
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੇ ਕਸ਼ਮੀਰ ਨੂੰ ਸਿਰਫ਼ ਆਪਣੀ ਸੱਤਾ ਦੀ ਪੌੜੀ ਬਣਾਇਆ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਘਾਟੀ ‘ਚ ਬੈਂਕ ਕਰਮਚਾਰੀ ਦੀ ਹੱਤਿਆ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਇਲਜ਼ਾਮ ਲਗਾਇਆ ਕਿ ਜਿਨ੍ਹਾਂ ਲੋਕਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰਨੀ ਹੈ, ਉਹਨਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਫੁਰਸਤ ਨਹੀਂ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਨੇ ਕਸ਼ਮੀਰ ਨੂੰ ਸਿਰਫ਼ ਆਪਣੀ ਸੱਤਾ ਦੀ ਪੌੜੀ ਬਣਾਇਆ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਬੈਂਕ ਮੈਨੇਜਰ, ਅਧਿਆਪਕ ਅਤੇ ਬਹੁਤ ਸਾਰੇ ਨਿਰਦੋਸ਼ ਲੋਕ ਰੋਜ਼ਾਨਾ ਮਾਰੇ ਜਾ ਰਹੇ ਹਨ, ਕਸ਼ਮੀਰੀ ਪੰਡਤ ਪਲਾਇਨ ਕਰ ਰਹੇ ਹਨ। ਜਿਨ੍ਹਾਂ ਨੇ ਉਹਨਾਂ ਦੀ ਰੱਖਿਆ ਕਰਨੀ ਹੈ, ਉਹਨਾਂ ਨੂੰ ਫਿਲਮ ਦੇ ਪ੍ਰਚਾਰ ਤੋਂ ਫੁਰਸਤ ਨਹੀਂ। ਭਾਜਪਾ ਨੇ ਕਸ਼ਮੀਰ ਨੂੰ ਸਿਰਫ਼ ਆਪਣੀ ਸੱਤਾ ਦੀ ਪੌੜੀ ਬਣਾਇਆ ਹੈ। ਪ੍ਰਧਾਨ ਮੰਤਰੀ, ਕਸ਼ਮੀਰ ਵਿਚ ਸ਼ਾਂਤੀ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ”।
Bank manager from Rajasthan shot dead in Kulgam
ਇਸ ਟਵੀਟ ਰਾਹੀਂ ਉਹਨਾਂ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਸਾਧਿਆ। ਦਰਅਸਲ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇਕ ਵਿਸ਼ੇਸ਼ ਸਕ੍ਰੀਨਿੰਗ ਵਿਚ ਅਕਸ਼ੈ ਕੁਮਾਰ ਸਟਾਰਰ ਫਿਲਮ "ਸਮਰਾਟ ਪ੍ਰਿਥਵੀਰਾਜ" ਦੇਖੀ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅਤਿਵਾਦੀਆਂ ਨੇ ਬੈਂਕ ਕੰਪਲੈਕਸ 'ਚ ਇਕ ਬੈਂਕ ਕਰਮਚਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।