
ਦੇਸ਼ ਇਕ ਵਾਰ ਫਿਰ ਚੰਪਾਰਣ ਵਰਗੀ ਤ੍ਰਾਸਦੀ ਸਹਿਣ ਜਾ ਰਿਹਾ ਹੈ- ਰਾਹੁਲ ਗਾਂਧੀ
ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲੇ ਬੋਲ ਰਹੇ ਹਨ। ਇਸ ਦੌਰਾਨ ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵਿਚ ਫਿਰ ਤੋਂ ਗੁਲਾਮ ਭਾਰਤ ਵਰਗੇ ਹਾਲਾਤ ਹਨ ਤੇ ਕਿਸਾਨ ਚੰਪਾਰਣ ਵਰਗੀ ਤ੍ਰਾਸਦੀ ਸਹਿਣ ਜਾ ਰਹੇ ਹਨ।
Rahul Gandhi
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ ਦੇਸ਼ ਇਕ ਵਾਰ ਫਿਰ ਚੰਪਾਰਣ ਵਰਗੀ ਸਥਿਤੀ ਸਹਿਣ ਜਾ ਰਿਹਾ ਹੈ। ਉਸ ਸਮੇਂ ਅੰਗਰੇਜ਼ ਕੰਪਨੀ ਬਹਾਦਰ ਸੀ, ਹੁਣ ਮੋਦੀ-ਮਿੱਤਰ ਕੰਪਨੀ ਬਹਾਦਰ ਹੈ। ਪਰ ਅੰਦੋਲਨ ਦਾ ਹਰ ਇਕ ਕਿਸਾਨ-ਮਜ਼ਦੂਰ ਸੱਤਿਆਗ੍ਰਹੀ ਹੈ, ਜੋ ਅਪਣਾ ਅਧਿਕਾਰ ਲੈ ਕੇ ਹੀ ਰਹੇਗਾ’।
देश एक बार फिर चंपारन जैसी त्रासदी झेलने जा रहा है।
— Rahul Gandhi (@RahulGandhi) January 3, 2021
तब अंग्रेज कम्पनी बहादुर था, अब मोदी-मित्र कम्पनी बहादुर हैं।
लेकिन आंदोलन का हर एक किसान-मज़दूर सत्याग्रही है जो अपना अधिकार लेकर ही रहेगा।
ਇਸ ਤੋਂ ਪਹਿਲਾਂ ਨਵੇਂ ਸਾਲ ਮੌਕੇ ਵੀ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਸੀ। ਉਹਨਾਂ ਕਿਹਾ ਸੀ ਕਿ ਉਹ ਨਾ ਇਨਸਾਫੀ ਖਿਲਾਫ ਲੜਨ ਵਾਲੇ ਕਿਸਾਨ ਦੇ ਨਾਲ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਕਿਸਾਨ ਸੰਗਠਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦੇ ਨਵੇਂ ਦੌਰ ਦੇ ਪਿਛੋਕੜ ਵਿਚ ਦੋਸ਼ ਲਾਇਆ ਕਿ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭਰੋਸਾ ਨਹੀਂ ਕਰਦੇ।