
ਸ਼ ਵਿਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੌਰਾਨ ਹਾਲ ਹੀ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 25 ਰੁਪਏ ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ: ਦੇਸ਼ ਵਿਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੌਰਾਨ ਹਾਲ ਹੀ ਵਿਚ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 25 ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਅਤੇ ਆਮ ਲੋਕ ਕੇਂਦਰ ਦੀ ਭਾਜਪਾ ਸਰਕਾਰ ’ਤੇ ਹਮਲਾ ਬੋਲ ਰਹੇ ਹਨ। ਕਾਂਗਰਸ ਆਗੂ ਸ਼੍ਰੀਨਿਵਾਸ ਬੀਵੀ ਨੇ ਵੀ ਇਸ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ।
Srinivas BV
ਹੋਰ ਪੜ੍ਹੋ: 2022 Elections: ਪੰਜਾਬ 'ਚ ਬਣ ਸਕਦੀ ਹੈ AAP ਦੀ ਸਰਕਾਰ! ਮਿਲ ਸਕਦੀਆਂ ਨੇ 35.1 ਫੀਸਦੀ ਵੋਟਾਂ
ਕਾਂਗਰਸ ਨੇਤਾ ਨੇ ਟਵੀਟ ਜ਼ਰੀਏ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘2021 ਦਾ ਭਾਰਤ, ਕ੍ਰੈਡਿਟ ਮੋਦੀ ਜੀ ਲੈਣਗੇ, ਸਵਾਲ ਰਾਹੁਲ ਗਾਂਧੀ ਜੀ ਲੈਣਗੇ, ਇਲਜ਼ਾਮ ਨਹਿਰੂ ਜੀ ਲੈਣਗੇ। ਭਾਜਪਾ ਸਿਰਫ ਵੋਟ ਲਵੇਗੀ?’ ਕਾਂਗਰਸ ਆਗੂ ਬੀਵੀ ਸ੍ਰੀਨਿਵਾਸ ਦੇ ਇਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਯੂਜ਼ਰ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਭਾਜਪਾ ਸਿਰਫ ਵੋਟ ਨਹੀਂ ਬੇਰੁਜ਼ਗਾਰਾਂ ਦੀ ਜਾਨ ਵੀ ਲਵੇਗੀ’।
Tweet
ਹੋਰ ਪੜ੍ਹੋ: ਪਾਣੀ ਦੀਆਂ ਬੁਛਾੜਾਂ ਝੱਲਣ ਪਿੱਛੋਂ ਪਰਮਿੰਦਰ ਢੀਂਡਸਾ ਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ
ਦੱਸ ਦਈਏ ਕਿ ਇਸ ਤੋਂ ਇਲਾਵਾ ਕਾਂਗਰਸੀ ਨੇਤਾ ਸ਼੍ਰੀਨਿਵਾਸ ਬੀਵੀ ਨੇ ਪੈਟਰੋਲ, ਖਾਣ ਵਾਲੇ ਤੇਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨਾਲ ਜੁੜੀਆਂ ਖਬਰਾਂ ਸਾਂਝੀਆਂ ਕਰਕੇ ਵੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ। ਸ਼੍ਰੀਨਿਵਾਸ ਬੀਵੀ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖਾਨ ਨੇ ਵੀ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਸੀ।