ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿਤਾ
Published : Nov 8, 2019, 8:56 pm IST
Updated : Nov 8, 2019, 8:56 pm IST
SHARE ARTICLE
Devendra Fadnavis quits as Maharashtra CM
Devendra Fadnavis quits as Maharashtra CM

ਊਧਵ ਠਾਕਰੇ ਨੇ ਕਿਹਾ-ਮੁੱਖ ਮੰਤਰੀ ਸਾਡਾ ਹੀ ਹੋਵੇਗਾ

ਮੁੰਬਈ : ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਮਗਰੋਂ ਸ਼ਿਵ ਸੈਨਾ ਨਾਲ ਮੁੱਖ ਮੰਤਰੀ ਅਹੁਦੇ ਦੀ ਸਾਂਝ ਦੇ ਮਸਲੇ 'ਤੇ ਚੱਲ ਰਹੇ ਰੇੜਕੇ ਵਿਚਾਲੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸ਼ੁਕਰਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਫੜਨਵੀਸ ਨੇ ਕਿਹਾ, 'ਰਾਜਪਾਲ ਨੇ ਮੇਰਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਮੈਂ ਮਹਾਰਾਸ਼ਟਰ ਦੇ ਲੋਕਾਂ ਦਾ ਪੰਜ ਸਾਲਾਂ ਤਕ ਸੇਵਾ ਦਾ ਮੌਕਾ ਦੇਣ ਲਈ ਧਨਵਾਦ ਕਰਦਾ ਹਾਂ।'

Shiv sena-BJPShiv Sena-BJP

ਸ਼ਿਵ ਸੈਨਾ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਫੜਨਵੀਸ ਨੇ ਜ਼ੋਰ ਦੇ ਕੇ ਕਿਹਾ, 'ਮੇਰੀ ਮੌਜੂਦਗੀ ਵਿਚ ਦੋਹਾਂ ਪਾਰਟੀਆਂ ਦੁਆਰਾ ਮੁੱਖ ਮੰਤਰੀ ਅਹੁਦੇ ਦੀ ਸਾਂਝ ਸਬੰਧੀ ਕੋਈ ਸਮਝੌਤਾ ਨਹੀਂ ਹੋ ਸਕਿਆ। ਸ਼ਿਵ ਸੈਨਾ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਹਾਂ ਗਠਜੋੜ ਭਾਈਵਾਲਾਂ ਨੇ ਅਗਲੇ ਕਾਰਜਕਾਲ ਵਿਚ ਢਾਈ ਢਾਈ ਸਾਲ ਲਈ ਮੁੱਖ ਮੰਤਰੀ ਅਹੁਦੇ ਦੀ ਸਾਂਝ ਦਾ ਫ਼ੈਸਲਾ ਕੀਤਾ ਸੀ।' ਫੜਨਵੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨਾਲ ਰੇੜਕਾ ਤੋੜਨ ਲਈ ਫ਼ੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਊਧਵ ਨੇ ਉਸ ਦਾ ਫ਼ੋਨ ਨਹੀਂ ਚੁਕਿਆ। ਉਨ੍ਹਾਂ ਕਿਹਾ ਕਿ ਭਾਜਪਾ ਤੋਂ ਕਿਨਾਰਾ ਕਰਨ ਅਤੇ ਵਿਰੋਧੀ ਧਿਰ ਕਾਂਗਰਸ ਤੇ ਐਨਸੀਪੀ ਨਾਲ ਗੱਲ ਕਰਨ ਦੀ ਨੀਤੀ ਗ਼ਲਤ ਸੀ।

Udhav Thakrey Udhav Thakrey

ਉਧਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦੀ ਹੀ ਪਾਰਟੀ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸਾਥ ਦਿੰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਕੋਈ ਹੋਰ ਲੱਭ ਲਿਆਂਗੇ।  ਉਨ੍ਹਾਂ ਭਾਜਪਾ ਨੂੰ ਝੂਠਾ ਦਸਦਿਆਂ ਕਿਹਾ ਕਿ ਇਕ ਦਿਨ ਉਨ੍ਹਾਂ ਬਾਲਾ ਸਾਹਿਬ ਨੂੰ ਵਚਨ ਦਿਤਾ ਸੀ ਕਿ ਇਕ ਦਿਨ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ ਅਤੇ  ਉਹ ਅਪਣਾ ਵਚਨ ਨਿਭਾਉਣਗੇ।

Maharashtra CM Devendra FadnavisDevendra Fadnavis

ਫੜਨਵੀਸ ਦਖਣੀ ਮੁੰਬਈ 'ਚ ਪੈਂਦੇ ਰਾਜਭਵਨ ਪਹੁੰਜੇ ਅਤੇ ਰਾਜਪਾਲ ਭਗਤ ਸਿੰਘ ਕੋਸ਼ਿਯਾਰੀ ਨੂੰ ਅਪਣਾ ਅਸਤੀਫ਼ਾ ਸੌਂਪਿਆ। ਫੜਨਵੀਸ ਨੇ ਕਿਹਾ ਕਿ ਰਾਜਪਾਲ ਨੇ ਉਸ ਨੂੰ ਅਗਲਾ ਪ੍ਰਬੰਧ ਹੋਣ ਤਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਲਈ ਕਿਹਾ ਹੈ। ਮਹਾਰਾਸ਼ਟਰ ਵਿਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ 14 ਦਿਨਾਂ ਮਗਰੋਂ ਵੀ ਸਰਕਾਰ ਗਠਨ ਬਾਰੇ ਕੋਈ ਸਹਿਮਤੀ ਨਹੀਂ ਬਣੀ। 288 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਦਾ ਅੰਕੜਾ 145 ਹੈ। ਭਾਜਪਾ ਨੇ 105, ਸ਼ਿਵ ਸੈਨਾ ਨੇ 56, ਐਨਸੀਪੀ ਨੇ 54 ਅਤੇ ਕਾਂਗਰਸ ਨੇ 44 ਸੀਟਾਂ ਜਿੱਤੀਆਂ ਹਨ।

Sanjay RautSanjay Raut

ਕਰਨਾਟਕ ਮਾਡਲ ਮਹਾਰਾਸ਼ਟਰ ਵਿਚ ਲਾਗੂ ਨਹੀਂ ਹੋਵੇਗਾ  : ਰਾਊਤ
ਸ਼ਿਵ ਸੈਨਾ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰਨ ਦੀ ਅਪਣੀ ਮੰਗ 'ਤੇ ਸ਼ੁਕਵਾਰ ਨੂੰ ਵੀ ਅੜੀ ਰਹੀ ਅਤੇ ਉਸ ਨੇ ਭਾਜਪਾ ਨੂੰ ਸੱਤਾ ਵਿਚ ਰਹਿਣ ਲਈ ਕਾਰਜਕਾਰੀ ਸਰਕਾਰ ਦੇ ਪ੍ਰਬੰਧ ਦੀ ਦੁਰਵਰਤੋਂ ਨਾ ਕਰਨ ਲਈ ਕਿਹਾ। ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਨੂੰ ਸ਼ਿਵ ਸੈਨਾ ਕੋਲ ਤਦ ਹੀ ਆਉਣਾ ਚਾਹੀਦਾ ਹੈ ਜਦ ਉਹ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰਨ ਲਈ ਤਿਆਰ ਹੋਵੇ। ਉਨ੍ਹਾਂ ਭਾਜਪਾ ਨੂੰ ਚੇਤਾਵਨੀ ਦਿੰਦਿਆਂ ਕਿਹਾ, 'ਸਾਡੇ ਵਿਧਾਇਕਾਂ ਨੂੰ ਕੋਈ ਡਰ ਨਹੀਂ। ਕਰਨਾਟਕ ਮਾਡਲ ਮਹਾਰਾਸ਼ਟਰ ਵਿਚ ਲਾਗੂ ਨਹੀਂ ਹੋਵੇਗਾ।'

ashok gehlot Ashok Gehlot

ਮਹਾਰਾਸ਼ਟਰ ਦੇ ਕਾਂਗਰਸ ਵਿਧਾਇਕ ਰਾਜਸਥਾਨ ਪੁੱਜੇ :
ਕਿਆਸੇ ਹਨ ਕਿ ਮਹਾਰਾਸ਼ਟਰ ਦੇ ਕਾਂਗਰਸ ਵਿਧਾਇਕ ਰਾਜਸਥਾਨ ਪਹੁੰਚ ਗਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਹਾਂ, ਸੁਣਿਆ ਹੈ। ਉਨ੍ਹਾਂ ਕਿਹਾ, 'ਭਾਜਪਾ ਨੇ ਦੇਸ਼ ਵਿਚ ਹਾਲਾਤ ਵਿਗਾੜ ਦਿਤੇ ਹਨ। ਕਰਨਾਟਕ ਵਿਚ ਸਰਕਾਰ ਤੋੜਨ ਲਈ ਕੀ ਕੀ ਨਹੀਂ ਕੀਤਾ ਗਿਆ। ਉਥੋਂ ਦੇ ਮੁੱਖ ਮੰਤਰੀ ਖ਼ੁਦ ਕਹਿ ਰਹੇ ਹਨ ਕਿ ਇਹ ਪੂਰੀ ਖੇਡ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੇਡੀ।' ਉਨ੍ਹਾਂ ਕਿਹਾ ਕਿ ਜੇ ਵਿਧਾਇਕ ਰਾਜਸਥਾਨ ਆ ਰਹੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸੁਣਿਆ ਹੈ ਕਿ ਸ਼ਿਵ ਸੈਨਾ ਨੇ ਵੀ ਅਪਣੇ ਵਿਧਾਇਕ ਕਿਸੇ ਹੋਟਲ ਵਿਚ ਰੱਖੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement