Punjab News: ‘ਆਪ’, ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਨਾਰਾਜ਼ ਅਤੇ ਨਿਰਾਸ਼ ਜਾਪਦੈ ਵੋਟਰ!
Published : Jan 6, 2024, 7:45 am IST
Updated : Jan 6, 2024, 7:45 am IST
SHARE ARTICLE
Voters seem angry and disappointed with 'AAP', Congress, Akali Dal and BJP!
Voters seem angry and disappointed with 'AAP', Congress, Akali Dal and BJP!

ਆਮ ਵੋਟਰ ਸੱਤਾਧਾਰੀ ਧਿਰ ਵਲ ਵੇਖੇ ਜਾਂ ਰਵਾਇਤੀ ਪਾਰਟੀਆਂ ਦੀ ਕਾਰਗੁਜ਼ਾਰੀ?

Punjab News: ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜਾਰੀ ਨੂੰ ਸਾਹਮਣੇ ਰੱਖ ਕੇ ਵੋਟਰ ਦੁਚਿਤੀ, ਦੁਬਿਧਾ ਅਤੇ ਭੰਬਲਭੂਸੇ ਵਿਚ ਹੈ, ਉਸ ਨੂੰ ਸਮਝ ਨਹੀਂ ਆ ਰਹੀ ਕਿ ਆਖਰ ਕਿਸ ਪਾਰਟੀ ਨੂੰ ਵੋਟ ਦੇਵੇ ਤੇ ਕਿਸ ਨੂੰ ਨਿੰਦੇ? ਇਸ ਵੇਲੇ ਸਾਰੀਆਂ ਪਾਰਟੀਆਂ ਅਪੈ੍ਰਲ 2024 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਵਾਲੀ ਬਿਆਨਬਾਜ਼ੀ ਕਰ ਰਹੀਆਂ ਹਨ। ਪੰਜਾਬ ਦਾ ਜਾਗਰੂਕ ਨਾਗਰਿਕ ਅਤੇ ਵੋਟਰ ਹੈਰਾਨ ਹੈ ਕਿ ਪੰਜਾਬੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਮੁੱਦਿਆਂ ਤੋਂ ਧਿਆਨ ਹਟਾ ਕੇ ਫ਼ਜ਼ੂਲ ਦੀ ਬਿਆਨਬਾਜ਼ੀ ਰਾਹੀਂ ਇਕ-ਦੂਜੇ ਉਪਰ ਦੂਸ਼ਣਬਾਜ਼ੀ ਕਰ ਕੇ ਸਿਰਫ਼ ਖਾਨਾਪੂਰਤੀ ਨਾਲ ਹੀ ਸਮਾਂ ਲੰਘਾਇਆ ਜਾ ਰਿਹਾ ਹੈ।

ਸੱਤਾ ਵਿਰੋਧੀ ਰੁਝਾਨ ਦੇ ਚਲਦਿਆਂ ਜੇਕਰ ਵੋਟਰ ਇਕ ਪਲ ਲਈ ਆਮ ਆਦਮੀ ਪਾਰਟੀ ਤੋਂ ਨਰਾਜ ਜਾਂ ਨਿਰਾਸ਼ ਹੋ ਕੇ ਦੂਜੀਆਂ ਰਵਾਇਤੀ ਪਾਰਟੀਆਂ ਦੀ ਕਾਰਗ਼ੁਜ਼ਾਰੀ ਵਲ ਝਾਤ ਮਾਰੇ ਤਾਂ ਉਸ ਲਈ ਭੰਬਲਭੂਸਾ ਪੈਦਾ ਹੋਣਾ ਸੁਭਾਵਕ ਹੈ ਕਿ ਆਖਰ ਉਹ ਜਾਵੇ ਤਾਂ ਕਿੱਧਰ ਜਾਵੇ? ਭਾਵੇਂ ਅਕਾਲੀ ਦਲ ਮਾਨ ਅਤੇ ਬਹੁਜਨ ਸਮਾਜ ਪਾਰਟੀ ਵਰਗੀਆਂ ਹੋਰ ਵੀ ਅਨੇਕਾਂ ਰਾਜਨੀਤਕ ਪਾਰਟੀਆਂ ਹਨ ਪਰ ਅੱਜ ਸਿਰਫ਼ ਚਾਰ ਪ੍ਰਮੁੱਖ ਰਾਜਨੀਤਕ ਪਾਰਟੀਆਂ ਦਾ ਹੀ ਜ਼ਿਕਰ ਕਰਨਾ ਬਣਦਾ ਹੈ।

ਆਮ ਆਦਮੀ ਪਾਰਟੀ : ਭਾਵੇਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਿਛਲੇ 75 ਸਾਲਾਂ ਵਿਚ ਰਵਾਇਤੀ ਪਾਰਟੀਆਂ ਵਲੋਂ ਉਲਝਾਏ ਗਏ ਸਿਸਟਮ ਨੂੰ ਸੁਧਾਰਨ ਲਈ ਹਰ ਸੰਭਵ ਯਤਨ ਕੀਤੇ, ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰਖਿਆ, ਸਿਹਤ ਅਤੇ ਸਿਖਿਆ ਸੰਸਥਾਵਾਂ ਵਿਚ ਜ਼ਿਆਦਾ ਸੁਧਾਰ ਕਰ ਕੇ ਲੋਕਾਂ ਨੂੰ ਮੁਫ਼ਤ ਅਤੇ ਵਧੀਆ ਸੇਵਾਵਾਂ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ, ਬਿਜਲੀ ਮੁਫ਼ਤ ਕਰਨ ਦੇ ਬਾਵਜੂਦ ਵੀ ਬਿਜਲੀ ਬੋਰਡ ਦਾ ਪਿਛਲਾ ਹਜ਼ਾਰਾਂ ਕਰੋੜ ਰੁਪਿਆ ਕਰਜ਼ਾ ਲਾਹਿਆ, ਭਿ੍ਰਸ਼ਟਾਚਾਰ ਨੂੰ ਨੱਥ ਪਾਉਣ ਲਈ ਇਕ ਵਟਸਅਪ ਨੰਬਰ ਜਾਰੀ ਕੀਤਾ ਅਤੇ ਹੈਲਪਲਾਈਨ ਨੰਬਰ ਜਾਰੀ ਕਰ ਕੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖਪਤਕਾਰਾਂ ਦੇ ਘਰਾਂ ’ਚ ਖ਼ੁਦ ਪਹੁੰਚ ਕਰ ਕੇ ਉਨ੍ਹਾਂ ਦੇ ਕੰਮ ਕਰਨ ਦਾ ਢੰਗ-ਤਰੀਕਾ ਸੁਚਾਰੂ ਕਰਨ ਦੀ ਮਨਸ਼ਾ ਨਾਲ ਬਹੁਤ ਕੁੱਝ ਯਕੀਨੀ ਬਣਾਇਆ ਪਰ ਵੋਟਰ ਨੂੰ ਅਜੇ ਵੀ ਸ਼ੱਕ ਹੈ ਕਿ ਬਦਲਾਅ ਦੀ ਰਾਜਨੀਤੀ ਦਾ ਨਾਹਰਾ ਲਾ ਕੇ ਅਤੇ ਵਾਅਦੇ ਕਰ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਵੀ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਪੰਜਾਬ ਦਾ ਕੁੱਝ ਬਹੁਤਾ ਨਹੀਂ ਸੰਵਾਰਿਆ ਅਤੇ ਸਿਰਫ਼ ਬਦਲਾਅ ਦੇ ਨਾਹਰੇ ਦੇ ਨਾਲ-ਨਾਲ ਦਾਅਵੇ ਤੇ ਵਾਅਦੇ ਵੀ ਕਿਧਰੇ ਵਿਖਾਈ ਨਹੀਂ ਦਿੰਦੇ।

ਕਾਂਗਰਸ : ਸੱਤਾ ਵਿਚ ਹੋਣ ਤੋਂ ਲੈ ਕੇ ਅੱਜ ਤਕ ਕਾਂਗਰਸ ਪਾਰਟੀ ਦੇ ਮੂਹਰਲੀ ਕਤਾਰ ਦੇ ਆਗੂ ਵੱਖ-ਵੱਖ ਧੜੇਬੰਦੀ ਪੈਦਾ ਕਰ ਕੇ ਪਾਟੋਧਾੜ ਦਾ ਸ਼ਿਕਾਰ ਹਨ, ਜਿਸ ਕਰ ਕੇ ਵੋਟਰ ਕਾਂਗਰਸ ਪਾਰਟੀ ਤੋਂ ਵੀ ਕੋਈ ਬਹੁਤਾ ਖ਼ੁਸ਼ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਵਿਚ ਕਾਂਗਰਸ ਦਾ ਤੀਜੇ ਸਥਾਨ ’ਤੇ ਰਹਿਣਾ ਅਤੇ ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ਵਿਚ ਕਾਂਗਰਸ ਵਲੋਂ ਅਪਣੀ ਸੀਟ ਗਵਾ ਬੈਠਣ ਵਰਗੇ ਘਟਨਾਕ੍ਰਮ ਪਾਰਟੀ ਦਾ ਗਰਾਫ਼ ਹੇਠਾਂ ਵਲ ਲਿਜਾਂਦੇ ਪ੍ਰਤੀਤ ਹੋ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਅਪਣੀ ਡਫ਼ਲੀ ਵਖਰੀ ਵਜਾਉਣਾ, ਸੁਖਪਾਲ ਖਹਿਰਾ ਦਾ ਜੇਲ ਜਾਣਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਸਮੇਤ ਅਨੇਕਾਂ ਸੀਨੀਅਰ ਕਾਂਗਰਸੀ ਆਗੂਆਂ ਦਾ ਭਾਜਪਾ ਵਿਚ ਸ਼ਾਮਲ ਹੋਣਾ, ਕਾਂਗਰਸੀ ਆਗੂਆਂ ਉਪਰ ਭਿ੍ਰਸ਼ਟਾਚਾਰ ਦੇ ਦੋਸ਼ ਲੱਗਣ ਕਾਰਨ ਸਾਬਕਾ ਮੰਤਰੀਆਂ ਦੇ ਜੇਲ ਜਾਣ ਵਾਲੀਆਂ ਘਟਨਾਵਾਂ ਕਰ ਕੇ ਵੋਟਰ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਤੋਂ ਵੀ ਬਹੁਤਾ ਖ਼ੁਸ਼ ਵਿਖਾਈ ਨਹੀਂ ਦੇ ਰਿਹਾ।

ਅਕਾਲੀ ਦਲ ਬਾਦਲ : ਭਾਵੇਂ ਅਕਾਲੀ ਦਲ ਬਾਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ 1997 ਤੋਂ ਹੁਣ ਤੱਕ 15 ਸਾਲ ਸੱਤਾ ਦਾ ਆਨੰਦ ਮਾਣਿਆਂ, ਬੰਦੀ ਸਿੰਘਾਂ ਦੀ ਰਿਹਾਈ ਵਰਗੇ ਅਹਿਮ ਮੁੱਦਿਆਂ ਸਮੇਤ ਪੰਜਾਬ ਅਤੇ ਪੰਥ ਦੇ ਸਾਰੇ ਮੁੱਦਿਆਂ ਨੂੰ ਦਰਕਿਨਾਰ ਕਰ ਕੇ ਰਖਿਆ ਤੇ ਹੁਣ ਭਾਜਪਾ ਨਾਲ ਗਠਜੋੜ ਟੁੱਟ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਲਗਾਤਾਰ ਦੋ ਵਾਰ ਹੋਈਆਂ ਆਮ ਚੋਣਾਂ ਸਮੇਤ ਉਪ ਚੋਣਾਂ ਵਿਚ ਵੀ ਅਕਾਲੀ ਉਮੀਦਵਾਰਾਂ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ, ਬੇਅਦਬੀ ਮਾਮਲੇ, 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ, ਬੰਦੀ ਸਿੰਘਾਂ ਦੀ ਰਿਹਾਈ, ਬਾਦਲ ਸਰਕਾਰ ਦੌਰਾਨ ਸਿੱਖ ਨੌਜਵਾਨਾਂ ’ਤੇ ਢਾਹੇ ਗਏ ਪੁਲਿਸੀਆ ਅੱਤਿਆਚਾਰ, ਝੂਠੇ ਪੁਲਿਸ ਮੁਕਾਬਲਿਆਂ ਸਮੇਤ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਕੀਤੇ ਕਤਲ ਦਾ ਮਾਮਲਾ ਸਾਹਮਣੇ ਆਉਣ ਨਾਲ ਅਕਾਲੀ ਦਲ ਬਾਦਲ ਦੀ ਰਾਜਨੀਤਕ ਅਤੇ ਪੰਥਕ ਹਲਕਿਆਂ ਵਿਚ ਬਹੁਤ ਕਿਰਕਰੀ ਹੋ ਰਹੀ ਹੈ। ਹੁਣ ਤਾਂ ਪੰਥਕ ਸੋਚ ਰੱਖਣ ਵਾਲੇ ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੇ ਵੀ ਅਕਾਲੀ ਦਲ ਬਾਦਲ ਦਾ ਹਰ ਪੱਖੋਂ ਵਿਰੋਧ ਕਰਨ ਦਾ ਐਲਾਨ ਕਰ ਦਿਤਾ ਹੈ। ਬਾਦਲ ਸਰਕਾਰ ਦੌਰਾਨ ਭਿ੍ਰਸ਼ਟਾਚਾਰ ਦੇ ਨਾਲ-ਨਾਲ ਅਕਾਲੀ ਦਲ ਦੇ ਸੀਨੀਅਰ ਆਗੂਆਂ ਉਪਰ ਨਸ਼ਾ ਤਸਕਰੀ ਜਾਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਲਗਦੇ ਰਹੇ ਦੋਸ਼ਾਂ ਕਾਰਨ ਵੀ ਵੋਟਰ ਦਾ ਅਕਾਲੀ ਦਲ ਬਾਦਲ ਪ੍ਰਤੀ ਨਿਰਾਸ਼ ਹੋਣਾ ਸੁਭਾਵਿਕ ਹੈ।

ਭਾਰਤੀ ਜਨਤਾ ਪਾਰਟੀ : ਭਾਵੇਂ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਅੰਦਰ ਕੋਈ ਬਹੁਤਾ ਆਧਾਰ ਵਿਖਾਈ ਨਹੀਂ ਦਿੰਦਾ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ਦੇ ਨਾਲ ਨਾਲ ਪੰਜਾਬ ਦੇ ਦੋ ਗੁਆਂਢੀ ਰਾਜਾਂ ਹਰਿਆਣੇ ਅਤੇ ਰਾਜਸਥਾਨ ਵਿਚ ਵੀ ਭਾਜਪਾ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਵੀ ਵੋਟਰ ਦਾ ਪੰਜਾਬ ’ਚ ਬਹੁਤਾ ਝੁਕਾਅ ਭਾਜਪਾ ਵਲ ਵੇਖਣ ਨੂੰ ਨਹੀਂ ਮਿਲ ਰਿਹਾ। ਕੇਂਦਰ ਸਰਕਾਰ ਵਲੋਂ ਪੰਜਾਬ ਦੇ ਹੱਕ ਖੋਹਣ ਅਤੇ ਪੰਜਾਬ ਨਾਲ ਵਿਤਕਰੇਬਾਜ਼ੀ ਕਰਨ ਦੀਆਂ ਰੋਜ਼ਾਨਾ ਦੀ ਤਰ੍ਹਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਖ਼ਬਰਾਂ ਤੋਂ ਇਲਾਵਾ ਮਹਿਜ਼ ਦੋ ਕੁ ਸਾਲ ਪਹਿਲਾਂ ਕਿਸਾਨੀ ਕਾਨੂੰਨਾਂ ਕਰ ਕੇ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕਰਨ, ਹੱਡ ਚੀਰਵੀਂ ਸਰਦੀ ਅਤੇ ਪਿੰਡਾ ਲੂੰਹਦੀ ਗਰਮੀ ਦੇ ਦਿਨ-ਰਾਤ ਕਿਸਾਨਾਂ ਨੂੰ ਸੜਕਾਂ ’ਤੇ ਬਿਤਾਉਣੇ ਪੈਣ, ਸ਼ਾਂਤਮਈ ਰੋਸ ਧਰਨਿਆਂ ’ਤੇ ਭਾਜਪਾ ਵਰਕਰਾਂ ਵਲੋਂ ਹਮਲੇ ਕਰਨ, ਰਾਸ਼ਟਰੀ ਮੀਡੀਏ ਰਾਹੀਂ ਕਿਸਾਨੀ ਕਾਨੂੰਨਾਂ ਨੂੰ ਸਹੀ ਠਹਿਰਾਅ ਕੇ ਕਿਸਾਨ ਅੰਦੋਲਨ ਨੂੰ ਨਾਜਾਇਜ਼ ਗਰਦਾਨ ਕੇ ਕਿਸਾਨ ਵਰਗ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ, 750 ਕਿਸਾਨਾ ਦੀ ਅੰਦੋਲਨ ਦੌਰਾਨ ਸ਼ਹੀਦੀ ਵਰਗੇ ਅਨੇਕਾਂ ਮੁੱਦੇ ਹਨ, ਜਿਨ੍ਹਾਂ ਕਰ ਕੇ ਕਿਸਾਨ ਅਤੇ ਮਜ਼ਦੂਰ ਵਰਗ ਦਾ ਵੋਟਰ ਭਾਜਪਾ ਨੂੰ ਵੋਟ ਪਾਉਣ ਲਈ ਕਤਈ ਵੀ ਤਿਆਰ ਨਹੀਂ ਹੋਵੇਗਾ। ਹੁਣ ਵੋਟਰ ਜਾਵੇ ਤਾਂ ਕਿੱਧਰ ਜਾਵੇ?

ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਹੋਰ ਵੀ ਅਨੇਕਾਂ ਰਾਜਨੀਤਕ ਪਾਰਟੀਆਂ ਹਨ, ਜੋ ਆਪੋ ਅਪਣੀ ਪਾਰਟੀ ਨੂੰ ਸਾਫ਼-ਸੁਥਰੇ ਅਕਸ ਵਾਲੀ ਅਤੇ ਲੋਕ ਹਿਤ ਦਰਸਾਉਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਵੋਟਰ ਨਿਰਾਸ਼ ਹੈ ਤੇ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿਸ ਨੂੰ ਠੀਕ, ਕਿਸ ਨੂੰ ਗ਼ਲਤ ਸਮਝੇ, ਕਿਸ ਨੂੰ ਵੋਟ ਪਾਵੇ, ਵੋਟ ਪਾਉਣ ਲਈ ਜਾਵੇ ਜਾਂ ਘਰ ਹੀ ਟਿੱਕ ਕੇ ਬੈਠਾ ਰਹੇ ਤੇ ਜਾਂ ਨਾਪਸੰਦੀ ਵਾਲਾ ‘ਨੋਟਾ’ ਦਾ ਬਟਨ ਦੱਬਣ ਲਈ ਮਜਬੂਰ ਹੋ ਜਾਵੇ।

(For more Punjabi news apart from Voters seem angry and disappointed with 'AAP', Congress, Akali Dal and BJP!, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement