Political News: ਕਾਂਗਰਸ ਤੇ ਭਾਜਪਾ ਨੇ ਮੁਹੰਮਦ ਸਦੀਕ ਤੇ ਸੰਨੀ ਦਿਉਲ ਨੂੰ ਨਹੀਂ ਦਿੱਤਾ ਹੋਰ ਮੌਕਾ

By : GAGANDEEP

Published : May 5, 2024, 7:18 am IST
Updated : May 5, 2024, 7:26 am IST
SHARE ARTICLE
Congress and BJP did not give another chance to Mohammad Sadiq and Sunny Deol Political News
Congress and BJP did not give another chance to Mohammad Sadiq and Sunny Deol Political News

Political News: ਕਈਆਂ ਨੇ ਖ਼ੁਦ ਸੀਟ ਤਿਆਗੀ ਤੇ ਕਈ ਜਿੱਤਣ ਦੇ ਬਾਵਜੂਦ ਵੀ ਬਚਾਅ ਨਾ ਸਕੇ ਅਪਣੀ ਟਿਕਟ

Congress and BJP did not give another chance to Mohammad Sadiq and Sunny Deol Political News : ਜਿਥੇ ਇਕ ਪਾਸੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ ਹਾਜ਼ਰੀ ਕਾਰਨ ਅਕਾਲੀ ਦਲ ਬਾਦਲ ਲਈ ਮਿਹਨਤ ਜ਼ਿਆਦਾ ਕਰਨੀ ਜ਼ਰੂਰੀ ਹੋ ਗਈ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਅਪਣੀ ਫ਼ਿਰੋਜ਼ਪੁਰ ਸੀਟ ਤੋਂ ਵੀ ਚੋਣ ਲੜਨ ਤੋਂ ਕਿਨਾਰਾਕਸ਼ੀ ਕਰਦਿਆਂ ਉੱਥੇ ਪਾਰਟੀ ਵਲੋਂ ‘ਨਰਦੇਵ ਸਿੰਘ ਬੋਬੀ ਮਾਨ’ ਨੂੰ ਉਮੀਦਵਾਰ ਐਲਾਨ ਦਿਤਾ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਬਲਵੰਤ ਸਿੰਘ ਰਾਮੂਵਾਲੀਆ, ਲੁਧਿਆਣੇ ਦੇ ਬੈਂਸ ਭਰਾ, ਸੁਖਦੇਵ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ ਵਰਗੇ ਅਨੇਕਾਂ ਅਜਿਹੇ ਸੀਨੀਅਰ ਸਿਆਸੀ ਆਗੂ ਹਨ ਜਿਨ੍ਹਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ’ਤੇ ਮੰਨਿਆ ਜਾਂਦਾ ਸੀ ਪਰ ਅੱਜ ਉਹ ਕਿਸੇ ਨਾ ਕਿਸੇ ਕਾਰਨ ਸਰਗਰਮ ਸਿਆਸਤ ਤੋਂ ਕਿਨਾਰਾਕਸ਼ੀ ਕਰੀ ਬੈਠੇ ਹਨ। 

ਇਹ ਵੀ ਪੜ੍ਹੋ: Faming News: ਸੁਚੱਜੇ ਢੰਗ ਨਾਲ ਕਰੋ ਨਾਸ਼ਪਤੀ ਦੀ ਖੇਤੀ 

ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜ ਰਹੀ ਹੈ, ਬਿਕਰਮ ਸਿੰਘ ਮਜੀਠੀਆ ਲਈ ਹਲਕਾ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਵੱਕਾਰ ਦਾ ਸਵਾਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਗ਼ੈਰ ਹਾਜ਼ਰੀ ਅਤੇ ਹੈਰਾਨੀਜਨਕ ਚੁੱਪੀ ਰੜਕ ਰਹੀ ਹੈ। ਸੰਗਰੂਰ ਸੀਟ ਤੋਂ ਸੁਖਦੇਵ ਸਿੰਘ ਢੀਂਡਸਾ ਨਰਾਜ਼ਗੀ ਦੇੇ ਚਲਦਿਆਂ ਸ਼ਾਂਤ ਹਨ, ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਹਲਕੇ ਵਿਚ ਕੋਈ ਸਰਗਰਮੀ ਨਹੀਂ। ਨਵਜੋਤ ਸਿੰਘ ਸਿੱਧੂ ਆਈ.ਪੀ.ਐਲ. ਦੇ ਕਿ੍ਰਕਟ ਮੈਚਾਂ ਵਿਚ ਕੁਮੈਂਟਰੀ ਨੂੰ ਤਰਜੀਹ ਦੇ ਰਹੇ ਹਨ। ਅਗਾਮੀ ਦਿਨਾਂ ਵਿਚ ਉਪਰੋਕਤ ਆਗੂ ਸਰਗਰਮ ਹੁੰਦੇ ਹਨ ਜਾਂ ਨਹੀਂ, ਇਸ ਦੀ ਅਜੇ ਉਡੀਕ ਕਰਨੀ ਪਵੇਗੀ।

ਇਹ ਵੀ ਪੜ੍ਹੋ: Health News: ਬਵਾਸੀਰ ਦੀ ਬੀਮਾਰੀ ਨੂੰ ਠੀਕ ਕਰ ਸਕਦੀ ਹੈ ਕੁਲਥੀ ਦੀ ਦਾਲ  

2019 ਦੀਆਂ ਲੋਕ ਸਭਾ ਚੋਣਾਂ ਵਿਚ ਹਲਕਾ ਅੰਮ੍ਰਿਤਸਰ ਤੋਂ ਹਾਰਨ ਦੇ ਬਾਵਜੂਦ ਕੇਂਦਰੀ ਮੰਤਰੀ ਬਣੇ ਭਾਜਪਾ ਆਗੂ ਹਰਦੀਪ ਸਿੰਘ ਪੁਰੀ ਦੀ ਇਸ ਵਾਰ ਟਿਕਟ ਕੱਟ ਕੇ ਤਰਨਜੀਤ ਸਿੰਘ ਸੰਧੂ ਨੂੰ ਦੇ ਦਿਤੀ ਗਈ। ਕਾਂਗਰਸੀ ਐਮ.ਪੀ. ਚੌਧਰੀ ਸੰਤੋਖ ਸਿੰਘ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਅਥਾਹ ਕੋਸ਼ਿਸ਼ਾਂ ਦੇ ਬਾਵਜੂਦ ਵੀ ਟਿਕਟ ਨਾ ਮਿਲ ਸਕੀ, ਖਡੂਰ ਸਾਹਿਬ ਹਲਕੇ ਤੋਂ ਦਾਅਵੇਦਾਰ ਹੋਣ ਦੇ ਬਾਵਜੂਦ ਬੀਬੀ ਜਗੀਰ ਕੌਰ ਟਿਕਟ ਤੋਂ ਵਾਂਝੇ ਰਹਿ ਗਏ, ਸੁਖਬੀਰ ਸਿੰਘ ਬਾਦਲ ਨੇ ਅਪਣੇ ਹਲਕੇ ਫ਼ਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਨੂੰ ਟਿਕਟ ਦੇ ਦਿਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜੇਕਰ ਹਾਰਿਆਂ ਨੇ ਟਿਕਟ ਪ੍ਰਾਪਤੀ ਲਈ ਬਹੁਤ ਮਿਹਨਤ ਕੀਤੀ ਪਰ ਕਾਮਯਾਬੀ ਨਾ ਮਿਲੀ, ਉੱਥੇ ਕਈ ਜਿੱਤਣ ਵਾਲੇ ਵੀ ਅਪਣੀ ਟਿਕਟ ਬਚਾਉਣ ’ਚ ਕਾਮਯਾਬ ਨਾ ਹੋ ਸਕੇ। ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਕਾਂਗਰਸੀ ਐਮ.ਪੀ. ਮੁਹੰਮਦ ਸਦੀਕ ਉਪਰ ਕੋਈ ਦੋਸ਼ ਵੀ ਨਹੀਂ ਸੀ ਲਗਦਾ ਪਰ ਉਨ੍ਹਾਂ ਦੀ ਥਾਂ ਕਾਂਗਰਸ ਨੇ ਬੀਬੀ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇ ਦਿਤੀ। ਇਸੇ ਤਰ੍ਹਾਂ ਹਲਕਾ ਗੁਰਦਾਸਪੁਰ ਤੋਂ ਭਾਜਪਾ ਨੇ ਫ਼ਿਲਮੀ ਅਦਾਕਾਰ ਸੰਨੀ ਦਿਉਲ ਦੀ ਟਿਕਟ ਕੱਟ ਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ’ਚ ਉਤਾਰ ਦਿਤਾ। 
ਕੋਟਕਪੂਰਾ ਤੋਂ ਗੁਰਿੰਦਰ ਸਿੰਘ ਦੀ ਰਿਪੋਰਟ

(For more Punjabi news apart from Congress and BJP did not give another chance to Mohammad Sadiq and Sunny Deol Political News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement