![Anant Kumar Anant Kumar](/cover/prev/9jlhr8mnsi132bmmceln4ghl17-20191202113625.Medi.jpeg)
ਅਨੰਤ ਕੁਮਾਰ ਹੇਗੜੇ ਦਾ ਦਾਅਵਾ ਹੈ ਕਿ ਮਹਾਰਾਸ਼ਟਰ ਵਿਚ ਭਾਜਪਾ ਨੇ ਫੜਨਵੀਸ ਨੂੰ 40 ਹਜ਼ਾਰ ਕਰੋੜ ਦਾ ਫੰਡ ਬਚਾਉਣ ਲਈ ਮੁੱਖ ਮੰਤਰੀ ਬਣਾ ਕੇ ਡਰਾਮਾ ਕੀਤਾ ਹੈ।
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ ਦਾ ਦਾਅਵਾ ਹੈ ਕਿ ਮਹਾਰਾਸ਼ਟਰ ਵਿਚ ਭਾਜਪਾ ਨੇ ਫੜਨਵੀਸ ਨੂੰ 40 ਹਜ਼ਾਰ ਕਰੋੜ ਦਾ ਫੰਡ ਬਚਾਉਣ ਲਈ ਮੁੱਖ ਮੰਤਰੀ ਬਣਾ ਕੇ ਡਰਾਮਾ ਕੀਤਾ ਹੈ। ਅਨੰਤ ਕੁਮਾਰ ਹੇਗੜੇ ਨੇ ਕਿਹਾ, ‘ ਤੁਸੀਂ ਸਾਰੇ ਜਾਣਦੇ ਹੋ ਕਿ ਮਹਾਰਾਸ਼ਟਰ ਵਿਚ ਸਾਡਾ ਆਦਮੀ (ਫੜਨਵੀਸ) 80 ਘੰਟਿਆਂ ਲਈ ਮੁੱਖ ਮੰਤਰੀ ਬਣਿਆ ਅਤੇ ਉਸ ਤੋਂ ਬਾਅਦ ਅਸਤੀਫਾ ਦੇ ਦਿੱਤਾ।
Devendra Fadnavis
ਉਹਨਾਂ ਨੇ ਇਹ ਨਾਟਕ ਕਿਉਂ ਕੀਤਾ? ਕੀ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਕੋਲ ਬਹੁਮਤ ਨਹੀਂ ਸੀ ਅਤੇ ਫਿਰ ਵੀ ਉਹ ਸੀਐਮ ਬਣ ਗਏ। ਇਹ ਉਹ ਸਵਾਲ ਹੈ ਜੋ ਹਰ ਕੋਈ ਪੁੱਛਦਾ ਹੈ’। ਹੇਗੜੇ ਨੇ ਕਿਹਾ ‘ਸੀਐਮ ਕੋਲ ਕਰੀਬ 40 ਹਜ਼ਾਰ ਕਰੋੜ ਦੀ ਕੇਂਦਰ ਦੀ ਰਕਮ ਸੀ। ਜੇਕਰ ਕਾਂਗਰਸ, ਐਨਸੀਪੀ ਅਤੇ ਸ਼ਿਵਸੈਨਾ ਸੱਤਾ ਵਿਚ ਆਉਂਦੇ ਤਾਂ ਉਹ 40 ਹਜ਼ਾਰ ਕਰੋੜ ਦੀ ਦੁਰਵਰਤੋਂ ਕਰਦੇ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਦੇ ਇਸ ਪੈਸੇ ਨੂੰ ਵਿਕਾਸ ਲਈ ਵਰਤੋਂ ਵਿਚ ਨਾ ਲਿਆ ਜਾ ਸਕੇ, ਇਸ ਦੇ ਲ਼ਈ ਡਰਾਮਾ ਕੀਤਾ ਗਿਆ’।
Shivsena-Congress
ਉਹਨਾਂ ਨੇ ਕਿਹਾ, ‘ਬਹੁਤ ਪਹਿਲਾਂ ਤੋ ਭਾਜਪਾ ਦੀ ਇਹ ਯੋਜਨਾ ਸੀ। ਇਸ ਲਈ ਇਹ ਤੈਅ ਕੀਤਾ ਗਿਆ ਕਿ ਇਕ ਨਾਟਕ ਹੋਣਾ ਚਾਹੀਦਾ ਹੈ ਅਤੇ ਇਸੇ ਦੇ ਤਹਿਤ ਫੜਣਵੀਸ ਨੇ ਸੀਐਮ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ ਤੋਂ 15 ਘੰਟੇ ਦੇ ਅੰਦਰ ਫੜਣਵੀਸ ਨੇ ਸਾਰੇ 40 ਹਜ਼ਾਰ ਕਰੋੜ ਉਸ ਥਾਂ ‘ਤੇ ਪਹੁੰਚਾ ਦਿੱਤੇ, ਜਿੱਥੋਂ ਉਹ ਆਏ ਸੀ’।
BJP
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।