
ਮਾਪੇ ਆਪਣੇ ਬੱਚਿਆਂ ਦੇ ਵਿਆਹ ਲਈ ਮੈਟਰੀਮੋਨਿਅਲ (Matrimonial) ਵਿਚ ਇਸ਼ਤਿਹਾਰ ਦਿੰਦੇ ਹਨ ਪਰ ਇੱਕ ਧੀ ਆਪਣੀ ਮਾਂ ਲਈ ਲਾੜੇ ਦੀ ਭਾਲ ਕਰ ਰਹੀ ਹੈ।
ਚੰਡੀਗੜ੍ਹ : ਮਾਪੇ ਆਪਣੇ ਬੱਚਿਆਂ ਦੇ ਵਿਆਹ ਲਈ ਮੈਟਰੀਮੋਨਿਅਲ (Matrimonial) ਵਿਚ ਇਸ਼ਤਿਹਾਰ ਦਿੰਦੇ ਹਨ ਪਰ ਇੱਕ ਧੀ ਆਪਣੀ ਮਾਂ ਲਈ ਲਾੜੇ ਦੀ ਭਾਲ ਕਰ ਰਹੀ ਹੈ। ਬਦਲਦੇ ਸਮਾਜ ਦੀ ਤਸਵੀਰ ਇਹ ਹੈ ਕਿ ਧੀ ਦੇ ਇਸ ਕਦਮ ਦੀ ਹੁਣ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਇਹੀ ਕਾਰਨ ਹੈ ਕਿ ਬੇਟੀ ਵੱਲੋਂ ਟਵਿੱਟਰ 'ਤੇ ਪੋਸਟ ਕੀਤਾ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹੁਣ ਧੀ ਕੋਲ ਮਾਂ ਲਈ ਰਿਸ਼ਤੇ ਵੀ ਆਉਣ ਲੱਗੇ ਹਨ।
marriage
ਆਸਥਾ ਵਰਮਾ ਨਾਮ ਦੀ ਇਸ ਲੜਕੀ ਨੇ ਟਵਿਟਰ ‘ਤੇ ਆਪਣੀ ਅਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਲਿਖਿਆ ਹੈ। ਅਪਣੀ ਮਾਂ ਲਈ 50 ਸਾਲ ਦੇ ਨੇੜੇ-ਤੇੜੇ ਉਮਰ ਵਾਲੇ ਵਿਅਕਤੀ ਦੀ ਭਾਲ ਹੈ। ਉਹ ਸ਼ਾਕਾਹਾਰੀ ਹੋਵੇ ਸ਼ਰਾਬ ਨਾ ਪੀਂਦਾ ਹੋਵੇ ਅਤੇ ਚੰਗਾ ਇਨਸਾਨ ਹੋਵੇ। ਆਸਥਾ ਆਪਣੀ ਮਾਂ ਲਈ ਇਕ ਲਾੜੇ ਦੀ ਭਾਲ ਕਰ ਰਹੀ ਹੈ ਜੋ ਦੇਖਣ ਵਿਚ ਸੁੰਦਰ ਅਤੇ ਲਗਭਗ 50 ਸਾਲਾਂ ਦਾ ਹੋਵੇ।
marriage
ਇਸ ਦੇ ਨਾਲ, ਉਸ ਨੇ ਇੱਕ ਸ਼ਰਤ ਰੱਖੀ ਹੈ ਕਿ ਉਹ ਮੀਟ ਅਤੇ ਸ਼ਰਾਬ ਦਾ ਸੇਵਨ ਨਾ ਕਰਦਾ ਹੋਵੇ। ਆਸਥਾ ਦੇ ਇਸ ਟਵੀਟ ਨੂੰ 6 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ ਅਤੇ ਇਸ ‘ਤੇ 30 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਆਸਥਾ ਆਪਣੀ ਮਾਂ ਨੂੰ ਹਮੇਸ਼ਾ ਇਸ ਤਰ੍ਹਾਂ ਖੁਸ਼ ਦੇਖਣਾ ਚਾਹੁੰਦੀ ਹੈ, ਇਸ ਲਈ ਉਸ ਨੇ ਆਪਣੀ ਮਾਂ ਲਈ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।