Mizoram Assembly election results: ਮਿਜ਼ੋਰਮ ਦੀਆਂ 40 ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ: ਸੱਤਾਧਾਰੀ MNF ਨੇ 9 ਸੀਟਾਂ 'ਤੇ ਲਈ ਲੀਡ
Published : Dec 4, 2023, 8:49 am IST
Updated : Dec 4, 2023, 10:45 am IST
SHARE ARTICLE
Mizoram Assembly election results
Mizoram Assembly election results

ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ।

Mizoram Assembly election results: ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤਕ ਦੇ ਰੁਝਾਨਾਂ 'ਚ ਜ਼ੋਰਮ ਪੀਪਲਜ਼ ਮੂਵਮੈਂਟ (ZPM) ਨੇ 19 ਸੀਟਾਂ 'ਤੇ ਬੜ੍ਹਤ ਬਣਾਈ ਰੱਖੀ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) 9 ਸੀਟਾਂ 'ਤੇ ਅੱਗੇ ਹੈ। ਜਦਕਿ ਕਾਂਗਰਸ ਨੂੰ ਪੰਜ 'ਤੇ ਲੀਡ ਮਿਲੀ ਹੈ।

ਮਿਜ਼ੋਰਮ ਵਿਚ 7 ​​ਨਵੰਬਰ ਨੂੰ 80.43% ਵੋਟਿੰਗ ਹੋਈ ਸੀ। ਮੁੱਖ ਮੁਕਾਬਲਾ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF), ਜ਼ੋਰਮ ਪੀਪਲਜ਼ ਮੂਵਮੈਂਟ (ZPM) ਅਤੇ ਕਾਂਗਰਸ ਵਿਚਕਾਰ ਹੈ। ਭਾਜਪਾ ਇਥੇ ਕਿੰਗਮੇਕਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ।

10 ਸਾਲ ਸੱਤਾ 'ਚ ਰਹੀ ਕਾਂਗਰਸ ਨੂੰ 2018 ਦੀਆਂ ਵਿਧਾਨ ਸਭਾ ਚੋਣਾਂ 'ਚ ਸਰਕਾਰ ਤੋਂ ਹੱਥ ਧੋਣੇ ਪਏ। ਪੀ. ਲਲਥਨਹਾਵਲਾ ਚੰਫਾਈ ਸਾਊਥ ਅਤੇ ਸੇਰਛਿੱਪ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ ਸਨ। ਕਾਂਗਰਸ ਨੂੰ ਸਿੱਧੇ ਮੁਕਾਬਲੇ ਵਿਚ ਮਿਜ਼ੋ ਨੈਸ਼ਨਲ ਫਰੰਟ (MNF) ਤੋਂ ਹਾਰ ਮਿਲੀ। ਜ਼ੋਰਮਥੰਗਾ ਮੁੱਖ ਮੰਤਰੀ ਬਣੇ। ਉਦੋਂ ਐਮਐਨਐਫ ਨੂੰ 26, ਕਾਂਗਰਸ ਨੂੰ 5, ਭਾਜਪਾ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 8 ਸੀਟਾਂ ਮਿਲੀਆਂ ਸਨ।

Mizoram Assembly election results Live

10. AM: ਸਵੇਰੇ 10 ਵਜੇ ਤਕ ਦੇ ਰੁਝਾਨ

Photo

9.20 AM: ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ, ਮੁੱਖ ਮੰਤਰੀ ਜ਼ੋਰਮਥੰਗਾ ਆਈਜ਼ੌਲ ਈਸਟ-1 ਸੀਟ 'ਤੇ ZPM ਉਮੀਦਵਾਰ ਲਾਲਥਨਸਾੰਗਾ ਤੋਂ ਪਿੱਛੇ ਚੱਲ ਰਹੇ ਹਨ। ਜ਼ੋਰਮਥਾੰਗਾ ਨੂੰ 3,074 ਵੋਟਾਂ ਮਿਲੀਆਂ, ਜਦਕਿ ਲਾਲਥਨਸਾੰਗਾ ਨੂੰ 3,714 ਵੋਟਾਂ ਮਿਲੀਆਂ। ਸਿਹਤ ਮੰਤਰੀ ਆਰ ਲਾਲਥਾਂਗਲੀਆਨਾ ਦੱਖਣੀ ਤੁਈਪੁਈ ਸੀਟ 'ਤੇ ਪਿੱਛੇ ਚੱਲ ਰਹੇ ਹਨ ਅਤੇ ZPM ਦੇ ਉਮੀਦਵਾਰ ਜੇਜੇ ਲਾਲਪੇਖਲੁਆ ਅੱਗੇ ਚੱਲ ਰਹੇ ਹਨ।

9.25 AM: ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ 18 ਔਰਤਾਂ ਸਮੇਤ ਕੁੱਲ 174 ਉਮੀਦਵਾਰ ਮੈਦਾਨ ਵਿਚ ਹਨ। ਮਿਜ਼ੋ ਨੈਸ਼ਨਲ ਫਰੰਟ (MNF), ਜ਼ੋਰਮ ਪੀਪਲਜ਼ ਮੂਵਮੈਂਟ (ZPM) ਅਤੇ ਕਾਂਗਰਸ ਨੇ 40-40 ਸੀਟਾਂ 'ਤੇ ਚੋਣ ਲੜੀ, ਜਦਕਿ ਭਾਜਪਾ ਨੇ 13 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਮਿਜ਼ੋਰਮ 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ 'ਤੇ ਚੋਣ ਲੜੀ ਸੀ। ਇਸ ਤੋਂ ਇਲਾਵਾ 17 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ।

9: 00 AM:  ਜ਼ੋਰਮ ਪੀਪਲਜ਼ ਮੂਵਮੈਂਟ (ZPM) 17 ਸੀਟਾਂ ਨਾਲ ਅੱਗੇ ਹੈ। ਇਸ ਦੇ ਨਾਲ ਹੀ ਮਿਜ਼ੋ ਨੈਸ਼ਨਲ ਫਰੰਟ (MNF) 11 ਸੀਟਾਂ 'ਤੇ ਅਤੇ ਕਾਂਗਰਸ 5 ਸੀਟਾਂ 'ਤੇ ਅੱਗੇ ਹੈ। ਜਦਕਿ ਭਾਜਪਾ ਇਸ ਸਮੇਂ 1 ਸੀਟ 'ਤੇ ਅੱਗੇ ਹੈ।

8. 30AM: ਮਿਜ਼ੋਰਮ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ, ਐਮਐਨਐਫ ਦੋ ਸੀਟਾਂ ਨਾਲ ਅੱਗੇ ਹੈ। ਮਿਜ਼ੋ ਨੈਸ਼ਨਲ ਫਰੰਟ (MNF) 2 ਸੀਟਾਂ ਨਾਲ ਅੱਗੇ ਹੈ। ਇਸ ਦੇ ਨਾਲ ਹੀ ਭਾਜਪਾ-ਕਾਂਗਰਸ 1-1 ਸੀਟਾਂ 'ਤੇ ਅੱਗੇ ਹਨ।

8. 10 AM: ਮਿਜ਼ੋਰਮ ਦੀਆਂ 40 ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ

ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸੱਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ। ਫਿਰ ਈਵੀਐਮ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

(For more news apart from Mizoram Assembly election results Updates, stay tuned to Rozana Spokesman)

Location: India, Mizoram, Aizawl

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement