
ਖੜਗੇ ਦੇ ਬਿਆਨ ਨੂੰ ਅਣਉਚਿਤ ਦੱਸਦੇ ਹੋਏ ਭਾਜਪਾ ਨੇ ਕਿਹਾ ਸੀ ਕਿ ਗੁਜਰਾਤ ਦੇ ਪੁੱਤਰ ਲਈ ਗੁਜਰਾਤ 'ਚ ਖੜ੍ਹ ਕੇ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਉਚਿਤ ਨਹੀਂ ਹੈ।
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਨੇ ਕਿਹਾ ਹੈ ਕਿ ਭਾਜਪਾ ਚੁਣਾਵੀ ਲਾਭ ਲਈ ਉਹਨਾਂ ਦੇ ਇਕ ਬਿਆਨ ਦੀ ਦੁਰਵਰਤੋਂ ਕਰ ਰਹੀ ਹੈ। ਖੜਗੇ ਨੇ ਕਿਹਾ, "ਉਹ ਚੋਣ ਲਾਭ ਲਈ ਇਸ ਦੀ ਦੁਰਵਰਤੋਂ ਕਰ ਰਹੇ ਹਨ। ਸਾਡੇ ਲਈ, ਰਾਜਨੀਤੀ ਵਿਅਕਤੀਵਾਦ ਬਾਰੇ ਨਹੀਂ ਹੈ, ਇਹ ਨੀਤੀਆਂ ਬਾਰੇ ਹੈ। ਉਹ ਇਸ ਨੂੰ ਸਿਰਫ਼ ਇਕ ਵਿਅਕਤੀ ਨਾਲ ਜੋੜ ਕੇ ਦੇਖਦੇ ਹਨ, ਜੋ ਹਰ ਥਾਂ ਹੈ।"
ਇਸ ਤੋਂ ਪਹਿਲਾਂ ਗੁਜਰਾਤ ਵਿਚ ਇਕ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ ਸੀ। ਉਹਨਾਂ ਨੇ ਆਪਣੇ ਭਾਸ਼ਣ 'ਚ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ, ''ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਕਿਸੇ ਹੋਰ ਵੱਲ ਨਾ ਦੇਖੋ। ਮੋਦੀ ਨੂੰ ਦੇਖ ਕੇ ਵੋਟ ਪਾਓ। ਕਿੰਨੀ ਵਾਰ ਤੁਹਾਡਾ ਚਿਹਰਾ ਦੇਖੀਏ? ਵਿਧਾਨ ਸਭਾ ਚੋਣਾਂ 'ਚ ਵੀ ਮੂੰਹ ਦੇਖਿਆ, ਪਾਰਲੀਮੈਂਟ ਚੋਣਾਂ 'ਚ ਵੀ। ਹਰ ਪਾਸੇ, ਤੁਹਾਡੇ ਰਾਵਣ ਵਰਗੇ 100 ਚਿਹਰੇ ਹਨ, ਮੈਨੂੰ ਸਮਝ ਨਹੀਂ ਆਉਂਦਾ"।
ਖੜਗੇ ਦੇ ਬਿਆਨ ਨੂੰ ਅਣਉਚਿਤ ਦੱਸਦੇ ਹੋਏ ਭਾਜਪਾ ਨੇ ਕਿਹਾ ਸੀ ਕਿ ਗੁਜਰਾਤ ਦੇ ਪੁੱਤਰ ਲਈ ਗੁਜਰਾਤ 'ਚ ਖੜ੍ਹ ਕੇ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਉਚਿਤ ਨਹੀਂ ਹੈ।