ਪਾਸਵਾਨ ਨੇ ਰਾਜ ਸਭਾ ਮੈਂਬਰਸ਼ਿਪ ਵਜੋਂ ਲਿਆ ਹਲਫ਼
Published : Jul 1, 2019, 6:01 pm IST
Updated : Jul 1, 2019, 6:01 pm IST
SHARE ARTICLE
Union Minister Ram Vilas Paswan takes oath as Rajya Sabha member
Union Minister Ram Vilas Paswan takes oath as Rajya Sabha member

ਓੜੀਸਾ ਤੋਂ ਚੁਣੇ ਗਏ ਭਾਜਪਾ ਦੇ ਅਸ਼ਵਨੀ ਵੈਸ਼ਣਵ ਨੇ ਵੀ ਰਾਜ ਸਭਾ ਮੈਂਬਰਸ਼ਿਪ ਦੀ ਸਹੁੰ ਚੁੱਕੀ

ਨਵੀਂ ਦਿੱਲੀ : ਰਾਜ ਸਭਾ ਲਈ ਪਿਛਲੇ ਹਫ਼ਤੇ ਬਿਹਾਰ ਤੋਂ ਬਗੈਰ ਵਿਰੋਧ ਚੁਣੇ ਗਏ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਸੋਮਵਾਰ ਨੂੰ ਉੱਚ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਬੀਜੂ ਜਨਤਾ ਦਲ (ਬੀਜਦ) ਦੇ ਸਮਰਥਨ ਤੋਂ ਉੱਚ ਸਦਨ ਲਈ ਓੜੀਸਾ ਤੋਂ ਚੁਣੇ ਗਏ ਭਾਜਪਾ ਦੇ ਅਸ਼ਵਨੀ ਵੈਸ਼ਣਵ ਨੇ ਵੀ ਰਾਜਸਭਾ ਦੀ ਮੈਂਬਰਸ਼ਿਪ ਦਾ ਹਲਫ਼ ਲਿਆ।

Ram Vilas PaswanRam Vilas Paswan

ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਪਾਸਵਾਨ ਨੂੰ ਸਹੁੰ ਚੁੱਕਣ ਲਈ ਸੱਦਾ ਦਿੱਤਾ। ਆਪਣੇ ਲੰਮੇ ਸਿਆਸੀ ਕਰੀਅਰ 'ਚ ਦੂਜੀ ਵਾਰ ਰਾਜ ਸਭਾ ਲਈ ਚੁਣੇ ਗਏ ਪਾਸਵਾਨ ਨੇ ਹਿੰਦੀ 'ਚ ਸਹੁੰ ਚੁੱਕੀ। ਲੋਕ ਜਨਸ਼ਕਤੀ ਪਾਰਟੀ ਨੇਤਾ ਪਾਸਵਾਨ ਬੀਤੇ ਸ਼ੁਕਰਵਾਰ ਨੂੰ ਬਗੈਰ ਵਿਰੋਧ ਚੁਣੇ ਗਏ। 

Ravishankar Parsad Ravishankar Parsad

ਬਿਹਾਰ ਤੋਂ ਪਾਸਵਾਨ ਦੇ ਮੰਤਰੀ ਮੰਡਲ ਸਹਿਯੋਗੀ ਰਵੀਸ਼ੰਕਰ ਪ੍ਰਸਾਦ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਪਟਨਾ ਸਾਹਿਬ ਸੰਸਦੀ ਸੀਟ ਤੋਂ ਚੋਣ ਜਿੱਤੇ ਹਨ। ਉਨ੍ਹਾਂ ਦੇ ਰਾਜ ਸਭਾ ਤੋਂ ਅਸਤੀਫ਼ ਦੇਣ ਮਗਰੋਂ ਉੱਚ ਸਦਨ 'ਚ ਉਪ ਚੋਣ ਜ਼ਰੂਰੀ ਹੋ ਗਈ ਸੀ। ਪਾਸਵਾਨ, ਪ੍ਰਦਾਸ ਦੀ ਥਾਂ 'ਤੇ ਉੱਚ ਸਦਨ 'ਚ ਆਏ ਹਨ। ਪਾਸਵਾਨ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਸਭਾਪਤੀ ਐਮ. ਵੈਂਕਈਆ ਨੇ ਮੁਸਕੁਰਾਉਂਦੇ ਹੋਏ ਪੁੱਛਿਆ ਕਿ ਉਹ ਕਿੰਨੀ ਵਾਰ ਸੰਸਦ ਲਈ ਚੁਣੇ ਗਏ ਹਨ। ਇਸ 'ਤੇ ਪਾਸਵਾਨ ਨੇ ਜਵਾਬ ਦਿੱਤਾ '11 ਵਾਰ'। ਇਸ 'ਚ 9 ਵਾਰ ਉਹ ਲੋਕ ਸਭਾ ਅਤੇ 2 ਵਾਰ ਰਾਜ ਸਭਾ ਮੈਂਬਰ ਚੁਣੇ ਗਏ ਹਨ।

ram bilas paswanRam Bilas Paswan

ਜ਼ਿਕਰਯੋਗ ਹੈ ਕਿ ਇਸ ਵਾਰ ਪਾਸਵਾਨ ਨੇ ਲੋਕ ਸਭਾ ਚੋਣ ਨਹੀਂ ਲੜੀ ਸੀ। ਹਾਜੀਪੁਰ ਲੋਕ ਸਭਾ ਸੀਟ ਤੋਂ ਕਈ ਵਾਰ ਜਿੱਤ ਦਰਜ ਕਰ ਚੁੱਕੇ ਪਾਸਵਾਨ ਦੀ ਥਾਂ ਇਸ ਵਾਰ ਇਹ ਸੰਸਦੀ ਸੀਟ ਉਨ੍ਹਾਂ ਨੇ ਛੋਟੇ ਭਰਾ ਅਤੇ ਲੋਕ ਜਨਸ਼ਕਤੀ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਪਸ਼ੁਪਤੀ ਕੁਮਾਰ ਪਾਰਸ ਨੇ ਜਿੱਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement