
ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿਚ ਪੰਜਾਬ ਦਾ ਮੁੱਖ ਮੰਤਰੀ ਕੌਣ ਬਣੇਗਾ, ਇਸ ਦਾ ਫੈਸਲਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੀ ਕਰਨਗੇ।
ਚੰਡੀਗੜ੍ਹ: ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਵਿਚ ਪੰਜਾਬ ਦਾ ਮੁੱਖ ਮੰਤਰੀ ਕੌਣ ਬਣੇਗਾ, ਇਸ ਦਾ ਫੈਸਲਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੀ ਕਰਨਗੇ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਤੋਂ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੂੰ ਕਿਸੇ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਹੈ।
Raja Warring
ਹੋਰ ਪੜ੍ਹੋ: ਮੋਗਾ ਵਿਖੇ ਕਿਸਾਨਾਂ ਵੱਲੋਂ ਅਕਾਲੀ ਦਲ ਦਾ ਵਿਰੋਧ, ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਧੱਕਾ-ਮੁੱਕੀ
ਉਹਨਾਂ ਨੂੰ ਹਰੀਸ਼ ਰਾਵਤ ਨੇ ਅਪਣੇ ਨਾਲ ਗੱਲਬਾਤ ਲਈ ਬੁਲਾਇਆ ਸੀ। ਨਵਜੋਤ ਸਿੰਘ ਸਿੱਧੂ ਦੇ ਦਿੱਲੀ ਜਾਣ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣਕਾਰੀ ਮੀਡੀਆ ਜ਼ਰੀਏ ਮਿਲੀ ਸੀ। ਇਸ ਬਾਰੇ ਉਹਨਾਂ ਨੂੰ ਨਹੀਂ ਪਤਾ ਕਿ ਸਿੱਧੂ ਦਿੱਲੀ ਹਾਈ ਕਮਾਨ ਨੂੰ ਮਿਲਣ ਗਏ ਸੀ ਜਾਂ ਅਪਣੇ ਕੰਮ ਲਈ ਦਿੱਲੀ ਗਏ ਸੀ।
Sonia Gandhi and Rahul Gandhi
ਹੋਰ ਪੜ੍ਹੋ: ਭਾਰੀ ਬਾਰਿਸ਼ ਦੇ ਚਲਦਿਆਂ ਨਿਊਯਾਰਕ ਵਿਚ ਲੱਗੀ ਐਮਰਜੈਂਸੀ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਕੀਤੀ ਅਪੀਲ
ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਕਿਸੇ ਪ੍ਰੋਟੋਕੋਲ ਦਾ ਉਲੰਘਣ ਨਹੀਂ ਕੀਤਾ। ਕਾਂਗਰਸ ਵਿਚ ਗੁੱਟਬਾਜ਼ੀ ਬਾਰੇ ਬਿਆਨ ਦਿੰਦਿਆਂ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਗੁੱਟਬਾਜ਼ੀ ਤੇ ਲੜਾਈ ਹਰੇਕ ਪਾਰਟੀ ਵਿਚ ਹੁੰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ, ਇਸ ਦਾ ਫੈਸਲਾ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੀ ਕਰਨਗੇ।
Navjot Singh Sidhu
ਹੋਰ ਪੜ੍ਹੋ: ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ Cristiano Ronaldo
ਉਹਨਾਂ ਕਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ, ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਇਸ ਦਾ ਅਧਿਕਾਰ ਸਿਰਫ ਕਾਂਗਰਸ ਹਾਈਕਮਾਨ ਕੋਲ ਹੈ। ਪੰਜਾਬ ਕੈਬਨਿਟ ਦੇ ਮੰਤਰੀਆਂ ਨੂੰ ਬਦਲਣ ਦੀਆਂ ਖ਼ਬਰਾਂ ਖਾਰਜ ਕਰਦਿਆਂ ਉਹਨਾਂ ਕਿਹਾ ਕਿ ਅਜਿਹਾ ਕਿਸੇ ਨੇ ਨਹੀਂ ਕਿਹਾ ਕਿ ਕੋਈ ਮੰਤਰੀ ਬਦਲਿਆ ਜਾਵੇਗਾ।