
ਗਾਂਧੀ ਜਯੰਤੀ ਮੌਕੇ ‘ਤੇ ਇਕ ਵਾਰ ਫਿਰ ਕਾਂਗਰਸ ਨੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਨਿਸ਼ਾਨੇ ‘ਤੇ ਲਿਆ ਹੈ।
ਨਵੀਂ ਦਿੱਲੀ: ਗਾਂਧੀ ਜਯੰਤੀ ਮੌਕੇ ‘ਤੇ ਇਕ ਵਾਰ ਫਿਰ ਕਾਂਗਰਸ ਨੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਕਾਂਗਰਸ ਨੇ ਇੰਦੌਰ ਵਿਚ ਸਾਧਵੀ ਪ੍ਰਗਿਆ ਵਿਰੁੱਧ ਪੋਸਟਰ ਲਗਾਏ ਹਨ, ਜਿਸ ਵਿਚ ਉਹਨਾਂ ਨੂੰ ‘ਹਿੰਸਾ ਦੀ ਪੁਜਾਰਨ’ ਦੱਸਿਆ ਗਿਆ ਹੈ। ਕਾਂਗਰਸ ਨੇ ਸਾਧਵੀ ਪ੍ਰਗਿਆ ਦੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ‘ਤੇ ਸਧਾਵੀ ਨੂੰ ਨਿਸ਼ਾਨੇ ‘ਤੇ ਲਿਆ ਹੈ ਅਤੇ ਭਾਜਪਾ ‘ਤੇ ਦੋਹਰੀ ਸਿਆਸਤ ਦਾ ਇਲਜ਼ਾਮ ਲਗਾਇਆ ਹੈ। ਇੰਦੌਰ ਵਿਚ ਕਾਂਗਰਸ ਦੇ ਸਕੱਤਰ ਵਿਵੇਕ ਖੰਡੇਲਵਾਲ ਨੇ ਇਹ ਪੋਸਟਰ ਲਗਵਾਏ ਹਨ।
Sadhvi Pragya
ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸਾਧਵੀ ਪ੍ਰਗਿਆ ਨੇ ਇਕ ਰੋਡ ਸ਼ੋਅ ਦੌਰਾਨ ਨੱਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਿਆ ਸੀ। ਸਾਧਵੀ ਨੇ ਇਕ ਸਵਾਲ ਦੇ ਜਵਾਬ ਵਿਚ ਇਕ ਨਿਊਜ਼ ਚੈਨਲ ਨੂੰ ਕਿਹਾ ਸੀ ਕਿ, ‘ਨੱਥੂਰਾਮ ਗੋਡਸੇ ਦੇਸ਼ਭਗਤ ਸਨ, ਹੈ ਅਤੇ ਰਹਿਣਗੇ। ਗੋਡਸੇ ਨੂੰ ਅਤਿਵਾਦੀ ਬੋਲਣ ਵਾਲੇ ਅਪਣੇ ਵੱਲ ਝਾਤ ਮਾਰਨ’। ਸਾਧਵੀ ਪ੍ਰਗਿਆ ਦੇ ਇਸ ਬਿਆਨ ਤੋਂ ਬਾਅਦ ਮੱਧ ਪ੍ਰਦੇਸ਼ ਹੀ ਨਹੀਂ ਬਲਕਿ ਕੇਂਦਰ ਦੀ ਸਿਆਸਤ ਵਿਚ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਸਾਧਵੀ ਨੂੰ ਅਪਣੇ ਬਿਆਨ ਨੂੰ ਲੈ ਕੇ ਮਾਫੀ ਮੰਗਣੀ ਪਈ ਸੀ।
Nathuram Godse
ਦੱਸ ਦਈਏ ਕਿ ਸਾਧਵੀ ਪ੍ਰਗਿਆ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ‘ਤੇ ਭਾਜਪਾ ਵੱਲੋਂ ਅਯੋਜਿਤ ਸੰਕਲਪ ਯਾਤਰਾ ਤੋਂ ਵੀ ਦੂਰੀ ਬਣਾ ਕੇ ਰੱਖੀ ਹੈ। ਭਾਜਪਾ ਦੀ ਇਹ ਸੰਕਲਪ ਯਾਤਰਾ 2 ਅਕਤੂਬਰ 2019 ਤੋਂ ਸ਼ੁਰੂ ਹੋ ਕੇ 30 ਜਨਵਰੀ 2020 ਤੱਕ ਚੱਲਣ ਵਾਲੀ ਹੈ। ਸਾਧਵੀ ਵੱਲੋਂ ਇਸ ਯਾਤਰਾ ਵਿਚ ਸ਼ਾਮਲ ਨਾ ਹੋਣ ਦਾ ਕਾਰਨ ਉਹਨਾਂ ਦੀ ਖਰਾਬ ਸਿਹਤ ਦੱਸਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।