Rajnath Singh in Madhya Pradesh : ਹੁਣ ਭਾਰਤ ਨਾਪਾਕ ਹਰਕਤ ਕਰਨ ਵਾਲਿਆਂ ਨੂੰ ਸਰਹੱਦ ਪਾਰ ਜਾ ਕੇ ਵੀ ਮਾਰ ਸਕਦੈ : ਰਾਜਨਾਥ ਸਿੰਘ
Published : Nov 4, 2023, 3:39 pm IST
Updated : Nov 4, 2023, 3:39 pm IST
SHARE ARTICLE
Rajnath Singh in Madhya Pradesh
Rajnath Singh in Madhya Pradesh

ਕਿਹਾ, ਹੁਣ ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ ਰਿਹਾ

Rajnath Singh in Madhya Pradesh says, India can eliminate nefarious acts on either side of border : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸਨਿਚਰਵਾਰ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਰਤ ਉਸ ਨੂੰ ਸਰਹੱਦ ਦੇ ਇਸ ਪਾਰ ਅਤੇ ਜ਼ਰੂਰਤ ਪੈਣ ’ਤੇ ਉਸ ਪਾਰ ਜਾ ਕੇ ਵੀ ਖ਼ਤਮ ਕਰ ਸਕਦਾ ਹੈ। ਉਹ ਭਿੰਡ ਜ਼ਿਲ੍ਹੇ ਦੀ ਗੋਹਦ ਵਿਧਾਨ ਸਭਾ ਸੀਟ ਹੇਠ ਪੈਂਦੇ ਖਨੇਤਾ ਪਿੰਡ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਲਾਲ ਸਿੰਘ ਆਰੀਆ ਲਈ ਪ੍ਰਚਾਰ ਕਰਦਿਆਂ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। 

ਮੰਤਰੀ ਨੇ ਕਿਹਾ, ‘‘ਭਾਰਤ ਦਾ ਮਾਣ ਪੂਰੀ ਦੁਨੀਆਂ ’ਚ ਵਧ ਰਿਹਾ ਹੈ। ਕਾਂਗਰਸ ਦੇ ਰਾਜ ’ਚ ਵਿਦੇਸ਼ਾਂ ’ਚ ਲੋਕ ਕਹਿੰਦੇ ਸਨ ਕਿ ਭਾਰਤ ਕਮਜ਼ੋਰ ਦੇਸ਼ ਹੈ। ਦੁਨੀਆਂ ਸਾਡੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੀ ਸੀ। ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਜੇਕਰ ਭਾਰਤ ਕੌਮਾਂਤਰੀ ਮੰਚ ’ਤੇ ਕੁਝ ਕਹਿੰਦਾ ਹੈ ਤਾਂ ਦੁਨੀਆਂ ਕੰਨ ਖੋਲ੍ਹ ਕੇ ਸੁਣਦੀ ਹੈ।’’

ਉਨ੍ਹਾਂ ਕਿਹਾ ਕਿ ਹੁਣ ਤੁਹਾਡਾ ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ ਹੈ। ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਨੂੰ ਧਮਕੀ ਦੇਣ ਦੀ ਹਿੰਮਤ ਨਹੀਂ ਕਰ ਸਕਦੀ। ਰਾਜਨਾਥ ਸਿੰਘ ਨੇ ਕਿਹਾ, ‘‘ਜੇਕਰ ਕੋਈ ਕਿਸੇ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਰਤ ਉਨ੍ਹਾਂ ਨੂੰ ਸਰਹੱਦ ਦੇ ਇਸ ਪਾਸੇ ਖ਼ਤਮ ਕਰ ਸਕਦਾ ਹੈ ਅਤੇ ਜ਼ਰੂਰਤ ਪੈਣ ’ਤੇ ਸਰਹੱਦ ਦੇ ਦੂਜੇ ਪਾਸੇ ਵੀ ਉਨ੍ਹਾਂ ’ਤੇ ਹਮਲਾ ਕਰ ਸਕਦਾ ਹੈ।’’

ਉਨ੍ਹਾਂ ਨੇ ਕਿਹਾ ਕਿ ਭਿੰਡ ਜ਼ਿਲ੍ਹੇ ’ਚ ਹਰ ਪੰਜ ਪਰਵਾਰਾਂ ’ਚੋਂ ਇਕ ਵਿਅਕਤੀ ਫ਼ੌਜ ’ਚ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਪਰਵਾਰਾਂ ਦਾ ਧਨਵਾਦ ਕਰਨਾ ਚਾਹੁੰਦੇ ਹਨ। ਰਖਿਆ ਮੰਤਰੀ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕੰਮਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼ ਪਹਿਲਾਂ ਬੀਮਾਰੂ ਸੂਬਾ ਸੀ ਪਰ ਦੇਸ਼ ਦੇ ਲੋਕ ਹੁਣ ਕਹਿ ਰਹੇ ਹਨ ਕਿ ਜੇਕਰ ਵਿਕਾਸ ਵੇਖਣਾ ਹੈ ਤਾਂ ਮੱਧ ਪ੍ਰਦੇਸ਼ ਜਾਣਾ ਹੋਵੇਗਾ। ਉਨ੍ਹਾਂ ਕਿਹਾ, ‘‘ਇਹ ਦੇਸ਼ ਦਾ ਸਭ ਤੋਂ ਸਾਫ਼ ਸੂਬਾ ਹੈ।’’ ਰਾਜਨਾਥ ਸਿੰਘ ਨੇ ਭਿੰਡ ’ਚ ਦੋ ਹੋਰ ਰੈਲੀਆਂ ਨੂੰ ਵੀ ਸੰਬੋਧਨ ਕੀਤਾ। ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ 17 ਨਵੰਬਰ ਨੂੰ ਵੋਟਾਂ ਪੈਣਗੀਆਂ।

 (For more news apart from Rajnath Singh in Madhya Pradesh , stay tuned to Rozana Spokesman)

SHARE ARTICLE

ਏਜੰਸੀ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement