ਫਲੋਰ ਟੈਸਟ ਵਿਚ ਪਾਸ ਹੋਈ ਏਕਨਾਥ ਸ਼ਿੰਦੇ ਦੀ ਸਰਕਾਰ, 164 ਵਿਧਾਇਕਾਂ ਦਾ ਮਿਲਿਆ ਸਮਰਥਨ
Published : Jul 4, 2022, 4:11 pm IST
Updated : Jul 4, 2022, 4:11 pm IST
SHARE ARTICLE
Eknath Shinde
Eknath Shinde

ਵਿਰੋਧ 'ਚ 99 ਵੋਟਾਂ; 9 ਕਾਂਗਰਸੀ ਵਿਧਾਇਕਾਂ ਸਮੇਤ 21 ਗ਼ੈਰ ਹਾਜ਼ਰ

ਮਹਾਰਾਸ਼ਟਰ : ਸੋਮਵਾਰ ਯਾਨੀ ਅੱਜ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਫਲੋਰ ਟੈਸਟ ਦੌਰਾਨ ਜਿਵੇਂ ਉਮੀਦ ਕੀਤੀ ਗਈ ਸੀ, ਉਵੇਂ ਹੀ ਹੋਇਆ। ਸ਼ਿੰਦੇ ਸਰਕਾਰ ਨੇ ਭਰੋਸੇ ਦਾ ਵੋਟ ਜਿੱਤ ਲਿਆ। ਸਰਕਾਰ ਨੂੰ 164 ਵਿਧਾਇਕਾਂ ਦਾ ਸਮਰਥਨ ਮਿਲਿਆ ਹੈ ਅਤੇ ਉਨ੍ਹਾਂ ਦੇ ਵਿਰੋਧ ਵਿੱਚ 99 ਵੋਟਾਂ ਪਈਆਂ।

Eknath ShindeEknath Shinde

ਵੋਟਿੰਗ ਸਮੇਂ 266 ਵਿਧਾਇਕ ਸਦਨ ​​'ਚ ਮੌਜੂਦ ਸਨ। ਇਨ੍ਹਾਂ ਵਿੱਚੋਂ ਤਿੰਨ ਵਿਧਾਇਕਾਂ ਨੇ ਆਪਣੀ ਵੋਟ ਨਹੀਂ ਪਾਈ ਅਤੇ 21 ਵਿਧਾਇਕ ਸਦਨ ​​ਤੋਂ ਗੈਰਹਾਜ਼ਰ ਰਹੇ। ਇਸ ਤਰ੍ਹਾਂ 266 ਵਿਧਾਇਕ ਸਦਨ ​​'ਚ ਮੌਜੂਦ ਸਨ। ਸਪਾ ਦੇ ਦੋ ਵਿਧਾਇਕਾਂ ਸਮੇਤ ਤਿੰਨ ਵਿਧਾਇਕ ਨਿਰਪੱਖ ਰਹੇ। 2 ਵਿਧਾਇਕ ਅਨਿਲ ਦੇਸ਼ਮੁਖ ਅਤੇ ਨਵਾਬ ਮਲਿਕ ਜੇਲ੍ਹ ਵਿੱਚ ਹਨ।

Eknath ShindeEknath Shinde

ਕਾਂਗਰਸ ਦੇ 9 ਵਿਧਾਇਕ ਸਨ। ਇਨ੍ਹਾਂ ਵਿੱਚ ਅਸ਼ੋਕ ਚਵਾਨ, ਪ੍ਰਣਤੀ ਸ਼ਿੰਦੇ, ਜਿਤੇਸ਼ ਅੰਤਾਪੁਰਕਰ, ਵਿਜੇ ਵਡੇਟੀਵਾਰ, ਜਿਸ਼ਾਂਤ ਸਿੱਦੀਕੀ, ਧੀਰਜ ਦੇਸ਼ਮੁਖ, ਕੁਨਾਲ ਪਾਟਿਲ, ਰਾਜੂ ਅਵਲੇਮੋਹਨ ਹੰਬਰਡੇ, ਸ਼ਿਰੀਸ਼ ਚੌਧਰੀ ਸ਼ਾਮਲ ਹਨ। ਐਨਸੀਪੀ ਦੇ ਸੰਗਰਾਮ ਜਗਤਾਪ ਤੋਂ ਇਲਾਵਾ ਨੌਂ ਹੋਰ ਵਿਧਾਇਕ ਸਦਨ ​​ਤੋਂ ਬਾਹਰ ਰਹੇ, ਜਿਨ੍ਹਾਂ ਦੇ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ।

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement