
ਭਾਰਤੀ ਮੂਲ ਦੇ ਇੰਜੀਨੀਅਰ ਨੇ ਰਿਪਬਲੀਕਨ ਪਾਰਟੀ ਵਿਚ ਪੇਸ਼ ਕੀਤੀ ਦਾਅਵੇਦਾਰੀ
ਵਾਸ਼ਿੰਗਟਨ : ਅਮਰੀਕਾ ਵਿਚ ਭਾਰਤੀ ਮੂਲ ਦੇ ਇੰਜੀਨੀਅਰ ਹਰਸ਼ਵਰਧਨ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਅਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਉਹ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਤੋਂ ਬਾਅਦ ਭਾਰਤੀ ਮੂਲ ਦੇ ਤੀਜੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੇ 2024 ਵਿਚ ਅਮਰੀਕੀ ਰਾਸ਼ਟਰਪਤੀ ਬਣਨ ਲਈ ਰਿਪਬਲਿਕਨ ਪਾਰਟੀ ਵਿਚ ਅਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਹਰਸ਼ਵਰਧਨ ਸਿੰਘ (38) ਨੇ ਟਵਿਟਰ 'ਤੇ ਇਕ ਵੀਡੀਉ ਸੰਦੇਸ਼ ਵਿਚ ਕਿਹਾ ਕਿ ਉਹ "ਜੀਵਨ ਭਰ ਰਿਪਬਲਿਕਨ" ਅਤੇ "ਅਮਰੀਕੀ ਹਿੱਤਾਂ ਨੂੰ ਤਰਜੀਹ" ਦੇਣ ਵਾਲੇ ਵਿਅਕਤੀ ਰਹੇ ਹਨ, ਜਿਨ੍ਹਾਂ ਨੇ ਨਿਊ ਜਰਸੀ ਰਿਪਬਲਿਕਨ ਪਾਰਟੀ ਦੇ ਇਕ ਰੂੜੀਵਾਦੀ ਵਿੰਗ ਨੂੰ ਬਹਾਲ ਕਰਨ ਲਈ ਕੰਮ ਕੀਤਾ ਹੈ।
ਉੱਤਰ ਪ੍ਰਦੇਸ਼ ਵਿਚ ਭਾਰਤੀ ਰਾਜਨੀਤੀ ਦਾ ਮੁੱਖ ਚਿਹਰਾ ਮੰਨਿਆ ਜਾਣ ਵਾਲੇ ਤਜਰਬੇਕਾਰ ਨੇਤਾ ਹੁਕਮ ਸਿੰਘ ਦੇ ਪੋਤੇ ਅਤੇ ਭਾਰਤੀ ਮੂਲ ਦੇ ਹਰਸ਼ਵਰਧਨ ਸਿੰਘ ਨੇ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਪ੍ਰਧਾਨਗੀ ਲਈ ਦਾਅਵਾ ਪੇਸ਼ ਕੀਤਾ ਹੈ। ਹਰਸ਼ਵਰਧਨ ਸਿੰਘ ਮੂਲ ਰੂਪ ਵਿੱਚ ਬੁਲੰਦਸ਼ਹਿਰ ਦੀ ਸਿਆਨਾ ਤਹਿਸੀਲ ਦੇ ਪਿੰਡ ਸੌਂਜਾ ਰਾਣੀ ਦੇ ਵਸਨੀਕ ਹਨ, ਉਨ੍ਹਾਂ ਦੇ ਦਾਦਾ ਡਾ: ਨੌਨਿਹਾਲ ਸਿੰਘ, ਜੋ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੇ ਇਸ ਦਾਅਵੇ ਕਾਰਨ ਕੈਰਾਨਾ ਤੋਂ ਲੈ ਕੇ ਬੁਲੰਦਸ਼ਹਿਰ ਦੇ ਸੌਜਾਨਾ ਪਿੰਡ ਤਕ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ: ਮਨੀਪੁਰ: ਇੰਫਾਲ ’ਚ ਦੋ ਖਾਲੀ ਘਰ ਅੱਗ ਲਾ ਦਿਤੇ ਗਏ, ਕਰਫਿਊ ’ਚ ਢਿੱਲ ਦਿਤੀ ਗਈ
ਉਹ ਕੈਰਾਨਾ ਸੰਸਦੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਰਾਜ ਦੇ ਕੈਬਨਿਟ ਮੰਤਰੀ ਸਨ। ਹੁਕਮ ਸਿੰਘ ਦੀ ਬੇਟੀ ਅਤੇ ਭਾਜਪਾ ਆਗੂ ਮ੍ਰਿਗਾਂਕਾ ਸਿੰਘ ਨੇ ਦਸਿਆ ਕਿ ਕਰੀਬ 40 ਸਾਲਾਂ ਤੋਂ ਉਨ੍ਹਾਂ ਦੀ ਭੈਣ ਨੰਦਿਤਾ ਸਿੰਘ ਅਤੇ ਜੀਜਾ ਤ੍ਰਿਭੁਵਨ ਸਿੰਘ ਅਪਣੇ ਪ੍ਰਵਾਰ ਨਾਲ ਅਮਰੀਕਾ ਦੇ ਨਿਊਜਰਸੀ ਵਿਚ ਰਹਿ ਰਹੇ ਹਨ। ਉਸ ਦਾ ਉੱਥੇ ਵੱਡਾ ਕਾਰੋਬਾਰ ਹੈ। ਉਸ ਦਾ ਪੁੱਤਰ ਹਰਸ਼ਵਰਧਨ ਸਿੰਘ, 38, ਇਕ ਏਅਰੋਨੌਟਿਕਲ ਇੰਜੀਨੀਅਰ ਹੈ ਅਤੇ ਹੌਲੀ-ਹੌਲੀ ਰਾਜਨੀਤੀ ਵਿਚ ਦਾਖਲ ਹੋਏ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਕੈਰਾਨਾ ਤੋਂ ਹੁਕਮ ਸਿੰਘ ਦੀ ਬੇਟੀ ਮ੍ਰਿਗਾਂਕਾ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਉਸ ਸਮੇਂ ਅਮਰੀਕਾ ਤੋਂ ਕੈਰਾਨਾ ਆਏ ਡਾ: ਹਰਸ਼ਵਰਧਨ ਸਿੰਘ ਨੇ ਅਪਣੇ ਨਾਨਾ ਹੁਕੂਮ ਸਿੰਘ ਨਾਲ ਮਿਲ ਕੇ ਮਾਸੀ ਮ੍ਰਿਗੰਕਾ ਸਿੰਘ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ। ਕੰਡੇਲਾ ਸਮੇਤ ਕਈ ਪਿੰਡਾਂ ਵਿਚ ਡੋਰ-ਟੂ-ਡੋਰ ਜਨ ਸੰਪਰਕ ਕੀਤਾ। ਉਸ ਸਮੇਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 75 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਫ਼ਰੀਦਕੋਟ ਤੋਂ ਮਹਿਲਾ ਏ.ਐਸ.ਆਈ. ਗ੍ਰਿਫ਼ਤਾਰ
ਸਿੰਘ ਦੀਆਂ ਸਿਆਸੀ ਕੋਸ਼ਿਸ਼ਾਂ ਚੁਨੌਤੀਆਂ ਭਰਪੂਰ ਰਹੀਆਂ। ਉਨ੍ਹਾਂ ਨੇ ਪਹਿਲਾਂ ਵੱਖ-ਵੱਖ ਅਹੁਦਿਆਂ ਜਿਵੇਂ ਕਿ 2017 ਅਤੇ 2021 ਵਿਚ ਨਿਊ ਜਰਸੀ ਦਾ ਗਵਰਨਰ, 2018 ਵਿਚ ਇੱਕ ਹਾਊਸ ਸੀਟ, ਅਤੇ 2020 ਵਿਚ ਇਕ ਸੈਨੇਟ ਸੀਟ ਆਦਿ ਲਈ ਰਿਪਬਲਿਕਨ ਪ੍ਰਾਇਮਰੀਜ਼ ਵਿਚ ਹਿੱਸਾ ਲਿਆ ਸੀ।
ਇਸ ਤੋਂ ਇਲਾਵਾ ਡਾ: ਹਰਸ਼ਵਰਧਨ ਸਿੰਘ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਅਪਣੇ ਨਾਨਾ ਦੇ ਚੋਣ ਪ੍ਰਚਾਰ ਵਿਚ ਆਏ ਸਨ। ਉਹ ਪਿਛਲੇ ਸਾਲ ਆਪਣੀ ਭਾਰਤ ਫੇਰੀ ਦੌਰਾਨ ਕੈਰਾਨਾ ਵੀ ਗਏ ਸਨ।