ਜਗਸੀਰ ਨੂੰ ਵਿਧਾਨ ਸਭਾ 'ਚ ਸ਼ਰਧਾਂਜਲੀ ਨਾ ਦੇ ਕੇ ਬੇਰੁਜ਼ਗਾਰਾਂ ਤੇ ਦਲਿਤਾਂ ਦਾ ਕੀਤਾ ਅਪਮਾਨ : ਚੀਮਾ
Published : Aug 2, 2019, 6:30 pm IST
Updated : Aug 2, 2019, 6:30 pm IST
SHARE ARTICLE
Captain government is running away from core public-centric issues of concern: Cheema
Captain government is running away from core public-centric issues of concern: Cheema

ਕਿਹਾ - ਤ੍ਰਾਹ-ਤ੍ਰਾਹ ਕਰਦੀ ਜਨਤਾ ਦੇ ਭਖਵੇਂ ਮੁੱਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਲੋਕਾਂ ਦੇ ਭਖਵੇਂ ਮੁੱਦਿਆਂ ਦਾ ਹੱਲ ਤਾਂ ਦੂਰ ਸੁਣਨ ਦਾ ਸਾਹਮਣਾ ਕਰਨ ਲਈ ਵੀ ਤਿਆਰ ਨਹੀਂ। ਆਪਣੇ ਇਕ ਵੀ ਚੋਣ ਵਾਅਦੇ ਨੂੰ ਪੂਰਾ ਕਰਨ ਤੋਂ ਪੂਰੀ ਤਰ੍ਹਾਂ ਅਸਫਲ ਰਹੀ ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਭੱਜ ਰਹੀ ਹੈ। ਵਿਧਾਨ ਸਭਾ ਦਾ ਤਾਜ਼ਾ ਇਜਲਾਸ ਇਸ ਦੀ ਪ੍ਰਤੱਖ ਮਿਸਾਲ ਹੈ, ਜਦਕਿ ਲੋਕ ਅਤੇ ਸੂਬੇ ਨਾਲ ਸਬੰਧਤ ਮੁੱਦੇ-ਮਸਲਿਆਂ ਦੀ ਗਿਣਤੀ ਐਨੀ ਜ਼ਿਆਦਾ ਹੈ ਕਿ 20 ਦਿਨ ਦਾ ਇਜਲਾਸ ਵੀ ਘੱਟ ਹੈ।

Harpal CheemaHarpal Cheema

ਹਰਪਾਲ ਸਿੰਘ ਚੀਮਾ ਵਿਧਾਨ ਸਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਚੀਮਾ ਨੇ ਦੱਸਿਆ ਕਿ 'ਆਪ' ਵਿਧਾਇਕ ਦਲ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਦਰਜਨ ਤੋਂ ਵੱਧ ਮੁੱਦਿਆਂ ਲਈ 20 ਦਿਨਾਂ ਦੇ ਇਜਲਾਸ ਦੀ ਮੰਗ ਕੀਤੀ ਸੀ ਅਤੇ ਇਹੋ ਮੰਗ ਬੀਏਸੀ (ਬਿਜ਼ਨੈੱਸ ਐਡਵਾਈਜ਼ਰੀ ਕਮੇਟੀ) 'ਚ ਉਠਾਈ ਹੈ।

Punjab Vidhan Sabha pays tributes to eminent personalitiesPunjab Vidhan Sabha pays tributes to eminent personalities

