
ਸੈਸ਼ਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਪਣੇ ਵਿਧਾਇਕਾਂ ਲਈ ਵਿੱਪ੍ਹ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ: ਅੱਜ ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਇਹ ਇਜਲਾਸ 9ਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਦਿਆ ਗਿਆ ਹੈ। ਸੈਸ਼ਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਪਣੇ ਵਿਧਾਇਕਾਂ ਲਈ ਵਿੱਪ੍ਹ ਜਾਰੀ ਕੀਤਾ ਗਿਆ ਹੈ।
Punjab Vidhan Sabha
ਹੋਰ ਪੜ੍ਹੋ: ਸੰਪਾਦਕੀ: ਆਖ਼ਰ ਪੰਜਾਬ ’ਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ ਕਿਉਂ ਆ ਗਏ?
ਭਾਵ ਆਪ ਅਤੇ ਕਾਂਗਰਸ ਨੇ ਅਪਣੇ ਵਿਧਾਇਕਾਂ ਦਾ ਵਿਧਾਨ ਸਭਾ ਇਜਲਾਸ ਲਈ ਪਹੁੰਚਣਾ ਲਾਜ਼ਮੀ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਨੂੰ ਸਵੇਰੇ 9:30 ਵਜੇ ਵਿਧਾਨ ਸਭਾ ਵਿਚ ਹਾਜ਼ਰ ਹੋਣ ਦੀ ਹਿਦਾਇਤ ਵਿਪ੍ਹ ਜਾਰੀ ਕਰ ਦਿੱਤੀ ਗਈ ਹੈ।
Capt Amarinder Singh
ਹੋਰ ਪੜ੍ਹੋ: ਕਿਸਾਨਾਂ ਵਿਰੁਧ BJP ਮੰਤਰੀਆਂ ਦੇ ਵਿਗੜੇ ਬੋਲ- ‘ਜੇ ਬਦਤਮੀਜ਼ਾਂ ਨੂੰ ਡਾਂਗਾਂ ਨਾ ਮਾਰੀਏ ਤਾਂ ਕੀ ਕਰੀਏ’
ਦੱਸ ਦਈਏ ਕਿ ਵਿਧਾਨ ਸਭਾ ਸਕੱਤਰੇਤ ਵਲੋਂ ਆਰਜ਼ੀ ਪ੍ਰੋਗਰਾਮ ਅਨੁਸਾਰ ਸਵੇਰੇ ਦੇ 10 ਵਜੇ ਵਾਲੀ ਬੈਠਕ ਵਿਚ ਕੇਵਲ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਅੱਧੇ ਘੰਟੇ ਦੇ ਵਕਫ਼ੇ ਮਗਰੋਂ 11 ਵਜੇ ਦੂਜੀ ਬੈਠਕ ਸ਼ੁਰੂ ਹੋਵੇਗੀ ਜਿਸ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਉਤਸਵ ਸਬੰਧੀ ਉਨ੍ਹਾਂ ਦੀ ਜੀਵਨੀ ਤੇ ਸਿਖਿਆਵਾਂ ’ਤੇ ਚਾਨਣਾ ਪਾਉਣਗੇ।