
ਕਿਹਾ, ਸੱਚਾ ਰਾਜਸੀ ਆਗੂ ਇਕ ਦਿਨ ਵਿਚ ਨਹੀਂ ਬਣਦਾ, ਸਗੋਂ ਸੰਘਰਸ਼ ਕਰਕੇ ਬਣਦਾ ਹੈ
ਲੁਧਿਆਣਾ : ਆਲ ਇੰਡੀਆ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਮੀਦਵਾਰ ਐਲਾਨਿਆ ਹੈ।
Rahul Gandhi
ਉਨ੍ਹਾਂ ਕਿਹਾ ਕਿ ਉਹ 2004 ਤੋਂ ਰਾਜਨੀਤੀ ਵਿਚ ਹਨ, ਸੱਚਾ ਰਾਜਸੀ ਆਗੂ ਇਕ ਦਿਨ ਵਿਚ ਨਹੀਂ ਬਣਦਾ, ਸਗੋਂ ਸੰਘਰਸ਼ ਕਰਕੇ ਬਣਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਹੀਰਿਆਂ ਦੀ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੱਚ ਤੇ ਝੂਠ ਵਿਚ ਇਕ ਦਿਨ ਨਿਪਟਾਰਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ 40 ਸਾਲ ਪਹਿਲਾਂ ਦੂਨ ਸਕੂਲ ਵਲੋਂ ਕ੍ਰਿਕਟ ਮੈਚ ਦੇਖਣ ਆਏ ਸਨ।
photo
ਜਿਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਨਾਲ ਹੋਈ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੁਨੀਲ ਜਾਖੜ ਪੰਜਾਬ ਦਾ ਡੀ.ਐਨ.ਏ. ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਨ ਦਾ ਸਿਆਸੀ ਵਿਕਾਸ ਦੇਖਿਆ ਹੈ।
Navjot Singh Sidhu
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੰਨੀ ਗਰੀਬ ਘਰ ਵਿਚੋਂ ਹਨ ਅਤੇ ਗਰੀਬੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਇਨ੍ਹਾਂ ਵਿਚ ਪੰਜਾਬ ਦਾ ਦਰਦ ਹੈ।
CM Charanjit Singh Channi
ਜਦੋਂ ਚੰਨੀ ਮੁੱਖ ਮੰਤਰੀ ਬਣੇ, ਤਾਂ ਉਨ੍ਹਾਂ ਵਿਚ ਕੋਈ ਵੀ ਹੰਕਾਰ ਜਾਂ ਵੱਖਰਾਪਣ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਦਲਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਪੰਜਾਬ ਵਿਚ 160 ਸੇਵਾਵਾਂ ਘਰ ਬੈਠੇ ਲੋਕਾਂ ਨੂੰ ਦਿਆਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫ਼ੈਸਲਾ ਸਮੂਹ ਨਾਲ ਵਿਚਾਰ ਚਰਚਾ ਕਰਕੇ ਹੀ ਕੀਤਾ ਗਿਆ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਪਾਰਟੀ ਦੇ ਸਾਰੇ ਹੀ ਨੇਤਾ ਹੀਰੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਵਲੋਂ ਸਾਡੇ ਆਗੂਆਂ ਬਾਰੇ ਗ਼ਲਤ ਬੋਲਿਆ ਜਾਂਦਾ ਹੈ ਪਰ ਕਾਂਗਰਸ ਪਾਰਟੀ ਕੋਲ ਹੀਰਿਆਂ ਦੀ ਕੋਈ ਕਮੀ ਨਹੀਂ ਹੈ। ਕੁੱਝ ਜ਼ਿਆਦਾ ਤਜ਼ਰਬੇਕਾਰ ਹਨ ਅਤੇ ਕੁੱਝ ਘੱਟ ਪਰ ਸਾਰੇ ਹੀਰੇ ਹਨ।