ਚੀਮਾ ਨੇ ਕਿਹਾ ਕਿ ਜਲ ਸੰਕਟ, ਦਰਿਆਈ ਪਾਣੀ, ਭੌਂ-ਜਲ, ਪਾਣੀਆਂ ਦਾ ਪ੍ਰਦੂਸ਼ਣ, ਖੇਤੀ ਸੰਕਟ, ਕਿਸਾਨੀ ਕਰਜ਼, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਨਸ਼ੇ, ਏਡਜ਼/ਐਚ.ਆਈ.ਵੀ, ਲੈਂਡ ਮਾਫ਼ੀਆ-ਸੈਂਡ ਮਾਫ਼ੀਆ, ਮੁਲਾਜ਼ਮ ਮੰਗਾਂ, ਬਦਹਾਲ ਕਾਨੂੰਨ ਅਵਸਥਾ, ਪੁਲਿਸ ਅਤੇ ਪ੍ਰਸ਼ਾਸਨ ਦਾ ਸਿਆਸੀਕਰਨ, ਜੇਲ੍ਹਾਂ 'ਚ ਸਰਗਰਮ ਗੈਂਗ, ਆਵਾਰਾ ਪਸ਼ੂ, ਆਵਾਰਾ ਕੁੱਤੇ, ਦਲਿਤਾਂ ਦੇ 5 ਮਰਲਿਆਂ ਦੇ ਪਲਾਟ, ਮਨਰੇਗਾ ਯੋਜਨਾ, ਐਸਸੀ ਸਕਾਲਰਸ਼ਿਪ, ਸ਼ਾਮਲਾਤ ਜ਼ਮੀਨਾਂ 'ਚ ਹਿੱਸੇਦਾਰੀ, ਮਹਿੰਗੀ ਬਿਜਲੀ ਅਤੇ ਸੜਕ ਹਾਦਸਿਆਂ ਕਾਰਨ ਰੋਜ਼ਾਨਾ ਹੁੰਦੀਆਂ ਮੌਤਾਂ ਆਦਿ ਪ੍ਰਮੁੱਖ ਮੁੱਦੇ ਸ਼ਾਮਲ ਹਨ।

Fatehveer singh  village won’t allow politicians at bhogFatehveer Singh

ਚੀਮਾ ਨੇ ਜਿੱਥੇ ਮਾਸੂਮ ਬੱਚੇ ਫ਼ਤਿਹਵੀਰ ਸਿੰਘ ਅਤੇ ਬਾਬਾ ਲਾਭ ਸਿੰਘ ਕਾਰ ਸੇਵਾ ਵਾਲਿਆਂ ਨੂੰ ਸਦਨ 'ਚ ਸ਼ਰਧਾਂਜਲੀ ਦੇਣ ਦਾ ਸਵਾਗਤ ਕੀਤਾ, ਉੱਥੇ ਬੇਰੁਜ਼ਗਾਰੀ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਜਗਸੀਰ ਸਿੰਘ ਨੂੰ ਸ਼ਰਧਾਂਜਲੀ ਨਾ ਦੇ ਕੇ ਬੇਰੁਜ਼ਗਾਰਾਂ, ਦਲਿਤਾਂ ਅਤੇ ਅਪੰਗਾਂ ਦਾ ਅਪਮਾਨ ਕੀਤਾ ਹੈ। ਚੀਮਾ ਨੇ ਕਿਹਾ ਕਿ ਜਗਸੀਰ ਸਿੰਘ ਨਾ ਕੇਵਲ ਯੂਜੀਸੀ ਨੈੱਟ ਪਾਸ, ਟੈਟ ਪਾਸ ਯੋਗਤਾਵਾਂ ਰੱਖਦਾ ਸੀ ਸਗੋਂ 2 ਰਿਜਰਵੇਸ਼ਨਾਂ ਯੋਗਤਾ ਵੀ ਰੱਖਦਾ ਸੀ।

Farmers SuicideFarmers Suicide

ਜ਼ਿਕਰਯੋਗ ਹੈ ਕਿ 'ਆਪ' ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਨੂੰ, ਕੁਲਤਾਰ ਸਿੰਘ ਸੰਧਵਾਂ ਨੇ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਆਤਮ ਹਤਿਆ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ, ਅਮਨ ਅਰੋੜਾ ਨੇ ਫ਼ਤਿਹਵੀਰ ਸਿੰਘ ਨੂੰ, ਮੀਤ ਹੇਅਰ ਨੇ ਸੀਵਰੇਜ ਦੀ ਜ਼ਹਿਰੀਲੀ ਗੈਸ ਨਾਲ ਮਰਨ ਵਾਲੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਸਦਨ 'ਚ ਰੱਖੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement