ਕਾਂਗਰਸ ਲਈ ਇਕ ਚੰਗਾ ਟੀਚਾ ਪਾਰਟੀ ’ਚ ਔਰਤਾਂ ਦੀ ਗਿਣਤੀ 50 ਫ਼ੀ ਸਦੀ ਕਰਨਾ ਹੋਵੇਗਾ : ਰਾਹੁਲ ਗਾਂਧੀ
Published : Dec 1, 2023, 7:36 pm IST
Updated : Dec 1, 2023, 7:40 pm IST
SHARE ARTICLE
Rahul Gandhi
Rahul Gandhi

ਕਿਹਾ, ਆਰ.ਐਸ.ਐਸ. ਅਤੇ ਕਾਂਗਰਸ ਵਿਚਾਲੇ ਮੁਢਲੀ ਲੜਾਈ ਭਾਰਤੀ ਰਾਜਨੀਤੀ ਵਿਚ ਔਰਤਾਂ ਦੀ ਭੂਮਿਕਾ ਨੂੰ ਲੈ ਕੇ ਹੈ

ਕੋਚੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਰਟੀ ਨੂੰ ਅਪਣੇ ਸੰਗਠਨ ਵਿਚ ਔਰਤਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਅਤੇ ਅਗਲੇ 10 ਸਾਲਾਂ ਲਈ 50 ਫੀ ਸਦੀ ਮੁੱਖ ਮੰਤਰੀ ਔਰਤਾਂ ਹੋਣੀਆਂ ਚਾਹੀਦੀਆਂ ਹਨ। ਕੇਰਲ ਮਹਿਲਾ ਕਾਂਗਰਸ ਦੇ ਸੰਮੇਲਨ ‘ਉਤਸ਼ਾਹ’ ਦਾ ਉਦਘਾਟਨ ਕਰਦੇ ਹੋਏ ਵਾਇਨਾਡ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ’ਚ ਕਈ ਔਰਤ ਆਗੂ ਹਨ, ਜਿਨ੍ਹਾਂ ’ਚ ਮੁੱਖ ਮੰਤਰੀ ਬਣਨ ਲਈ ਲੋੜੀਂਦੇ ਗੁਣ ਹਨ। 

ਉਨ੍ਹਾਂ ਕਿਹਾ, ‘‘ਪਹਿਲਾਂ ਮੈਂ ਸੋਚ ਰਿਹਾ ਸੀ ਕਿ ਸਾਡੇ ਲਈ ਕਿਹੜਾ ਟੀਚਾ ਸਭ ਤੋਂ ਚੰਗਾ ਹੋਵੇਗਾ ਅਤੇ ਮੈਂ ਸੋਚਿਆ ਕਿ ਇਹ ਕਾਂਗਰਸ ਪਾਰਟੀ ਲਈ ਚੰਗਾ ਟੀਚਾ ਹੋਵੇਗਾ ਕਿ ਹੁਣ ਤੋਂ 10 ਸਾਲਾਂ ਵਿਚ ਸਾਡੇ 50 ਫੀਸਦੀ ਮੁੱਖ ਮੰਤਰੀ ਔਰਤਾਂ ਹੋਣੀਆਂ ਚਾਹੀਦੀਆਂ ਹਨ।’’ ਉਨ੍ਹਾਂ ਕਿਹਾ, ‘‘ਅੱਜ ਸਾਡੇ ਕੋਲ ਇਕ ਵੀ ਔਰਤ ਮੁੱਖ ਮੰਤਰੀ ਨਹੀਂ ਹੈ। ਪਰ ਮੈਂ ਜਾਣਦਾ ਹਾਂ ਕਿ ਕਾਂਗਰਸ ਵਿਚ ਬਹੁਤ ਸਾਰੀਆਂ ਔਰਤਾਂ ਹਨ ਜਿਨ੍ਹਾਂ ਵਿਚ ਬਹੁਤ ਚੰਗੇ ਮੁੱਖ ਮੰਤਰੀ ਬਣਨ ਦੇ ਗੁਣ ਹਨ।’’ 

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਔਰਤਾਂ ਕਈ ਤਰੀਕਿਆਂ ਨਾਲ ਮਰਦਾਂ ਨਾਲੋਂ ਬਿਹਤਰ ਹਨ। ਉਨ੍ਹਾਂ ਕੋਲ ਮਰਦਾਂ ਨਾਲੋਂ ਵਧੇਰੇ ਸਬਰ ਹੁੰਦਾ ਹੈ। ਉਨ੍ਹਾਂ ਕੋਲ ਮਰਦਾਂ ਨਾਲੋਂ ਵਧੇਰੇ ਲੰਮੀ ਮਿਆਦ ਦੀ ਦ੍ਰਿਸ਼ਟੀ ਹੁੰਦੀ ਹੈ। ਉਹ ਮਰਦਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਅਤੇ ਦਿਆਲੂ ਹਨ। ਅਸੀਂ ਮੂਲ ਰੂਪ ’ਚ ਮੰਨਦੇ ਹਾਂ ਕਿ ਔਰਤਾਂ ਨੂੰ ਸ਼ਕਤੀ ਦਾ ਹਿੱਸਾ ਹੋਣਾ ਚਾਹੀਦਾ ਹੈ।’’

ਕਾਂਗਰਸ ਨੇਤਾ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ’ਤੇ ਵੀ ਨਿਸ਼ਾਨਾ ਲਾਉਂਦਿਆਂ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਮਰਦ ਪ੍ਰਧਾਨ ਸੰਗਠਨ ਹੈ। ਗਾਂਧੀ ਨੇ ਦਾਅਵਾ ਕੀਤਾ ਕਿ ਆਰ.ਐਸ.ਐਸ. ਨੇ ਕਦੇ ਵੀ ਔਰਤਾਂ ਨੂੰ ਅਪਣੇ ਸੰਗਠਨ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਆਰ.ਐਸ.ਐਸ. ਅਤੇ ਕਾਂਗਰਸ ਵਿਚਾਲੇ ਮੁਢਲੀ ਲੜਾਈ ਭਾਰਤੀ ਰਾਜਨੀਤੀ ਵਿਚ ਔਰਤਾਂ ਦੀ ਭੂਮਿਕਾ ਨੂੰ ਲੈ ਕੇ ਹੈ। 

ਉਨ੍ਹਾਂ ਨੇ ਸੰਸਦ ਦੀ ਮਨਜ਼ੂਰੀ ਦੇ ਬਾਵਜੂਦ ਮਹਿਲਾ ਰਾਖਵਾਂਕਰਨ ਬਿਲ ਨੂੰ ਲਾਗੂ ਕਰਨ ਤੋਂ ਰੋਕਣ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਮੈਂ ਕਦੇ ਵੀ ਸੰਸਦ ’ਚ ਅਜਿਹਾ ਬਿਲ ਪਾਸ ਹੁੰਦੇ ਨਹੀਂ ਵੇਖਿਆ, ਜਿਸ ਨੂੰ ਇਕ ਦਹਾਕੇ ਬਾਅਦ ਲਾਗੂ ਕੀਤਾ ਜਾਵੇ। ਇਹ ਇਕਲੌਤਾ ਬਿਲ ਹੈ ਜੋ ਭਾਜਪਾ 10 ਸਾਲਾਂ ਬਾਅਦ ਲਾਗੂ ਕਰ ਰਹੀ ਹੈ।’’

