5,600 ਕਰੋੜ ਰੁਪਏ ਦੇ ਡਰੱਗ ਕਾਂਡ ਦਾ ਦੋਸ਼ੀ ਯੂਥ ਕਾਂਗਰਸ ਆਰਟੀਆਈ ਸੈੱਲ ਦਾ ਹੈ ਮੁਖੀ : ਭਾਜਪਾ
Published : Oct 4, 2024, 9:07 am IST
Updated : Oct 4, 2024, 9:07 am IST
SHARE ARTICLE
Youth Congress RTI cell accused of Rs 5,600 crore drug case
Youth Congress RTI cell accused of Rs 5,600 crore drug case

2014-2022 ਤਕ ਭਾਜਪਾ ਸਰਕਾਰ ਨੇ 22,000 ਕਰੋੜ ਰੁਪਏ ਦੇ ਨਸ਼ੇ ਫੜੇ ਹਨ।

Youth Congress RTI cell accused of Rs 5,600 crore drug case: ਭਾਰਤੀ ਜਨਤਾ ਪਾਰਟੀ ਨੇ 5 ਹਜ਼ਾਰ ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਮਾਮਲੇ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਡਰੱਗ ਸਿੰਡੀਕੇਟ ਦਾ ਮੁੱਖ ਦੋਸ਼ੀ ਕਾਂਗਰਸ ਆਰਟੀਆਈ ਸੈੱਲ ਦਾ ਮੁਖੀ ਹੈ। ਇਸ ਸਬੰਧੀ ਭਾਜਪਾ ਦੇ ਸੰਸਦ ਮੈਂਬਰ ਸੁਧਾਂਸ਼ੂ ਤਿ੍ਰਵੇਦੀ ਨੇ ਕਿਹਾ, “ਦਿੱਲੀ ਵਿਚ ਕੱਲ੍ਹ 5600 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਸਨ। ਇਹ ਮਾਤਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਯੂਪੀਏ ਸਰਕਾਰ (2006-2013) ਦੌਰਾਨ ਪੂਰੇ ਭਾਰਤ ਵਿਚ ਸਿਰਫ਼ 768 ਕਰੋੜ ਰੁਪਏ ਦੇ ਨਸ਼ੇ ਹੀ ਜਬਤ ਕੀਤੇ ਗਏ ਸਨ। ’’ ਉਨ੍ਹਾਂ ਦਸਿਆ ਕਿ 2014-2022 ਤਕ ਭਾਜਪਾ ਸਰਕਾਰ ਨੇ 22,000 ਕਰੋੜ ਰੁਪਏ ਦੇ ਨਸ਼ੇ ਫੜੇ ਹਨ।

ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਮੁੱਖ ਮੁਲਜ਼ਮ ਅਤੇ ਡਰੱਗ ਸਿੰਡੀਕੇਟ ਦਾ ਆਗੂ ਤੁਸ਼ਾਰ ਗੋਇਲ ਭਾਰਤੀ ਯੂਥ ਕਾਂਗਰਸ ਦੇ ਆਰਟੀਆਈ ਸੈੱਲ ਦਾ ਮੁਖੀ ਹੈ। ਉਸ ਨੇ ਪੁੱਛਿਆ ਕਿ ਕਾਂਗਰਸ ਪਾਰਟੀ ਦਾ ਉਸ (ਤੁਸ਼ਾਰ ਗੋਇਲ) ਨਾਲ ਕੀ ਸਬੰਧ ਹੈ? ਕੀ ਇਹ ਪੈਸਾ ਕਾਂਗਰਸ ਪਾਰਟੀ ਚੋਣਾਂ ਵਿਚ ਵਰਤ ਰਹੀ ਸੀ? ਕੀ ਕੁਝ ਕਾਂਗਰਸੀ ਆਗੂਆਂ ਦਾ ਨਸਾ ਤਸਕਰਾਂ ਨਾਲ ਕੋਈ ਸਬੰਧ ਹੈ?

ਸੁਧਾਂਸ਼ੂ ਤਿ੍ਰਵੇਦੀ ਨੇ ਕਿਹਾ ਕਿ ਹਰਿਆਣਾ ਕਾਂਗਰਸ ਦੇ ਆਗੂ ਦੀਪੇਂਦਰ ਹੁੱਡਾ ਨਾਲ ਤੁਸ਼ਾਰ ਗੋਇਲ ਦੀ ਫ਼ੋਟੋ ਹੈ। ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਤੁਸ਼ਾਰ ਗੋਇਲ ਦਾ ਤੁਹਾਡੇ ਨਾਲ ਕੀ ਸਬੰਧ ਹੈ? ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਲੱਗਦਾ ਹੈ ਕਿ ਹੁਣ ਪਿਆਰ ਦੀ ਦੁਕਾਨ ’ਤੇ ਸਿਰਫ਼ ਨਫ਼ਰਤ ਦੀਆਂ ਵਸਤੂਆਂ ਹੀ ਨਹੀਂ ਮਿਲਦੀਆਂ, ਹੁਣ ਦੁਕਾਨ ’ਤੇ ਨਸ਼ਾ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਯੂਥ ਕਾਂਗਰਸ ਦੇ ਚੇਅਰਮੈਨ ਦੇ ਅਹੁਦੇ ਲਈ ਤੁਸ਼ਾਰ ਗੋਇਲ ਦਾ ਨਿਯੁਕਤੀ ਪੱਤਰ ਵੀ ਹੈ, ਜਿਸ ਵਿਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦਾ ਵੀ ਜ਼ਿਕਰ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement