਂਦਰ ਵਲੋਂ ਕਦਮ ਨਹੀਂ ਚੁੱਕੇ ਜਾਂਦੇ, ਇਨ੍ਹਾਂ ਚਾਲਾਂ ਨਾਲ ਕੋਈ ਫ਼ਰਕ ਨਹੀਂ ਪੈਣਾ। ਹੁਣ ਪੰਜਾਬ ਵਿਚ ਚਾਰ-ਕੋਨੀ ਲੜਾਈ ਹੋਣੀ ਹੈ ਪਰ ਜਿੱਤ ਪੰਜਾਬ ਦੀ ਤਦ ਹੀ ਹੋਵੇਗੀ ਜਦ ਇਨ੍ਹਾਂ ’ਚੋਂ ਕੋਈ ਲੀਡਰ ਐਸਾ ਨਿਕਲੇਗਾ ਜੋ ਅਪਣੇ ਪ੍ਰਵਾਰ ਜਾਂ ਅਪਣੇ ਨਿਜੀ ਵਪਾਰ ਬਾਰੇ ਕੇਂਦਰ ਤੋਂ ਖ਼ੈਰਾਤ ਨਹੀਂ ਮੰਗਦਾ ਬਲਕਿ ਕੇਂਦਰ ਦੀ ਝੋਲੀ ’ਚੋਂ ਪੰਜਾਬ ਅਤੇ ਕੇਵਲ ਪੰਜਾਬ ਵਾਸਤੇ ਸੌਗਾਤਾਂ ਖੋਹ ਲਿਆਵੇਗਾ।
- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM
Advertisement