ਅਪਣੀਆਂ ਅਸਫ਼ਲਤਾਵਾਂ ਲਈ ਪ੍ਰਧਾਨ ਮੰਤਰੀ ਹਮੇਸ਼ਾ ਅਤੀਤ ’ਚ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ: ਰਾਹੁਲ ਗਾਂਧੀ
Published : Jun 5, 2023, 10:54 am IST
Updated : Jun 5, 2023, 10:54 am IST
SHARE ARTICLE
Rahul Gandhi
Rahul Gandhi

ਕਿਹਾ, ਭਾਜਪਾ ਅਤੇ ਆਰ.ਐਸ.ਐਸ. ਦੂਰਅੰਦੇਸ਼ੀ ਨਹੀਂਨਿਊਯਾਰਕ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਕਦੇ ਵੀ ਭਵਿੱਖ ਦੀ ਗੱਲ ਨਹੀਂ ਕਰਦੇ ਅਤੇ ਅਪਣੀਆਂ ਅਸਫ਼ਲਤਾਵਾਂ ਲਈ ਹਮੇਸ਼ਾ ਅਤੀਤ ਵਿਚ ਕਿਸੇ ਨਾ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਹਨ। ਅਮਰੀਕਾ ਦੇ ਦੌਰੇ 'ਤੇ ਰਾਹੁਲ ਗਾਂਧੀ ਨੇ ਇਥੇ ਜੈਵਿਟਸ ਸੈਂਟਰ ਵਿਚ ਪ੍ਰਵਾਸੀ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ 'ਚ ਮੌਜੂਦ ਲੋਕਾਂ ਨੇ ਓਡੀਸ਼ਾ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ 60 ਸਕਿੰਟ ਦਾ ਮੌਨ ਰੱਖਿਆ।

ਇਹ ਵੀ ਪੜ੍ਹੋ: ਬੀ.ਐਸ.ਐਫ. ਜਵਾਨ ਨੇ ਅਪਣੀ ਹੀ ਰਾਈਫਲ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ 

ਕਾਂਗਰਸ ਦੇ ਮੰਤਰੀ ਦਾ ਨਾਂ ਲਏ ਬਿਨਾਂ ਰਾਹੁਲ ਗਾਂਧੀ ਨੇ ਕਿਹਾ, ''ਮੈਨੂੰ ਯਾਦ ਹੈ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਰੇਲ ਹਾਦਸਾ ਹੋਇਆ ਸੀ। ਉਸ ਸਮੇਂ ਕਾਂਗਰਸ ਨੇ ਇਹ ਨਹੀਂ ਕਿਹਾ ਸੀ ਕਿ 'ਰੇਲ ਹਾਦਸਾ ਅੰਗਰੇਜ਼ਾਂ ਦੀ ਗਲਤੀ ਕਾਰਨ ਹੋਇਆ'। ਕਾਂਗਰਸ ਦੇ ਮੰਤਰੀ ਨੇ ਕਿਹਾ ਸੀ, 'ਇਹ ਮੇਰੀ ਜ਼ਿੰਮੇਵਾਰੀ ਹੈ ਅਤੇ ਮੈਂ ਅਸਤੀਫ਼ਾ ਦੇ ਰਿਹਾ ਹਾਂ'। ਇਹ ਸਾਡੇ ਦੇਸ਼ ਦੀ ਸਮੱਸਿਆ ਹੈ, ਅਸੀਂ ਬਹਾਨੇ ਬਣਾਉਂਦੇ ਹਾਂ, ਅਸੀਂ ਸੱਚ ਨੂੰ ਸਵੀਕਾਰ ਨਹੀਂ ਕਰਦੇ ਅਤੇ ਇਸ ਦਾ ਸਾਹਮਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. (ਰਾਸ਼ਟਰੀ ਸਵੈਮ ਸੇਵਕ ਸੰਘ) ਦੂਰਅੰਦੇਸ਼ੀ ਨਹੀਂ ਹਨ।

ਇਹ ਵੀ ਪੜ੍ਹੋ: ਨਾਬਾਲਗ ਪਹਿਲਵਾਨ ਦੇ ਪਿਤਾ ਦਾ ਬਿਆਨ, “ਬ੍ਰਿਜ ਭੂਸ਼ਣ ਵਿਰੁਧ ਦਰਜ ਸ਼ਿਕਾਇਤ ਨਹੀਂ ਲਈ ਵਾਪਸ”

ਰਾਹੁਲ ਗਾਂਧੀ ਨੇ ਕਿਹਾ, “ਉਹ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਭਾਰਤ ਦੀ ਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਪਿਛੇ (ਸ਼ੀਸ਼ੇ ਵਿਚ) ਦੇਖ ਕੇ ਗੱਡੀ ਚਲਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕਾਰ ਹਿੱਲ ਕਿਉਂ ਰਹੀ ਹੈ ਅਤੇ ਅੱਗੇ ਨਹੀਂ ਵਧ ਰਹੀ। ਭਾਜਪਾ ਅਤੇ ਆਰ.ਐਸ.ਐਸ. ਦੇ ਨਾਲ ਵੀ ਇਹੀ ਹੈ। ਤੁਸੀਂ ਮੰਤਰੀਆਂ ਦੀ ਸੁਣੋ, ਪ੍ਰਧਾਨ ਮੰਤਰੀ ਦੀ ਸੁਣੋ। ਉਨ੍ਹਾਂ ਨੂੰ ਕਦੇ ਵੀ ਭਵਿੱਖ ਬਾਰੇ ਗੱਲ ਕਰਦੇ ਨਹੀਂ ਦੇਖੋਗੇ, ਉਹ ਸਿਰਫ਼ ਅਤੀਤ ਦੀ ਗੱਲ ਕਰਦੇ ਹਨ।"

ਇਹ ਵੀ ਪੜ੍ਹੋ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿਚ ਕਾਰਵਾਈ ਸ਼ੁਰੂ, ਦੋ ਅਧਿਕਾਰੀਆਂ ਵਿਰੁਧ ਜਾਂਚ ਆਰੰਭ 

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿਚ ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ ਹੈ- ਇਕ ਜਿਸ ਵਿਚ ਕਾਂਗਰਸ ਵਿਸ਼ਵਾਸ ਕਰਦੀ ਹੈ ਅਤੇ ਦੂਜੀ ਜਿਸ ਵਿਚ ਭਾਜਪਾ ਅਤੇ ਆਰ.ਐਸ.ਐਸ. ਵਿਸ਼ਵਾਸ ਕਰਦੇ ਹਨ। ਰਾਹੁਲ ਨੇ ਕਿਹਾ, "ਇਸ ਨੂੰ ਸਮਝਾਉਣ ਦਾ ਸੱਭ ਤੋਂ ਆਸਾਨ ਤਰੀਕਾ ਇਹ ਹੈ ਕਿ ਤੁਹਾਡੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਨੱਥੂਰਾਮ ਗੋਡਸੇ ਹਨ।" ਉਨ੍ਹਾਂ ਨੇ ਅਮਰੀਕਾ ਵਿਚ ਰਹਿ ਰਹੇ ਭਾਰਤੀ-ਅਮਰੀਕੀ ਭਾਈਚਾਰੇ ਦੀ ਵੀ ਸ਼ਲਾਘਾ ਕੀਤੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

ਦਿੱਲੀ ਕੂਚ ਨੂੰ ਲੈ ਕੇ ਨਵਾਂ ਐਲਾਨ! Shambhu border ਤੋਂ ਕਿਸਾਨ ਆਗੂਆਂ ਦੀ ਅਹਿਮ Press Conference LIVE

27 Feb 2024 4:18 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 2:44 PM

ਵਰਦੀਆਂ ਸਿਲਵਾ ਕੇ ਦਰਜੀ ਨੂੰ ਪੈਸੇ ਨਾ ਦੇਣ ਦੇ ਮਾਮਲੇ 'ਚ ਪੀੜ੍ਹਤਾਂ ਸਣੇ ਵਕੀਲ 'ਤੇ ਕਿਸ ਗੱਲ ਦਾ ਦਬਾਅ? ਦਰਜੀ ਕਹਿੰਦਾ

27 Feb 2024 2:27 PM

Khanauri border 'ਤੇ ਇੱਕ ਹੋਰ Farmer ਦੀ ਮੌ*ਤ, 13 Feb ਤੋਂ ਮੋਰਚੇ 'ਚ ਸ਼ਾਮਲ ਸੀ Karnail Singh

27 Feb 2024 1:07 PM

ਕਿਉਂ ਜ਼ਰੂਰੀ ਹੈ ਕਿਸਾਨਾਂ ਲਈ MSP? ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਕਾਨੂੰਨ?

27 Feb 2024 12:50 PM
Advertisement