ਉਨ੍ਹਾਂ ਨੇ ਕੁਝ ਸੱਜੇ ਪੱਖੀ ਨੇਤਾਵਾਂ ਦੇ ਕਥਿਤ ਬਿਆਨਾਂ ਦਾ ਵੀ ਹਵਾਲਾ ਦਿਤਾ ਕਿ ਜੇਕਰ ਕੋਈ ਕੁੜੀ ਚੰਗੀ ਤਰ੍ਹਾਂ ਕਪੜੇ ਪਹਿਨਦੀ ਤਾਂ ਉਸ ਨਾਲ ਬਲਾਤਕਾਰ ਨਹੀਂ ਹੁੰਦਾ। ਉਨ੍ਹਾਂ ਕਿਹਾ, ‘‘ਇਹ ਦੇਸ਼ ਦੀ ਹਰ ਔਰਤ ਦਾ ਅਪਮਾਨ ਹੈ। ਇਹ ਪੀੜਤ ਨੂੰ ਖਲਨਾਇਕ ਬਣਾਉਣ ਦੇ ਬਰਾਬਰ ਹੈ। ਆਰ.ਐਸ.ਐਸ. ਅਤੇ ਸਾਡੇ ਵਿੱਚ ਇਹੀ ਅੰਤਰ ਹੈ।’’ 

ਰਾਹੁਲ ਗਾਂਧੀ ਦੇ ਜਹਾਜ਼ ਨੂੰ ਕੋਚੀ ਹਵਾਈ ਫ਼ੌਜ ਦੇ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਨਹੀਂ ਦਿਤੀ ਗਈ : ਕਾਂਗਰਸ

ਕੋਚੀ: ਕਾਂਗਰਸ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਰਖਿਆ ਮੰਤਰਾਲੇ ਨੇ ਉਸ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ, ਜਿਸ ’ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਵਾਰ ਸਨ।  ਏਰਨਾਕੁਲਮ ਜ਼ਿਲ੍ਹਾ ਕਾਂਗਰਸ ਕਮੇਟੀ (ਡੀ.ਸੀ.ਸੀ.) ਦੇ ਪ੍ਰਧਾਨ ਮੁਹੰਮਦ ਸ਼ਿਆਸ ਨੇ ਦੋਸ਼ ਲਾਇਆ ਕਿ ਉਡਾਣ ਨੂੰ ਪਹਿਲਾਂ ਸਮੁੰਦਰੀ ਫ਼ੌਜ ਹਵਾਈ ਅੱਡੇ ’ਤੇ ਉਤਰਨ ਦੀ ਇਜਾਜ਼ਤ ਦਿਤੀ ਗਈ ਸੀ ਪਰ ਬਾਅਦ ਵਿਚ ਇਜਾਜ਼ਤ ਵਾਪਸ ਲੈ ਲਈ ਗਈ। 

ਇਸ ਤੋਂ ਬਾਅਦ ਕੰਨੂਰ ਤੋਂ ਗਾਂਧੀ ਨੂੰ ਲੈ ਕੇ ਜਾ ਰਹੀ ਉਡਾਣ ਨੂੰ ਨੇਡੰਬਸੇਰੀ ਸਥਿਤ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਏ.ਐਲ.) ਵਲ ਮੋੜ ਦਿਤਾ ਗਿਆ।  ਇਕ ਅਧਿਕਾਰਤ ਸੂਤਰ ਨੇ ਦਸਿਆ ਕਿ ਨਿੱਜੀ ਜਹਾਜ਼ਾਂ ਨੂੰ ਜਲ ਸੈਨਾ ਸਟੇਸ਼ਨ ’ਤੇ ਉਤਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਰਖਿਆ ਮੰਤਰਾਲੇ ਨੇ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਇਸ ਵਿਸ਼ੇ ’ਤੇ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਦੌਰੇ ’ਤੇ ਹਨ ਅਤੇ ਸ਼ੁਕਰਵਾਰ ਨੂੰ ਕੋਚੀ ’ਚ ਉਨ੍ਹਾਂ ਦੇ ਦੋ ਪ੍ਰੋਗਰਾਮ ਸਨ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement