Chhattisgarh Assembly Election News: ਵੋਟਾਂ ਦੀ ਗਿਣਤੀ ਭਲਕੇ
Published : Dec 2, 2023, 6:46 pm IST
Updated : Dec 2, 2023, 6:46 pm IST
SHARE ARTICLE
File Photo
File Photo

ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਖ਼ਾਸ ਕਰ ਕੇ ਮਾਉਵਾਦੀ ਪ੍ਰਭਾਵਤ ਜ਼ਿਲ੍ਹਿਆਂ ’ਚ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ

Chhattisgarh Assembly Election News in Punjabi: ਛੱਤੀਸਗੜ੍ਹ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਹੋਵੇਗੀ ਅਤੇ ਸੂਬੇ ਦੀਆਂ ਜ਼ਿਆਦਾਤਰ ਸੀਟਾਂ ’ਤੇ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। 

ਕਾਂਗਰਸ ਸੂਬੇ ਦੀ ਸੱਤਾ ’ਚ ਵਾਪਸੀ ਦਾ ਦਾਅਵਾ ਕਰ ਰਹੀ ਹੈ। ਪਾਰਟੀ ਨੂੰ ਭਰੋਸਾ ਹੈ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ’ਚ ਪਾਰਟੀ ਨੇ ਕਿਸਾਨਾਂ, ਆਦਿਵਾਸੀਆਂ ਅਤੇ ਗਰੀਬਾਂ ਲਈ ਕੰਮ ਕੀਤਾ ਹੈ, ਜਿਸ ਦੇ ਆਧਾਰ ’ਤੇ ਇੱਥੇ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ। ਦੂਜੇ ਪਾਸੇ 2003 ਤੋਂ 2018 ਤਕ ਲਗਾਤਾਰ 15 ਸਾਲ ਸੱਤਾ ’ਚ ਰਹੀ ਭਾਜਪਾ ਨੂੰ ਵੀ ਉਮੀਦ ਹੈ ਕਿ ਸੂਬੇ ਦੇ ਲੋਕ ਇਕ ਵਾਰ ਫਿਰ ਉਨ੍ਹਾਂ ਨੂੰ ਮੌਕਾ ਦੇਣਗੇ। ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ’ਤੇ ਭਰੋਸਾ ਜਤਾਇਆ ਹੈ ਅਤੇ ਬਘੇਲ ਸਰਕਾਰ ’ਤੇ ਚੋਣ ਪ੍ਰਚਾਰ ਦੌਰਾਨ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ। 

ਸੂਬੇ ਦੇ ਚੋਣ ਅਤੇ ਸੁਰੱਖਿਆ ਅਧਿਕਾਰੀਆਂ ਨੇ ਦਸਿਆ ਕਿ ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਖਾਸ ਕਰ ਕੇ ਮਾਉਵਾਦੀ ਪ੍ਰਭਾਵਤ ਜ਼ਿਲ੍ਹਿਆਂ ’ਚ ਗਿਣਤੀ ਕੇਂਦਰਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਰਾਜ ਵਿਧਾਨ ਸਭਾ ਦੀਆਂ 90 ਸੀਟਾਂ ਲਈ 7 ਅਤੇ 17 ਨਵੰਬਰ ਨੂੰ ਦੋ ਪੜਾਵਾਂ ’ਚ ਵੋਟਾਂ ਪਈਆਂ ਸਨ। ਜਿਸ ’ਚ ਸੂਬੇ ਦੇ 76.31 ਫ਼ੀ ਸਦੀ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਹ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਦਰਜ ਕੀਤੇ ਗਏ 76.88 ਫ਼ੀ ਸਦੀ ਵੋਟਿੰਗ ਨਾਲੋਂ ਮਾਮੂਲੀ ਘੱਟ ਹੈ। 

ਸੂਬੇ ਦੇ ਮੁੱਖ ਚੋਣ ਅਧਿਕਾਰੀ ਰੀਨਾ ਬਾਬਾ ਸਾਹਿਬ ਕਾਂਗਲੇ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਸਾਰੀਆਂ 90 ਸੀਟਾਂ ਲਈ ਵੋਟਾਂ ਦੀ ਗਿਣਤੀ 33 ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰ ਗਿਣਤੀ ਕੇਂਦਰ ’ਤੇ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।  ਕਾਂਗਲੇ ਨੇ ਕਿਹਾ ਕਿ ਪੋਸਟਲ ਬੈਲਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਪੋਸਟਲ ਬੈਲਟਾਂ ਦੀ ਗਿਣਤੀ ਤੋਂ ਅੱਧੇ ਘੰਟੇ ਬਾਅਦ ਈ.ਵੀ.ਐਮ. ਤੋਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 

ਉਨ੍ਹਾਂ ਦਸਿਆ ਕਿ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 90 ਰਿਟਰਨਿੰਗ ਅਫਸਰ, 416 ਸਹਾਇਕ ਰਿਟਰਨਿੰਗ ਅਫਸਰ, 4596 ਕਾਊਂਟਿੰਗ ਸਟਾਫ਼ ਅਤੇ 1698 ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਕਾਂਗਲੇ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਹਰ ਹਾਲ ’ਚ 14 ਟੇਬਲ ਲਗਾਏ ਜਾਣਗੇ। ਛੇ ਵਿਧਾਨ ਸਭਾ ਹਲਕਿਆਂ ਪੰਡਰੀਆ, ਕਵਰਧਾ, ਸਾਰਨਗੜ੍ਹ, ਬਿਲਾਈਗੜ੍ਹ, ਕਸਡੋਲ ਅਤੇ ਭਰਤਪੁਰ-ਸੋਨਹਾਟ ’ਚ 21 ਟੇਬਲਾਂ ਦੀ ਇਜਾਜ਼ਤ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕਵਰਧਾ ਅਤੇ ਕਸਡੋਲ ਵਿਧਾਨ ਸਭਾ ਹਲਕਿਆਂ ’ਚ ਵੋਟਾਂ ਦੀ ਗਿਣਤੀ ਪੂਰੀ ਕਰਨ ਲਈ ਵੱਧ ਤੋਂ ਵੱਧ 20 ਗੇੜਾਂ ਦੀ ਲੋੜ ਹੋਵੇਗੀ ਅਤੇ ਘੱਟੋ ਘੱਟ 12 ਗੇੜਾਂ ਦੀ ਗਿਣਤੀ ਮਨਿੰਦਰਗੜ੍ਹ ਅਤੇ ਭਿਲਾਈ ਨਗਰ ਵਿਧਾਨ ਸਭਾ ਹਲਕਿਆਂ ਲਈ ਕੀਤੀ ਜਾਵੇਗੀ। 

ਮੁੱਖ ਮੰਤਰੀ ਭੁਪੇਸ਼ ਬਘੇਲ, ਉਪ ਮੁੱਖ ਮੰਤਰੀ ਟੀਐਸ ਸਿੰਘਦੇਵ (ਦੋਵੇਂ ਕਾਂਗਰਸ ਤੋਂ) ਅਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ (ਭਾਜਪਾ) ਉਨ੍ਹਾਂ 1,181 ਉਮੀਦਵਾਰਾਂ ’ਚ ਸ਼ਾਮਲ ਹਨ ਜਿਨ੍ਹਾਂ ਦਾ ਫ਼ੈਸਲਾ ਐਤਵਾਰ ਨੂੰ ਹੋਵੇਗਾ।

ਮੁੱਖ ਮੰਤਰੀ ਬਘੇਲ ਦੀ ਨੁਮਾਇੰਦਗੀ ਵਾਲੀ ਪਾਟਣ ਸੀਟ ’ਤੇ ਤਿਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ, ਜਿੱਥੇ ਭਾਜਪਾ ਨੇ ਮੁੱਖ ਮੰਤਰੀ ਦੇ ਦੂਰ ਦੇ ਭਤੀਜੇ ਅਤੇ ਪਾਰਟੀ ਦੇ ਸੰਸਦ ਮੈਂਬਰ ਵਿਜੇ ਬਘੇਲ ਨੂੰ ਮੈਦਾਨ ’ਚ ਉਤਾਰਿਆ ਹੈ। ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਬੇਟੇ ਅਮਿਤ ਜੋਗੀ ਵੀ ਚੋਣ ਮੈਦਾਨ ’ਚ ਹਨ। ਅੰਬਿਕਾਪੁਰ ’ਚ ਭਾਜਪਾ ਨੇ ਟੀ.ਐਸ. ਸਿੰਘਦੇਵ ਵਿਰੁਧ ਨਵੇਂ ਚਿਹਰੇ ਰਾਜੇਸ਼ ਅਗਰਵਾਲ ਨੂੰ ਮੈਦਾਨ ’ਚ ਉਤਾਰਿਆ ਹੈ। ਅਗਰਵਾਲ ਨੇ 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਦਿਤੀ ਸੀ ਅਤੇ ਭਾਜਪਾ ’ਚ ਸ਼ਾਮਲ ਹੋ ਗਏ ਸਨ।

ਸੂਬੇ ’ਚ ਕਾਂਗਰਸ ਦੇ ਹੋਰ ਪ੍ਰਮੁੱਖ ਉਮੀਦਵਾਰਾਂ ’ਚ ਤਾਮਰਾਧਵਜ ਸਾਹੂ (ਦੁਰਗ ਦਿਹਾਤੀ ਹਲਕੇ), ਰਵਿੰਦਰ ਚੌਬੇ (ਸਾਜਾ), ਕਵਾਸੀ ਲਖਮਾ (ਕੋਨਟਾ), ਰਾਜ ਵਿਧਾਨ ਸਭਾ ਸਪੀਕਰ ਚਰਨ ਦਾਸ ਮਹੰਤ (ਸ਼ਕਤੀ) ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਦੀਪਕ ਬੈਜ (ਚਿਤਰਾਕੋਟ) ਸਮੇਤ ਨੌਂ ਮੰਤਰੀ ਸ਼ਾਮਲ ਹਨ। ਭਾਜਪਾ ਦੇ ਪ੍ਰਮੁੱਖ ਉਮੀਦਵਾਰਾਂ ’ਚ ਰਮਨ ਸਿੰਘ (ਰਾਜਨੰਦਗਾਓਂ), ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਅਤੇ ਸੰਸਦ ਮੈਂਬਰ ਅਰੁਣ ਸਾਓ (ਲੋਰਮੀ ਹਲਕੇ), ਵਿਰੋਧੀ ਧਿਰ ਦੇ ਨੇਤਾ ਨਾਰਾਇਣ ਚੰਦੇਲ (ਜਾਜਗੀਰ-ਚੰਪਾ), ਕੇਂਦਰੀ ਮੰਤਰੀ ਰੇਣੂਕਾ ਸਿੰਘ (ਭਰਤਪੁਰ-ਸੋਨਹਟ), ਸੰਸਦ ਮੈਂਬਰ ਗੋਮਤੀ ਸਾਈ (ਪੱਥਲਗਾਓਂ), ਸਾਬਕਾ ਮੰਤਰੀ ਬ੍ਰਿਜਮੋਹਨ ਅਗਰਵਾਲ (ਰਾਏਪੁਰ ਦੱਖਣੀ), ਅਜੇ ਚੰਦਰਕਰ (ਕੁਰੂਦ), ਪੁੰਨੂਲਾਲ ਮੋਹਿਲੇ (ਮੁੰਗੇਲੀ), ਦੋ ਸਾਬਕਾ ਆਈ.ਏ.ਐਸ. ਅਧਿਕਾਰੀ ਓ.ਪੀ. ਚੌਧਰੀ (ਰਾਏਗੜ੍ਹ) ਅਤੇ ਨੀਲਕੰਠ ਟੇਕਮ (ਕੇਸ਼ਕਲ) ਸ਼ਾਮਲ ਹਨ। 

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਛੱਤੀਸਗੜ੍ਹ ਪ੍ਰਦੇਸ਼ ਇਕਾਈ ਦੀ ਪ੍ਰਧਾਨ ਕੋਮਲ ਹੁਪੇਂਡੀ (ਭਾਨੂਪ੍ਰਤਾਪਪੁਰ ਸੀਟ) ਸਮੇਤ 53 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਹੈ। ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਗੋਂਡਵਾਨਾ ਗਣਤੰਤਰ ਪਾਰਟੀ (ਜੀ.ਪੀ.ਪੀ.) ਨੇ ਸੂਬੇ ’ਚ ਗੱਠਜੋੜ ’ਚ ਚੋਣਾਂ ਲੜੀਆਂ ਹਨ। ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ, ਜਦਕਿ ਬਿਲਾਸਪੁਰ ਡਵੀਜ਼ਨ ਦੀਆਂ ਕਈ ਸੀਟਾਂ ’ਤੇ ਤਿਕੋਣਾ ਮੁਕਾਬਲਾ ਹੈ। ਇਸ ਡਿਵੀਜ਼ਨ ਦੀਆਂ ਕੁਝ ਸੀਟਾਂ ’ਤੇ ਅਜੀਤ ਜੋਗੀ ਦੀ ਪਾਰਟੀ ਅਤੇ ਬਸਪਾ ਦਾ ਪ੍ਰਭਾਵ ਹੈ। ਆਮ ਆਦਮੀ ਪਾਰਟੀ ਵੀ ਇਸ ਡਵੀਜ਼ਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਐਗਜ਼ਿਟ ਪੋਲ ’ਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖਤ ਮੁਕਾਬਲਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। 30 ਨਵੰਬਰ ਨੂੰ ਕੁਝ ਟੀ.ਵੀ. ਚੈਨਲਾਂ ’ਤੇ ਵਿਖਾਏ ਗਏ ਐਗਜ਼ਿਟ ਪੋਲ ਮੁਤਾਬਕ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਭਾਜਪਾ ’ਤੇ ਥੋੜ੍ਹੀ ਜਿਹੀ ਲੀਡ ਮਿਲ ਸਕਦੀ ਹੈ। ਸੂਬੇ ਦੇ 90 ਵਿਧਾਨ ਸਭਾ ਹਲਕਿਆਂ ’ਚੋਂ 51 ਆਮ ਹਨ। ਅਨੁਸੂਚਿਤ ਜਾਤੀਆਂ ਲਈ 10 ਸੀਟਾਂ ਅਤੇ ਅਨੁਸੂਚਿਤ ਕਬੀਲਿਆਂ ਲਈ 29 ਸੀਟਾਂ ਰਾਖਵੀਆਂ ਹਨ। 

ਕਾਂਗਰਸ ਨੇ 2018 ਦੀਆਂ ਚੋਣਾਂ ’ਚ 90 ’ਚੋਂ 68 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਭਾਜਪਾ ਨੂੰ ਸਿਰਫ 15 ਸੀਟਾਂ ਮਿਲੀਆਂ। ਜੇ.ਸੀ.ਸੀ. (ਜੇ) ਅਤੇ ਬਸਪਾ ਨੇ ਕ੍ਰਮਵਾਰ ਪੰਜ ਅਤੇ ਦੋ ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਨੇ ਕੁਝ ਹੋਰ ਸੀਟਾਂ ਜਿੱਤੀਆਂ ਸਨ। ਕਾਂਗਰਸ ਕੋਲ ਇਸ ਸਮੇਂ ਸੂਬੇ ’ਚ 71 ਸੀਟਾਂ ਹਨ।

(For more news apart from Who will be the CM of Chhattisgarh, stay tuned to Rozana Spokesman)

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement