ਵਿਆਹੁਤਾ ਜੋੜੇ ਲਈ ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੋਇਆ ਮੁਸ਼ਕਲ
Published : Nov 4, 2019, 9:47 pm IST
Updated : Nov 4, 2019, 9:47 pm IST
SHARE ARTICLE
New Zealand's immigration
New Zealand's immigration

ਭਾਰਤੀ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ

ਵੈਲਿੰਗਟਨ : ਨਿਊਜ਼ੀਲੈਂਡ ਵਲੋਂ ਆਪਣੀ ਵੀਜ਼ਾ ਨੀਤੀ ਵਿਚ ਤਬਦੀਲੀ ਕੀਤੀ ਗਈ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਇਸ ਤਬਦੀਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸਰਕਾਰ ਦੀ ਨਵੀਂ ਵੀਜ਼ਾ ਪਾਲਿਸੀ ਤੋਂ ਬਾਅਦ ਭਾਰਤੀ ਜੋੜਿਆਂ ਲਈ ਪਾਰਟਨਰਸ਼ਿਪ ਵੀਜ਼ਾ ਲੈਣਾ ਮੁਸ਼ਕਲ ਹੋ ਗਿਆ ਹੈ। ਨਵੇਂ ਨਿਯਮ ਮੁਤਾਬਕ ਕਿਸੇ ਜੋੜੇ ਨੂੰ ਉਦੋਂ ਤੱਕ ਪਾਰਟਨਰਸ਼ਿਪ ਵੀਜ਼ਾ ਨਹੀਂ ਮਿਲੇਗਾ ਜਦੋਂ ਤੱਕ ਜੋੜਾ ਵਿਆਹ ਤੋਂ ਪਹਿਲਾਂ 12 ਮਹੀਨੇ ਇਕੱਠੇ ਨਾ ਰਿਹਾ ਹੋਵੇ। ਜੇਕਰ ਕੋਈ ਜੋੜਾ 12 ਮਹੀਨੇ ਇਕੱਠੇ ਰਹਿ ਲੈਂਦਾ ਹੈ ਤਾਂ ਵਿਆਹ ਕੀਤੇ ਬਿਨਾਂ ਵੀ ਪਾਰਟਨਰਸ਼ਿਪ ਵੀਜ਼ਾ ਮਿਲ ਜਾਵੇਗਾ।

New Zealand's immigrationNew Zealand's immigration

ਸਰਕਾਰ ਦੀ ਨਵੀਂ ਪਾਲਿਸੀ ਦੇ ਵਿਰੋਧ ਵਿਚ ਭਾਰਤੀ ਭਾਈਚਾਰੇ ਸਮੇਤ ਵਿਰੋਧੀਆਂ ਨੇ ਐਤਵਾਰ ਨੂੰ ਆਕਲੈਂਡ ਸ਼ਹਿਰ ਵਿਚ ਪ੍ਰਦਰਸ਼ਨ ਰੈਲੀ ਕੱਢੀ। 'ਦੀ ਗਾਰਡੀਅਨ' ਅਖਬਾਰ ਮੁਤਾਬਕ ਨਵੀਂ ਪਾਲਿਸੀ ਦੇ ਤਹਿਤ ਜਿਹੜੇ ਭਾਰਤੀ (ਪੁਰਸ਼ ਜਾਂ ਮਹਿਲਾ) ਨਿਊਜ਼ੀਲੈਂਡ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਅਰੇਂਜ ਮੈਰਿਜ ਹੋਈ ਹੈ ਉਨ੍ਹਾਂ ਲਈ ਪਤੀ/ਪਤਨੀ ਨੂੰ ਲਿਜਾਣਾ ਮੁਸ਼ਕਲ ਹੋ ਜਾਵੇਗਾ।

New Zealand's immigrationNew Zealand's immigration

ਨਿਊਜ਼ੀਲੈਂਡ ਵਿਚ ਪਾਰਟਨਰਸ਼ਿਪ ਵੀਜ਼ਾ ਲਈ ਇਹ ਲਾਜ਼ਮੀ ਨਹੀਂ ਹੈ ਕਿ ਇਕ ਜੋੜਾ ਵਿਆਹੁਤਾ ਹੋਵੇ। ਜੇਕਰ ਇਕ ਜੋੜਾ ਇਕੱਠੇ 12 ਮਹੀਨੇ ਰਹਿ ਲੈਂਦਾ ਹੈ ਤਾਂ ਉਹ ਪਾਰਟਨਰਸ਼ਿਪ ਵੀਜ਼ਾ ਲਈ ਐਪਲੀਕੇਸ਼ਨ ਦੇ ਸਕਦਾ ਹੈ। ਪਹਿਲੇ ਦੇ ਨਿਯਮ ਵਿਚ ਇਸ ਵਿਵਸਥਾ ਤੋਂ ਦੂਜੇ ਸੱਭਿਆਚਾਰ ਵਾਲੇ ਨਾਗਰਿਕਾਂ ਨੂੰ ਛੋਟ ਸੀ। ਹੁਣ ਇਸ ਵਿਵਸਥਾ ਨੂੰ ਸਾਰਿਆਂ ਲਈ ਲਾਗੂ ਕਰ ਦਿਤਾ ਗਿਆ ਹੈ। ਇੱਥੇ ਰਹਿ ਰਹੇ ਭਾਰਤੀਆਂ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਸਰਕਾਰ ਚਾਹੁੰਦੀ ਹੈ ਕਿ ਅਸੀਂ ਆਪਣੀ ਸੱਭਿਅਤਾ ਨੂੰ ਪਿੱਛੇ ਛੱਡ ਦਈਏ ਅਤੇ ਵਿਆਹ ਤੋਂ ਪਹਿਲਾਂ ਇਕੱਠੇ ਅਤੇ ਇਕ ਘਰ ਵਿਚ ਵਿਆਹੁਤਾ ਜ਼ਿੰਦਗੀ ਜੀਏ।

New Zealand's immigrationNew Zealand's immigration

ਭਾਰਤੀ ਪਰੰਪਰਾ ਮੁਤਾਬਕ ਜ਼ਿਆਦਾਤਰ ਲੋਕਾਂ ਦਾ ਵਿਆਹ ਅਰੇਂਜ ਹੁੰਦਾ ਹੈ ਅਤੇ ਜੋੜਾ ਵਿਆਹ ਤੋਂ ਪਹਿਲਾਂ ਇਕੱਠੇ ਨਹੀਂ ਰਹਿੰਦਾ ਹੈ। ਅਜਿਹੇ ਜੋੜੇ ਜੇਕਰ ਨਿਊਜ਼ੀਲੈਂਡ ਜਾਣਾ ਚਾਹੁੰਦੇ ਹਨ ਤਾਂ 12 ਮਹੀਨੇ ਇਕੱਠੇ ਰਹਿਣ ਦੇ ਨਿਯਮ ਕਾਰਨ ਹੁਣ ਉਨ੍ਹਾਂ ਨੂੰ ਵੀਜ਼ਾ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਵਿਆਹ ਤੋਂ ਪਹਿਲਾਂ ਇਕੱਠੇ ਨਾ ਰਹਿਣਾ ਭਾਰਤ ਜਿਹੇ ਦੇਸ਼ ਦੀ ਸੱਭਿਅਤਾ ਹੈ। ਨਿਊਜ਼ੀਲੈਂਡ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕ ਇਸ ਨਵੀਂ ਵੀਜ਼ਾ ਪਾਲਿਸੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵਿਰੁਧ ਭੇਦਭਾਵ ਹੈ। ਇਹ ਚੰਗਿਆੜੀ ਅੱਗ ਵਾਂਗ ਉਦੋਂ ਫੈਲ ਗਈ ਜਦੋਂ ਉੱਥੋਂ ਦੇ ਇਕ ਸਾਂਸਦ ਨੇ ਬਿਆਨ ਦਿਤਾ ਕਿ ਜੇਕਰ ਨਵੀਂ ਵੀਜ਼ਾ ਪਾਲਿਸੀ ਨਾਲ ਭਾਰਤੀਆਂ ਨੂੰ ਇਤਰਾਜ਼ ਹੈ ਤਾਂ ਉਹ ਦੇਸ਼ ਛੱਡ ਕੇ ਜਾ ਸਕਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement